Tuesday, March 17, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Malwa

ਬਿਜਲੀ ਕਾਮੇ ਮੰਗਾਂ ਮਨਾਉਣ ਲਈ ਚੋਥੇ ਦਿਨ ਵੀ ਡਟੇ ਰਹੇ

September 14, 2024 02:33 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਅੱਜ ਇੱਥੇ ਚੋਥੇ ਦਿਨ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਏ.ਓ.ਜੇ.ਈ., ਗਰਿੱਡ ਸਟਾਫ਼ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਮੰਡਲ ਦਫ਼ਤਰ ਦੇ ਗੇਟ ’ਤੇ ਵਿਸ਼ਾਲ ਗੇਟ ਰੈਲੀ ਕੀਤੀ ਗਈ। ਇਹ ਗੇਟ ਰੈਲੀ 8 ਦਿਨ ਦੀ ਸਮੂਹਿਕ ਛੁੱਟੀ ਦੇ ਚੌਥੇ ਦਿਨ ਕੀਤੀ ਗਈ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਆਗੂ/ਵਰਕਰ ਸ਼ਾਮਿਲ ਹੋਏ। ਇਸ ਗੇਟ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਕੌਰ ਸਿੰਘ ਸੂਬਾਈ ਆਗੂ, ਚਰਨਜੀਤ ਸਿੰਘ ਹੁਸੈਨਪੁਰਾ ਡਕੌਂਦਾ, ਰਤਨ ਸਿੰਘ ਸੂਬਾ ਆਗੂ ਭਰਪੂਰ ਸਿੰਘ ਬੂਲਾਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਦੱਸਣਯੋਗ ਹੈ ਕਿ ਇਹ ਸਾਂਝਾ ਸੰਘਰਸ਼ ਮੁਲਾਜ਼ਮਾਂ ਦੀਆਂ ਵਾਜਿਬ ਮੰਗਾਂ/ਮਸਲਿਆਂ ਨੂੰ ਹੱਲ ਨਾ ਕਰਨ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਠੇਕੇ ’ਤੇ ਕੰਮ ਕਰਦੇ ਸੀ.ਐਚ.ਬੀ. ਅਤੇ ਸੀ.ਐਚ.ਡਬਲਯੂ. ਕਮਿਆਂ ਨੂੰ ਜਾਰੀ ਕੀਤੀ ਗਈ ਧਮਕੀ ਭਰੀ ਚਿੱਠੀ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਮੁੱਖ ਤੌਰ ’ਤੇ ਲਾਈਨਾਂ ’ਤੇ ਕੰਮ ਕਰਦੇ ਸਮੇਂ ਕਰੰਟ ਨਾਲ ਮੌਤ ਹੋਣ ’ਤੇ ਸ਼ਹੀਦ ਦਾ ਦਰਜਾ ਦੇਣ ਅਤੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਗਰਿੱਡਾਂ ’ਤੇ ਕੰਮ ਕਰਦੇ ਆਰ.ਟੀ.ਐਮ. ਦੀ ਤਰੱਕੀ ਵਿੱਚ ਆਈ ਖੜੌਤ ਦੂਰ ਕਰਕੇ ਏ.ਐਸ.ਐਸ.ਏ. ਦੀ ਤਰੱਕੀ ਕੀਤੀ ਜਾਵੇ ਅਤੇ ਸਹਾਇਕ ਲਾਈਨਮੈਨ ਤੋਂ ਲਾਈਨਮੈਨ ਬਣਾਏ ਜਾਣ, 23 ਸਾਲਾ ਤਰੱਕੀ ਸਕੇਲ ਦਾ ਮਿਲਾਨ ਅਗਲੀ ਤਰੱਕੀ ਦੀ ਥਾਂ ’ਤੇ ਤੀਜੀ ਤਰੱਕੀ ’ਤੇ ਕਰਨ ਬਾਰੇ, ਵਿੱਤ ਸਰਕੂਲਰ ਨੰਬਰ 24/2021 ਦੀ ਤਰਜ਼ ’ਤੇ ਓ.ਸੀ. ਨੂੰ ਬਣਦਾ ਪੇ-ਬੈਂਡ ਦਿੱਤਾ ਜਾਵੇ, ਸੀ.ਆਰ.ਏ. 295/19 ਅਧੀਨ ਭਰਤੀ ਹੋਏ ਕਰਮਚਾਰੀਆਂ ਵਿੱਚੋਂ ਰਹਿੰਦੇ ਕਰਮਚਾਰੀਆਂ ਨੂੰ ਪੂਰੇ ਸਕੇਲ ਵਿੱਚ ਤਨਖ਼ਾਹ ਰਿਲੀਜ਼ ਕੀਤੀ ਜਾਵੇ, ਸੀ.ਆਰ.ਏ. 249/04, 267/11, 281/13 ਆਦਿ ਰਾਹੀਂ ਭਰਤੀ ਹੋਏ ਲਾਈਨਮੈਨ/ਐਸ.ਐ.ਏ. ਕਰਮਚਾਰੀਆਂ ਨੂੰ ਕੰਟਰੈਕਟ ਸਮੇਂ ਦਾ ਲਾਭ ਸੀਨੀਆਰਤਾ/ਤਰੱਕੀ ਸਮੇਂ ਦਿੱਤਾ ਜਾਵੇ, ਵਰਕ ਲੋਡ ਅਨੁਸਾਰ ਨਵੀਂ ਰੈਗੂਲਰ ਭਰਤੀ ਕੀਤੀ ਜਾਵੇ। ਅੱਜ ਦੀ ਇਸ ਗੇਟ ਰੈਲੀ ਨੂੰ ਜਗਮੇਲ ਸਿਘ, ਨਰਿੰਦਰ ਕੁਮਾਰ, ਰਾਜਵੰਤ ਸਿੰਘ ਚੌਂਦਾ, ਜਸਵੀਰ ਸਿੰਘ, ਰਾਮ ਸਿੰਘ, ਜਸਵੀਰ ਸਿੰਘ ਧਾਲੀਵਾਲ, ਰਾਜ ਕਮਲ ਖਾਂ, ਅਮਰਦੀਪ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਗਰੇਵਾਲ, ਅਵਤਾਰ ਸਿੰਘ, ਨਿਰਮਲ ਸਿੰਘ (ਏਕਤਾ ਉਗਰਾਹਾਂ), ਗੁਰਪ੍ਰੀਤ ਸਿੰਘ ਹਥਨ, ਕੇਵਲ ਸਿੰਘ ਭੜੀ, ਪਰਮੇਲ ਸਿੰਘ ਹਥਨ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ, ਗੁਰਜੰਟ ਸਿੰਘ ਤੇ ਜਰਨੈਲ ਸਿੰਘ ਪੰਨੂਆਂ ਪੈਨਸ਼ਨਰਜ਼ ਯੂਨੀਅਨ, ਸਰਬਜੀਤ ਸਿੰਘ ਭੁਰਥਲਾ ਏਕਤਾ ਉਗਰਾਹਾਂ, ਅਮਰਜੀਤ ਸਿੰਘ ਸੀ.ਐਚ.ਬੀ., ਨਰਿੰਦਰਜੀਤ ਸਿੰਘ ਡਕੌਂਦਾ ਧਲੇਰ ਗਰੁੱਪ, ਚਮਕੌਰ ਸਿੰਘ ਕਿਰਤੀ ਕਿਸਾਨ ਯੂਨੀਅਨ, ਮਾਨ ਬਹਾਦਰ ਸਿੰਘ ਗਰਿੱਡ ਸਟਾਫ਼ ਸੰਘਰਸ਼ ਕਮੇਟੀ, ਲਿਰਮਲ ਸਿੰਘ ਲਸੋਈ, ਬੂਟਾ ਖਾਂ ਡਕੌਂਦਾ, ਰੁਪਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਮੁਹੰਮਦ ਇਕਬਾਲ ਨੇ ਨਿਭਾਈ।

Have something to say? Post your comment