Friday, October 17, 2025

Malwa

ਸੁਨਾਮ 'ਚ ਸੜਕਾਂ ਦੀ ਮਾੜੀ ਦਸ਼ਾ ਤੋਂ ਲੋਕ ਪ੍ਰੇਸ਼ਾਨ ਕੀਤੀ ਨਾਅਰੇਬਾਜ਼ੀ

September 16, 2024 04:20 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਗੋਰਿਆਂ ਤੋਂ ਬਦਲਾ ਲੈਣ ਵਾਲੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੀਆਂ ਸੜਕਾਂ ਦੀ ਮਾੜੀ ਦਸ਼ਾ ਤੋਂ ਲੋਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਸੜਕਾਂ ਤੇ ਪਏ ਟੋਇਆਂ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਹੋਇਆ ਹੈ।‌ ਸੋਮਵਾਰ ਨੂੰ ਸੁਨਾਮ ਵਿਖੇ ਸੁਨਾਮ-ਬੁਢਲਾਡਾ ਸੜਕ ਤੇ ਪਏ ਟੋਇਆਂ ਤੋਂ ਖਫਾ ਹੋਏ ਇਲਾਕੇ ਦੇ ਲੋਕਾਂ ਨੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਇਕੱਤਰ ਹੋਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਜਿਲ੍ਹਾ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਸੁਨਾਮ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਵਿਕਾਸ ਕ੍ਰਾਂਤੀ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ। ਉਨ੍ਹਾਂ  ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਸੁਨਾਮ ਜਖੇਪਲ ਬੁਢਲਾਡਾ ਰੋਡ ਤੇ ਸਥਿਤ ਸੁਨਾਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀ ਪੜ੍ਹਣ ਲਈ ਆਉਂਦੇ ਹਨ ਜਿਨ੍ਹਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਨਾਮ ਸ਼ਹਿਰ ਸਮੇਤ ਇਲਾਕੇ ਦੀਆਂ ਹੋਰ ਸੜਕਾਂ ਦੀ ਸਾਰ ਲਈ ਜਾਵੇ। ਇਸ ਮੌਕੇ ਸਾਬਕਾ ਸਰਪੰਚ ਹਰਮੇਸ਼ ਸਿੰਘ, ਟੋਨੀ ਸਿੰਘ, ਗੁਰਤੇਜ ਸਿੰਘ ਤੇਜੀ, ਹੈਪੀ ਸਿੰਘ, ਪੰਮਾ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ।

Have something to say? Post your comment

 

More in Malwa

ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਜਮਾਲਪੁਰਾ ਵੱਲੋਂ ਸ੍ਰੀ ਵਿਸ਼ਵਕਮਰਾ ਪੂਜਾ ਦਿਵਸ ਦਾ ਕੈਲੰਡਰ ਰਿਲੀਜ਼

ਕੈਮਿਸਟਾਂ ਦਾ ਵਫ਼ਦ ਜੀਐਸਟੀ ਕਮਿਸ਼ਨਰ ਨੂੰ ਮਿਲਿਆ 

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਸਿਹਤ ਮੰਤਰੀ ਦੇ ਘਰ ਮੂਹਰੇ ਮਨਾਉਣਗੇ ਦਿਵਾਲੀ

ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਰੋਸ ਪੱਤਰ 

ਪੰਜਾਬ ਹੜ੍ਹਾਂ ਨਾਲ ਬੇਹਾਲ, ਸਮਾਜਿਕ ਸੰਗਠਨ ਜਸ਼ਨ ਮਨਾਉਣ 'ਚ ਮਸਰੂਫ਼ 

ਬੇਅਦਬੀ ਰੋਕੂ ਕਾਨੂੰਨ ਬਣਾਉਣ ਲਈ ਸੁਹਿਰਦ ਨਹੀਂ ਸਰਕਾਰਾਂ : ਚੱਠਾ 

ਮਠਿਆਈ ਵਿਕਰੇਤਾ ਤੋਂ 2 ਲੱਖ ਰੁਪਏ ਫਿਰੌਤੀ ਲੈਣ ਵਾਲੀ ਫਰਜ਼ੀ ਟੀਮ ਵਿਰੁੱਧ ਮਾਮਲਾ ਦਰਜ਼ 

ਸਰਬਜੀਤ ਨਮੋਲ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਭੇਜੀ 

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ

ਰਾਜਵੀਰ ਜਵੰਦਾ ਦਾ ਜੱਦੀ ਪਿੰਡ ਪੋਨਾ (ਜਗਰਾਓਂ) 'ਚ ਹੋਇਆ ਸਸਕਾਰ