Wednesday, September 17, 2025

Malwa

ਬਲਾਤਕਾਰ ਕਰਨ ਵਲੇ ਠਾਣੇਦਾਰ ਨੇ ਕੀਤਾ ਨਵਾਂ ਕਾਰਾ

May 13, 2021 03:43 PM
SehajTimes

ਬਠਿੰਡਾ : ਬੀਤੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ ’ਚ ਇਕ ਵਿਧਵਾ ਨਾਲ ਬਲਾਤਕਾਰ ਕਰਦਾ ਇਕ ਠਾਣੇਦਾਰ ਮੌਕੇ ਉਤੇ ਪਿੰਡ ਵਾਲਿਆਂ ਵਲੋਂ ਕਾਬੂ ਕਰ ਲਿਆ ਗਿਆ ਸੀ। ਹੁਣ ਇਸੇ ਠਾਣੇਦਾਰ ਦੀ ਨੌਕਰੀ ਤਾਂ ਗਈ ਉਤੋਂ ਬਦਨਾਮੀ ਅਲੱਗ ਹੋਈ, ਜਿਸ ਮਗਰੋਂ ਹੁਣ ਇਸੇ ਏਐਸਆਈ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ। ਜਾਣਕਾਰੀ ਮੁਤਾਬਕ ਏਐਸਆਈ ਔਰਤ ਨੂੰ ਬਲੈਕਮੇਲ ਕਰ ਕੇ ਜਬਰ-ਜ਼ਿਨਾਹ ਕਰਦਾ ਰਿਹਾ ਸੀ। ਸੂਤਰਾਂ ਮੁਤਾਬਕ ਥਾਣੇਦਾਰ ਨੇ ਥਾਣੇ ਅੰਦਰ ਕਿਸੇ ਤਿੱਖੇ ਹਥਿਆਰ ਨਾਲ ਆਪਣੀਆਂ ਨਾੜਾਂ ਵੱਢ ਲਈਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਮੌਕੇ ਹੋਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਮੁਤਾਬਕ ਪਹਿਲਾਂ ਦੀ ਤਰ੍ਹਾਂ ਜਿਵੇਂ ਹੀ ਥਾਣੇਦਾਰ ਉਕਤ ਮਹਿਲਾ ਦੇ ਘਰ ਗਿਆ ਤਾਂ ਜਬਰ-ਜ਼ਿਨਾਹ ਦੌਰਾਨ ਪਿੰਡ ਵਾਲਿਆਂ ਨੇ ਰੰਗੇ ਹੱਥੀਂ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਦੀ ਸ਼ਰਮਨਾਕ ਕਰਤੂਤ ਦੀ ਵੀਡੀਓ ਵੀ ਵਾਇਰਲ ਹੋ ਗਈ। ਇਸ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਸੱਭ ਕਾਰੇ ਮਗਰੋਂ ਸ਼ਰਮਸਾਰ ਹੁੰਦੇ ਏਐਸਆਈ ਨੇ ਹੁਣ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।

Have something to say? Post your comment