Monday, May 20, 2024

National

ਕੋਰੋਨਾ ਨੇ ਕਫਨ ਬਣਾਉਣ ਦਾ ਧੰਦਾ ਚਮਕਾਇਆ, ਬੁਣਕਰਾਂ ਨੂੰ ਵਿਹਲ ਨਹੀਂ

May 14, 2021 09:31 PM
SehajTimes

ਗਯਾ : ਕੋਰੋਨਾ ਮਹਾਂਮਾਰੀ ਨੇ ਕਫਨ ਬਣਾਉਣ ਦਾ ਧੰਦਾ ਚਮਕਾ ਦਿਤਾ ਹੈ। ਬਿਹਾਰ ਦੇ ਗਯਾ ਵਿਚ ਚਾਦਰਾਂ ਆਦਿ ਬਣਾਉਣ ਵਾਲੇ ਬੁਣਕਰ ਹੁਣ ਪੂਰੀ ਤਰ੍ਹਾਂ ਕਫਨ ਬਣਾਉਣ ਦੇ ਕੰਮ ਵਿਚ ਲੱਗ ਗਏ ਹਨ ਕਿਉਂਕਿ ਇਨ੍ਹਾਂ ਦੀ ਅਚਾਨਕ ਮੰਗ ਵੱਧ ਗਈ ਹੈ। ਫ਼ਰਵਰੀ-ਮਾਰਚ ਮਹੀਨੇ ਵਿਚ ਇਥੇ ਹਰ ਦਿਨ 15-20 ਹਜ਼ਾਰ ਪੀਸ ਕਫਨ ਦੀ ਸਪਲਾਈ ਹੁੰਦੀ ਸੀ ਜੋ ਹੁਣ ਵੱਧ ਕੇ 40-50 ਹਜ਼ਾਰ ਤਕ ਹੋ ਗਈ ਹੈ। ਮਹਾਂਮਾਰੀ ਨੇ ਜਦ ਬਹੁਤੇ ਰੁਜ਼ਗਾਰ ਖ਼ਤਮ ਕਰ ਦਿਤੇ ਹਨ ਤਾਂ ਇਸ ਦੌਰ ਵਿਚ ਇਹ ਅਜਿਹਾ ਕੰਮ ਹੈ ਜਿਸ ਕਾਰਨ ਕਾਰੀਗਰਾਂ ਨੂੰ ਦਿਨ-ਰਾਤ ਵਿਹਲ ਨਹੀਂ ਹੈ। ਕੋਰੋਨਾ ਕਾਰਨ ਹਰ ਰੋਜ਼ ਮੌਤ ਦੀ ਗਿਣਤੀ ਵੱਧ ਰਹੀ ਹੈ ਜਿਸ ਕਾਰਨ ਕਫਨਾਂ ਦੀ ਵੀ ਮੰਗ ਵੱਧ ਰਹੀ ਹੈ। ਵੱਡੇ ਕਾਰੋਬਾਰੀ ਲੂਮ ਮਸ਼ੀਨ ਨਾਲ ਕਫਨ ਤਿਆਰ ਕਰਦੇ ਹਨ ਤਾਂ ਛੋਟੇ ਕਾਰੋਬਾਰੀ ਹੱਥ ਮਸ਼ੀਨ ਨਾਲ।

Have something to say? Post your comment