Tuesday, September 16, 2025

Haryana

ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਦੀ 27ਵੀਂ ਸਾਲਾਨਾ ਆਮ ਮੀਟਿੰਗ ਪ੍ਰਬੰਧਿਤ

October 01, 2024 08:23 PM
SehajTimes

ਚੰਡੀਗੜ੍ਹ : ਹਰਿਆਣਾ ਰਾਜ ਟ੍ਰਾਂਸਮਿਸ਼ਨ ਯੂਟਿਲਿਟੀ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਦੀ 27ਵੀਂ ਸਾਲਾਨਾ ਆਮ ਮੀਟਿੰਗ ਪ੍ਰਬੰਧਿਤ ਕੀਤੀ ਗਈ ਜਿਸ ਵਿਚ ਵਿੱਤ ਸਾਲ 2023-24 ਲਈ ਸਾਲਾਨਾ ਰਿਪੋਰਟ ਦੀ ਪੇਸ਼ਗੀ ਕੀਤੀ ਗਈ। ਮੀਟਿੰਗ ਵਿਚ ਨਿਗਮ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਤੇ ਰਣਨੀਤਿਕ ਵਿਕਾਸ 'ਤੇ ਚਾਨਣ ਪਾਇਆ ਗਿਆ। ਵਧੀਕ ਮੁੱਖ ਸਕੱਤਰ ਅਤੇ ਨਿਗਮ ਦੇ ਚੇਅਰਮੈਨ ਸ੍ਰੀ ਏ. ਕੇ. ਸਿੰਘ ਨੇ ਇਸ ਮੌਕੇ 'ਤੇ ਦਸਿਆ ਕਿ ਪਿਛਲੇ ਕੁੱਝ ਸਾਲਾਂ ਵਿਚ ਨਿਗਮ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵਿੱਤੀ ਸਾਲ 2023-24 ਲਈ ਮਾਲ ਅਤੇ ਟੈਕਸ ਬਾਅਦ ਲਾਭ (ਪੀਏਟੀ) ਵਿਚ ਉਤਸਾਹਜਨਕ ਨਤੀਜੇ ਆਏ ਹਨ। ਉਨ੍ਹਾਂ ਨੇ ਦਸਿਆ ਕਿ 31 ਮਾਰਚ, 2024 ਨੂੰ ਖਤਮ ਹੋਣ ਵਾਲੇ ਸਾਲ ਦੌਰਾਨ ਐਚਵੀਪੀਐਮਐਲ ਵਿਚ 2,732.48 ਕਰੋੜ ਰੁਪਏ ਦਾ ਮਾਲ ਅਤੇ 295 ਕਰੋੜ ਰੁਪਏ ਦੇ ਟੈਕਸ ਬਾਅਦ ਲਾਭ ਪ੍ਰਾਪਤ ਕੀਤਾ ਹੈ। ਨਿਗਮ ਦਾ ਪੂੰਜੀਕਰਣ 912.36 ਕਰੋੜ ਰੁਪਏ ਹੈ, ਜਦੋਂ ਕਿ ਵਿੱਤੀ ਸਾਲ 2023-24 ਦੌਰਾਨ 5036.01 ਕਰੋੜ ਰੁਪਏ ਤੋਂ ਵੱਧ ਕੇ 2,315.28 ਕਰੋੜ ਰੁਪਏ ਹੋ ਗਿਆ ਹੈ।

ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਅਮਿਤ ਕੁਮਾਰ ਅਗਰਵਾਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਚਵੀਪੀਐਨਐਲ ਨੇ 11 ਨਵੇਂ ਸਬ-ਸਟੇਸ਼ਨ ਸਫਲਤਾਪੂਰਵਕ ਚਾਲੂ ਕੀਤੇ ਹਨ ਜਿਨ੍ਹਾਂ ਵਿਚ 220 ਕੇਵੀ ਦਾ 1, 132 ਕੇਵੀ ਦਾ 3 ਅਤੇ 66 ਕੇਵੀ ਦੇ 7 ਸਬ-ਸਟੇਸ਼ਨ ਸ਼ਾਮਿਲ ਹਨ। ਜਦੋਂ ਕਿ ਵਿੱਤੀ ਸਾਲ 2023-24 ਦੌਰਾਨ 59 ਮੌਜੂਦਾ ਸਬ-ਸਟੇਸ਼ਨਾਂ ਦਾ ਵਿਸਤਾਰ ਵੀ ਕੀਤਾ ਗਿਆ। ਇਸ ਸਮੇਂ ਦੌਰਾਨ, ਨਿਗਮ ਨੇ 3,226 ਐਮਵੀਏ ਦੀ ਸਮਰੱਥਾ ਦਾ ਵਾਧਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਨਿਗਮ ਦਾ ਟ੍ਰਾਂਸਮਿਸ਼ਨ ਘਾਟਾ 2.02% ਦੇ ਬੈਚਮਾਰਕ ਦੇ ਮੁਕਾਬਲੇ 2% ਸੀ। ਇਸ ਤੋਂ ਇਲਾਵਾ, ਟ੍ਰਾਂਸਮਿਸ਼ਨ ਸਿਸਟਮ ਦੀ ਉਪਲਬਧਤਾ 99.5723% ਤਕ ਪਹੁੰਚ ਗਈ, ਜੋ 99.200% ਦੀ ਮਾਨਕ ਉਪਲਬਧਤਾ ਤੋਂ ਵੱਧ ਹੈ।

ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਦੇ ਬਾਰੇ ਵਿਚ

ਐਚਵੀਪੀਐਨਐਲ ਮੁੱਖ ਰੂਪ ਨਾਲ ਬਿਜਲੀ ਦੇ ਟ੍ਰਾਂਸਮਿਸ਼ਨ ਵਿਚ ਲੱਗਾ ਹੋਇਆ ਹੈ, ਜੋ ਇਕ ਵਿਆਪਕ ਟ੍ਰਾਂਸਮਿਸ਼ਨ ਨੈਟਵਰਕ ਰਾਹੀਂ ਉਤਪਾਦਨ ਕੰਪਨੀਆਂ ਤੋਂ ਵੰਡ ਕੰਪਨੀਆਂ ਤਕ ਬਿਜਲੀ ਦੀ ਡਿਲੀਵਰੀ ਦੀ ਸਹੂਲਤ ਪ੍ਰਦਾਨ ਕਰਦਾ ਹੈ। ਕੰਪਨੀ ਦੇ ਕੋਲ ਹਰਿਆਣਾ ਵਿਚ ਬਿਜਲੀ ਦੇ ਟ੍ਰਾਂਸਮਿਸ਼ਨ ਅਤੇ ਥੋਕ ਸਪਲਾਈ ਲਈ ਹਰਿਆਣਾ ਬਿਜਲੀ ਰੈਗੂਲੇਸ਼ਨ ਕਮਿਸ਼ਨ (ਐਚਈਆਰਸੀ) ਤੋਂ ਕਾਰੋਬਾਰ ਲਾਇਸੈਂਸ ਹੈ। ਐਚਵੀਪੀਐਨਐਲ ਦੇ ਮੁੱਖ ਉਦੇਸ਼ਾਂ ਵਿਚ 66 ਕੇਵੀ ਅਤੇ ਉਸ ਤੋਂ ਵੱਧ ਵੋਲਟੇਜ ਪੱਧਰ 'ਤੇ ਟ੍ਰਾਂਸਮਿਸ਼ਨ ਲਾਇਲਾਂ ਅਤੇ ਸਬ-ਸਟੇਸ਼ਨਾਂ ਦੀ ਯੋਜਨਾ, ਡਿਜਾਇਨ, ਨਿਰਮਾਣ, ਸਥਾਪਨਾ ਅਤੇ ਰੱਖ-ਰਖਾਵ ਦੇ ਨਾਲ-ਨਾਲ ਜਰੂਰੀ ਸੰਚਾਰ ਸਹੂਲਤਾਂ ਅਤੇ ਸਬੰਧਿਤ ਕੰਮ ਸ਼ਾਮਿਲ ਹਨ।

 

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ