Sunday, December 21, 2025

Chandigarh

ਐਸ.ਏ.ਐਸ. ਨਗਰ ਵਿਚ 216 ਮਰੀਜ਼ਾਂ ਨੇ ਦਿੱਤੀ ਕਰੋਨਾ ਨੂੰ ਮਾਤ, ਇਕ ਦੀ ਮੌਤ

October 04, 2020 08:26 PM
Gurjeet Singh Khalsa

ਐਸ.ਏ.ਐਸ.ਨਗਰ : ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ 216 ਮਰੀਜ਼ ਸਿਹਤਯਾਬ ਹੋਣ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਕ ਮਰੀਜ਼ ਕਰੋਨਾ ਦੀ ਜੰਗ ਵਿੱਚ ਹਾਰ ਗਿਆ ਤੇ ਮੌਤ ਹੋ ਗਈ ਅਤੇ 67 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ।
ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 7 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 45 ਕੇਸ, ਢਕੌਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 13 ਕੇਸ ਸ਼ਾਮਲ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਸਿਆਲਬਾ ਮਾਜਰੀ  ਤੋਂ  ਕੋਰੋਨਾ ਦੇ ਇਕ ਮਰੀਜ਼ 66 ਸਾਲਾ ਪੁਰਸ਼ ਦੀ ਗ੍ਰੇਸੀਅਨ ਹਸਪਤਾਲ ਮੁਹਾਲੀ ਵਿਖੇ ਮੌਤ ਹੋ ਗਈ।
ਜਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਕੁਲ 10900 ਪਾਜੇਟਿਵ ਕੇਸ ਮਿਲੇ ਹਨ,  9163  ਮਰੀਜ਼ ਠੀਕ ਹੋ ਗਏ ਅਤੇ 200 ਦੀ ਮੌਤ ਹੋ ਚੁੱਕੀ ਹੈ, 1537 ਕੇਸ ਐਕਟਿਵ ਹਨ।

Have something to say? Post your comment

 

More in Chandigarh

ਵੱਡੇ ਤਲਾਸ਼ੀ ਅਭਿਆਨ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਨਸ਼ਿਆਂ ਦੇ 494 ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ

ਨਾਰਕੋ-ਅੱਤਵਾਦ ਮਾਡਿਊਲ ਨਾਲ ਜੁੜਿਆ ਫੌਜ ਦਾ ਭਗੌੜਾ ਅਤੇ ਉਸਦਾ ਸਾਥੀ ਹੈਂਡ ਗ੍ਰੇਨੇਡ, ਪਿਸਤੌਲ ਅਤੇ 907 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟਸ) ਐਕਟ, 2021 ਵਿੱਚ ਸੋਧ ਨੂੰ ਪ੍ਰਵਾਨਗੀ

ਪੰਜਾਬ ਸਰਕਾਰ ਬਿਹਤਰ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.

ਮਾਲ ਵਿਭਾਗ ਦਾ ਇਮਾਰਤੀ ਬੁਨਿਆਦੀ ਢਾਂਚਾ: ਸਾਲ 2025 ਦਾ ਲੇਖਾ ਜੋਖਾ

ਨੇਤਰਹੀਣ ਯੂਨੀਅਨਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ: ਮੰਤਰੀ ਡਾ. ਬਲਜੀਤ ਕੌਰ

ਟਰਾਂਸਪੋਰਟ ਖੇਤਰ ਵਿੱਚ ਵੱਡੀਆਂ ਕੰਪਨੀਆਂ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਮੁੱਖ ਮੰਤਰੀ ਦਾ ਵੱਡਾ ਕਦਮ, ‘ਰੋਜ਼ਗਾਰ ਕ੍ਰਾਂਤੀ ਯੋਜਨਾ’ ਅਧੀਨ ਬੇਰੋਜ਼ਗਾਰ ਨੌਜਵਾਨਾਂ ਨੂੰ 505 ਮਿੰਨੀ ਬੱਸ ਪਰਮਿਟ ਸੌਂਪੇ

‘ਯੁੱਧ ਨਸ਼ਿਆਂ ਵਿਰੁੱਧ’: 293ਵੇਂ ਦਿਨ, ਪੰਜਾਬ ਪੁਲਿਸ ਨੇ 61 ਨਸ਼ਾ ਤਸਕਰਾਂ ਨੂੰ 528 ਗ੍ਰਾਮ ਹੈਰੋਇਨ, 2.4 ਕਿਲੋਗ੍ਰਾਮ ਅਫੀਮ, 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ

ਖੇਤੀ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਸੌਰ ਊਰਜਾ ਨਾਲ ਰੁਸ਼ਨਾਏਗਾ ਪੰਜਾਬ

ਸਾਲ 2025 ਦਾ ਲੇਖਾ-ਜੋਖਾ - ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ