Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Malwa

ਮਾਲੇਰਕੋਟਲਾ ਦੀਆਂ 176 ਗ੍ਰਾਮ ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੇ ਸਥਾਨਾਂ ਦਾ ਵੇਰਵਾ ਜਾਰੀ

September 28, 2024 04:13 PM
ਅਸ਼ਵਨੀ ਸੋਢੀ

ਚਾਹਵਾਨ, ਆਪਣੀਆਂ ਨਾਮਜਦਗੀਆਂ 4 ਅਕਤੂਬਰ 2024 ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰ ਸਕਦੇ ਆਪਣੇ ਕਲਸਟਰ ਵਿਖੇ

ਮਾਲੇਰਕੋਟਲਾ : ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਤਿੰਨ ਬਲਾਕਾਂ, ਮਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਅਧੀਨ ਕੁੱਲ 176 ਪੰਚਾਇਤਾਂ ਦੇ ਸਰਪੰਚਾਂ ਅਤੇ 1178 ਪੰਚਾਂ ਲਈ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਉਮੀਦਵਾਰ ਆਪਣੀਆਂ ਨਾਮਜਦਗੀਆਂ 4 ਅਕਤੂਬਰ 2024 ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ 21 ਕਲਸਟਰ ਸਥਾਪਿਤ ਕੀਤੇ ਗਏ ਹਨ ਇਨ੍ਹਾਂ ਕਲਸਟਰਾਂ ਵਿੱਚ 21 ਆਰ.ਓਜ਼ ਅਤੇ 21 ਏ.ਆਰ.ਓਜ਼ ਨਿਯੁਕਤ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।ਉਨ੍ਹਾਂ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਦੇ ਸਥਾਨਾਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਬਲਾਕ ਮਾਲੇਰਕੋਟਲਾ ਵਿੱਚ ਆਉਂਦੇ ਕਲਸਟਰ ਸੰਦੌੜ ਅਧੀਨ ਆਉਂਦੇ ਪਿੰਡ ਸੰਦੋੜ, ਦਸੌਂਧਾ ਸਿੰਘ ਵਾਲਾ, ਮਾਣਕੀ, ਬੱਪਲਾ, ਜਲਵਾਣਾ, ਕਸਬਾ ਭੁਰਥੱਲ਼, ਖੁਰਦ ਦੀਆਂ ਨਾਮਜਦਗੀਆਂ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌਂੜ ਦੇ ਕਮਰਾ ਨੰ.15 ਵਿਖੇ, ਕਸਟਰ- ਮਾਨਕਹੇੜੀ ਅਧੀਨ ਪਿੰਡ ਮਾਨਕਹੇੜੀ, ਅਹਿਮਦਪੁੱਰ, ਦਰਿਧਾਪੁੱਰ, ਝੁਨੇਰ, ਦੁਲਮਾ ਕਲਾਂ, ਬਿਸ਼ਣਗੜ੍ਹ, ਨਾਥੋਹੇੜੀ ਖੁਰਦ, ਜੱਤੇਵਾਲ, ਜੱਤੇਵਾਲ ਐਰੀਆਂ, ਧੰਨੋ ਦੀਆਂ ਨਾਮਜਦਗੀਆਂ ਪੀ.ਡਬਲਿਊ.ਡੀ ਦਫਤਰ, ਕਲਸਰ ਮੁਬਾਰਕਪੁਰ ਅਧੀਨ ਮੁਬਾਰਕਪੁਰ ਝੁੰਗਾਂ, ਬਾਹਾਦੁਰਗੜ੍ਹ, ਮੇਦੇਵੀ, ਫਰੀਦਪੁਰ ਕਲਾਂ, ਅਹਾਣਖੇੜੀ, ਸਾਦਰਪੁੱਰ, ਹੱਥਾਂ, ਡੇਲੇਗੜ੍ਹ, ਆਦਮਪਾਲ, ਨੋਧਰਾਣੀ, ਬੁਰਜ ਦੀਆਂ ਨਾਮਜਦਗੀਆਂ ਸੀ.ਡੀ.ਪੀ.ਓ ਦਫਤਰ ਵਿਖੇ, ਕਲਸਟਰ ਫਿਰੋਜਪੁਰ ਕੁਠਾਲਾ ਅਧੀਨ ਫਿਰੋਜਪੁਰ ਕੁਠਾਲਾ, ਸ਼ੇਰਵਾਨੀ ਕੋਟ, ਮਾਣਮਾਜਰਾ, ਢੰਡੇਵਾੜੀ, ਜਾਫਰਾਬਾਦ, ਮਹਿਬੂਬਪੁਰਾ, ਕੇਲੋਂ, ਸ਼ੇਰਗੜ੍ਹ, ਕਸਮਪੁਰ, ਅਮਾਮਗੜ੍ਹ ਦੀਆਂ ਨਾਮਜਦਗੀਆਂ ਉਪ ਮੰਡਲ ਟਿਊਬਵੈੱਲ ਦਫਤਰ, ਕਲਸਟਰ ਭੂਦਨ ਅਧੀਨ ਪਿੰਡ ਭੂਦਨ, ਹਕੀਮਪੁਰਾ, ਇਲਾਫਤਪੁਰਾ, ਸਿਕੰਦਰਪੁਰ, ਅਖਤਪੁਰ , ਸੁਲਤਾਨਪੁਰ, ਤੱਖਰ ਕਲਾਂ, ਬੁੱਕਣਵਾਲ, ਰੁੜਕਾ, ਹੁਸੈਣਪੁਰ ਦੀਆਂ ਨਾਮਜਦਗੀਆਂ ਅਫਤਰ ਨਗਰ ਕੌਂਸਲ ਮਾਲੇਰਕੋਟਲਾ, ਕਲਸਟਰ ਮਾਹੌਲੀ ਕਲਾਂ ਅਧੀਨ ਪਿੰਡ ਮਾਹੌਲੀ ਕਲਾਂ, ਮਾਹੌਲੀ ਖੁਰਦ, ਫਾਰਵੱਲੀ, ਸ਼ੇਖੁਪੁਰ ਕਲਾਂ. ਸ਼ੇਖੁਪੁਰ ਖੁਰਦ, ਅਬਦੁਲਪੁਰ, ਕਲਿਆਣ, ਫੌਜੇਵਾਲ, ਇਮਰਾਹੀਮਪੁਰ, ਬੀਰ ਅਮਾਮਗੜ੍ਹ ਦੀਆਂ ਨਾਮਜਦਗੀਆਂ ਸੰਤ ਬਾਬਾ ਅਤਰ ਸਿੰਘ ਖਾਲਸਾ ਕੋਟ ਸੰਦੌੜ ਵਿਖੇ, ਕਲਸਟਰ ਬਿੰਨਜੋਕੀ ਖੁਰਦ ਅਧੀਨ ਬਿੰਨਜੋਕੀ ਖੁਰਦ, ਬਿੰਨਜੋਕੀ ਕਲਾਂ, ਬੀਰ ਅਹਿਮਦਾਬਾਦ, ਅਹਿਮਦਾਬਾਦ, ਹਥੋਆ, ਹੈਦਰਨਗਰ, ਭਾਣੀ ਕੰਬੋਆ, ਬਾਦਸ਼ਾਹਪੁਰ, ਰਾਣਵਾ, ਸਰਵਰਪੁਰ ਦੀਆਂ ਨਾਮਜਦਗੀਆਂ ਸਰਕਾਰੀ ਆਈ.ਟੀ.ਆਈ, ਮਾਲੇਰਕੋਟਲਾ ਵਿਖੇ ਭਰੀਆਂ ਜਾਣਗੀਆਂ। ਬਲਾਕ ਅਹਿਮਦਗੜ੍ਹ ਦੇ ਕੁੱਲ 47 ਗਰਾਮ ਪੰਚਾਇਤਾਂ ਅਧੀਨ ਆਉਂਦੇ ਕਲਸਟਰ ਮਹੇਰਨਾ ਖੁਰਦ ਅਧੀਨ ਆਉਂਦੇ ਪਿੰਡ ਰਸੁਲਪੁਰ, ਮਹੇਰਨਾ ਖੁਰਦ, ਦਹਿਲੀਜ ਖੁਰਦ, ਦਹਿਲੀਜ ਕਲਾਂ, ਅਹਿਮਦਗੜ੍ਹ ਛੰਨਾ, ਜੰਡਾਲੀ ਖੁਰਦ, ਮਲਕਪੁਰ ਦੀਆਂ ਨਾਮਜ਼ਦਗੀਆਂ ਕਮਰਾ ਨੰ. 9 ਐੱਸ.ਡੀ.ਐੱਮ ਦਫਤਰ ਅਹਿਮਦਗੜ੍ਹ ਵਿਖੇ ਭਰੀਆਂ ਜਾਣਗੀਆਂ। ਕਲਸਟਰ ਮੋਮਨਾਬਾਦ ਅਧੀਨ ਆਉਂਦੇ ਪਿੰਡ ਅਕਬਰਪੁਰ, ਮੋਮਨਾਬਾਦ, ਨੱਥੁਮਾਜਰਾ, ਉਮਰਪੁਰਾ, ਵਲੈਤਪੁੱਰਾ, ਰੋਹੀੜਾ, ਬੋੜਹਾਈ ਦੀਆਂ ਨਾਮਜਦੀਆਂ ਕਮਰਾ ਨੰ. 9(ਭਾਗ-2) ਐੱਸ.ਡੀ.ਐੱਮ ਦਫਤਰ ਅਹਿਮਦਗੜ੍ਹ, ਕਲਸਟਰ ਕੰਗਣਪੁਰ ਅਧੀਨ ਆਉਂਦੇ ਪਿੰਡ ਅਸਦੁਲਾਪੁਰ, ਕੰਗਣਪੁਰ, ਦਿਲਾਵਰਗੜ੍ਹ, ਤੋਤਾਪੁੱਰੀ, ਕੁੱਪ, ਜਿੱਤਵਾਲ ਕਲਾਂ ਕਮਰਾ ਨੰ. 12 ਐੱਸ.ਡੀ.ਐੱਮ ਦਫਤਰ ਅਹਿਮਦਗੜ੍ਹ, ਕਲਸਰ ਭੋਗੀਵਾਲ ਅਧੀਨ ਭੀਖਮਪੁੱਰ, ਬਾਂਠਾਂ, ਜਿੱਤਵਾਲ ਖੁਰਦ, ਅਲਬੇਲਾਪੁਰ, ਵਜ਼ੀਦਗੜ੍ਹ, ਭੋਗੀਵਾਲ ਅਤੇ ਕਲਸਰ ਫਲੌਂਡ ਕਲਾਂ ਅਧੀਨ ਬਾਲੇਵਾਲ, ਫਲੌਂਡ ਕਲਾਂ, ਫਲੌਂਡ ਖੁਰਦ, ਨਾਰੋਮਾਜਰਾ, ਚੁੱਕਾ, ਸਰੌਂਦ, ਅਮੀਰਨਗਰ, ਮਤੌਈ, ਅਜ਼ੀਮਾਬਾਦ ਦੀਆਂ ਨਾਮਜਦਗੀਆਂ ਨਗਰ ਕੌਂਸਲ ਅਹਿਮਦਗੜ੍ਹ ਦੇ ਹਾਲ ਵਿੱਚ ਭਰੀਆਂ ਜਾਣਗੀਆਂ। ਕਲਸਟਰ ਖਾਨਪੁਰ ਅਧੀਨ ਬੂੰਗਾਂ, ਖਾਨਪੁਰ, ਮੰਡੀਆਂ, ਬਧੇਸੇ, ਦੱਲਣਵਾਲ, ਛੋਕਰਾਂ, ਦੁੱਗਰੀ ਦੀਆਂ ਨਾਜਦਗੀਆਂ ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਕਮਰਾ ਨੰ.2, ਕਲਸਟਰ ਲਸੋਈ ਅਧੀਨ ਪਿੰਡ ਮੋਰਾਂਵਾਲੀ, ਲਸੋਈ, ਗੱਜਣਮਾਜਰਾ, ਭਰਥੱਲਾ ਮੰਡੇਰ, ਰੁੜਕੀ ਕਲਾਂ ਦੀਆਂ ਨਾਮਜਦਗੀਆਂ ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਕਮਰਾ ਨੰ.3 ਵਿੱਚ ਭਰੀਆਂ ਜਾਣਗੀਆਂ। ਬਲਾਕ ਅਮਰਗੜ੍ਹ ਦੀਆਂ ਕੁੱਲ 60 ਗਰਾਮ ਪੰਚਾਇਤਾਂ ਅਧੀਨ ਆਉਂਦੇ ਕਲਸਟਰ ਝੂੰਦਾ ਅਧੀਨ ਪਿੰਡ ਝੂੰਦਾ, ਚਪਰੋਦਾ, ਝੱਲ, ਝੁੰਦਾ, ਮੁਹੰਮਦਪੁਰਾ,ਨੰਗਲ,ਰਾਏਪੁਰ, ਅਲੀਪੁਰ , ਕਲਸਟਰ ਬਾਗੜੀਆਂ ਅਧੀਨ ਬਾਗੜੀਆਂ, ਖੇੜੀ ਸੋਢੀਆਂ, ਮੋਹਾਲਾ, ਮੋਹਾਲੀ , ਮੁੱਲਾਬਦਾ, ਰਾਮਪੁਰ ਛੰਨਾ, ਸਲੇਮਪੁਰ, ਦੌਲਤਪੁਰ, ਕਲਸਟਰ ਭੱੜੀ ਮਾਨਸਾ ਅਧੀਨ ਭੱੜੀ ਮਾਨਸਾ,ਭੱਟੀਆਂ ਕਲਾਂ, ਭੱਟੀਆਂ ਖੁਰਦ, ਛੱਤਰੀਵਾਲਾ, ਗਿੱਗਾਮਾਜਰਾ, ਰਾਮਪੁਰ ਭਿੰਡਰਾਂ, ਦਿਆਲਪੁਰ ਛੰਨਾ, ਲਾਂਗੜੀਆਂ, ਕਲਸਟਰ ਭੈਣੀ ਕਲਾ ਅਧੀਨ ,ਭੈਣੀ ਕਲਾ, ਮੁਹੰਮਦ ਨਗਰ , ਕਿਸ਼ਨਗੜ੍ਹ, ਮਾਣਕ ਮਾਜਰਾ ਰਟੋਲਾ,ਸੇਖੁਪੁਰ, ਸੰਗਰਾਮ, ਉਪਲ ਖੇੜੀ, ਸ਼ੇਖੇ , ਕਲਸਟਰ ਬੁੱਲਾਪੁਰ ਅਧੀਨ ਬੁੱਲਾਪੁਰ, ਬਡਲਾ,ਫੈਜ਼ਗੜ੍ਹ , ਚੰਦੁਰਾਈਆਂ, ਦੋਲੇਵਾਲ, ਹੁਸੈਨਪੁਰਾ, ਜੱਗੋਵਾਲ, ਮੰਨਵੀ, ਨਾਰੀਕੇ, ਜਤੂਆਂ , ਕਲਸਟਰ ਭੂਮਸੀ ਅਧੀਨ ਪਿੰਡ ਭੂਮਸੀ ,ਧੀਰੋ ਮਾਜਰਾ, ਜਲਾਲਗੜ੍ਹ, ਜੱਬੋਮਾਜਰਾ, ਲਾਡੇਵਾਲ ,ਰੁੜਕੀ ਖੁਰਦ, ਬਨਭੋਰਾ, ਭੁੱਲਰਾਂ, ਹਿੰਮਤਾਨਾ, ਮੁਹੰਮਦਗੜ, ਕਲਸਟਰ ਰੁਸਤਮਗੜ੍ਹ ਅਧੀਨ ਪਿੰਡ ਰੁਸਤਮਗੜ੍ਹ, ਬਾਠਾਂ, ਬੁਰਜ ਬਘੇਲ ਸਿੰਘ ਵਾਲਾ, ਗੁਆਰਾ, ਮਹੋਰਾਨਾ, ਨਿਆਮਤਪੁਰਾ,ਸਲਾਰ,ਤੋਲੇਵਾਲ ਦੀਆਂ ਨਾਮਜਦਗੀਆਂ ਸਾਇੰਸ ਬਲਾਕ, ਗਰਾਊਂਡ ਫਲਾਰ ਸਰਕਾਰੀ ਕਾਲਜ ਅਮਰਗੜ੍ਹ, ਵਿਖੇ ਭਰੀਆਂ ਜਾਣਗੀਆਂ।

Have something to say? Post your comment

 

More in Malwa

ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ 37 ਸਾਲ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਸੇਵਾ ਮੁਕਤ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੱਡੀ ਤੇ ਛੋਟੀ ਨਦੀ ਦੀ ਸਫ਼ਾਈ ਮਈ ਮਹੀਨੇ 'ਚ ਮੁਕੰਮਲ ਕਰਨ ਦੇ ਨਿਰਦੇਸ਼

ਗੁਰੂਆਂ ਦੀਆਂ ਸਿੱਖਿਆਵਾਂ ਅਜੋਕੇ ਸਮੇਂ ਵੀ ਪ੍ਰਸੰਗਿਕ : ਦਾਮਨ ਬਾਜਵਾ 

ਕੈਮਿਸਟਾਂ ਨੂੰ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਤੋਂ ਵਰਜਿਆ  

ਡਿਪਟੀ ਕਮਿਸ਼ਨਰ ਵੱਲੋਂ ਡੰਪ ਸਾਈਟ ਦਾ ਜਾਇਜ਼ਾ, ਨਗਰ ਨਿਗਮ ਨੂੰ ਪੁਰਾਣੇ ਕੂੜੇ ਦਾ ਹੋਰ ਤੇਜੀ ਨਾਲ ਨਿਪਟਾਰਾ ਕਰਨ ਦੀ ਹਦਾਇਤ

ਕਿਸਾਨ ਛੇ ਨੂੰ ਸ਼ੰਭੂ ਥਾਣੇ ਮੂਹਰੇ ਦੇਣਗੇ ਧਰਨਾ 

ਭਗਵਾਨ ਪਰਸ਼ੂਰਾਮ ਦੀ ਜੈਯੰਤੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ 

ਸੁਨਾਮ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਮਨਾਈ 

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਪਹਿਲੀ ਨੂੰ 

ਸਿਹਤ ਕਾਮਿਆਂ ਦਾ ਚੰਡੀਗੜ੍ਹ 'ਚ ਧਰਨਾ 8 ਨੂੰ