Friday, March 29, 2024

Entertainment

ਦਰਸ਼ਕਾਂ ਦੀ ਨਬਜ਼ ਫੜ੍ਹ ਕੇ ਚੱਲਣ ਵਾਲਾ ਫ਼ਿਲਮ ਡਾਇਰੈਕਟਰ : ਤੇਜਿੰਦਰ ਸਿੰਘ ਤਾਜ

October 04, 2020 07:44 PM
johri Mittal Samana

ਗੁਰੂਆਂ- ਪੀਰਾਂ, ਪੰਗਬਰਾਂ ਦੀ ਪਵਿੱਤਰ ਧਰਤੀ  ਜ਼ਿਲ੍ਹਾ ਫਤਿਹਗੜ੍ਹ ਸਾਹਿਬ  ਨੂੰ ਇਹ ਮਾਣ ਹੈ ਕਿ ਇੱਥੋਂ ਪੈਦਾ ਹੋਏ ਗੁਰੂਆਂ ਪੀਰਾਂ ਨੇ ਚਾਰ ਚੰਨ ਲਾਏ ਉੱਥੇ ਹੀ ਇਨਸਾਨਾਂ ਨੇ ਆਪਣੇ ਆਪਣੇ ਖੇਤਰਾਂ ਵਿਚ ਨਾਮਣਾ ਖੱਟ ਕੇ ਧਰਤੀ ਦਾ ਨਾਮ ਦੂਰ ਦੂਰ ਤੱਕ ਚਮਕਾਇਆ ਹੈ। ਖੇਤਰ ਚਾਹੇ ਕੋਈ ਵੀ ਹੋਵੇ ਹਰ ਇੱਕ ਖੇਤਰ ਵਿੱਚ ਜ਼ਿਲ੍ਹੇ ਦਾ ਨਾਮ ਅਸਮਾਨੀ ਚਮਕਿਆ ਹੈ । ਇਸ ਧਰਤੀ ਦੇ ਛੋਟੇ ਜਿਹੇ ਪਿੰਡ ਨਾਨੋਵਾਲ ਵਿਖੇ ਇਕ ਆਮ ਕਿਸਾਨ ਪਰਿਵਾਰ ਵਿੱਚ ਪਿਤਾ ਸੁਖਦੇਵ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁੱਖੋਂ ਚਾਰ ਕੁ ਦਹਾਕੇ ਪਹਿਲਾਂ ਪੈਦਾ ਹੋਏ ਤੇਜਿੰਦਰ ਸਿੰਘ (ਤਾਜ) ਅੱਜ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਬਚਪਨ ਦੀਆਂ ਪੈੜਾਂ ਘਰ ਦੇ ਵਿਹੜੇ ਵਿੱਚ ਬਿਖੇਰਦਾ ਹੋਇਆ ਮਾਪਿਆਂ ਤੇ ਯਾਰਾਂ ਮਿੱਤਰਾਂ ਦਾ ਸ਼ੰਮੀ ਅਗਲੇ ਕਦਮ ਦੀ ਸ਼ੁਰੂਆਤ ਕਰਕੇ ਨਾਲ ਦੇ ਪਿੰਡ ਨੰਦਪੁਰ ਕਲੌੜ ਦੇ ਸਰਕਾਰੀ ਸਕੂਲ ਤੋਂ ਬਾਹਰਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਦੰਦਾਂ ਦੇ ਡਾਕਟਰ ਦਾ ਕੋਰਸ ਕਰਕੇ ਅੱਠ ਸਾਲ ਇਸ ਕਿੱਤੇ ਨਾਲ ਜੁੜੇ ਰਹਿਣ ਤੋਂ ਬਾਅਦ ਦਿਮਾਗ਼ ਵਿੱਚ ਕਲਾ ਦਾ ਸ਼ੌਂਕ ਵਿਕਸਤ ਹੋਇਆ। ਤਾਜ ਪੜ੍ਹਾਈ ਸਮੇਂ ਦੌਰਾਨ ਭੰਗੜੇ ਦਾ ਵਧੀਆ ਕਲਾਕਾਰ ਰਹਿ ਕੇ ਦੂਰਦਰਸ਼ਨ ਜਲੰਧਰ 'ਤੇ ਆਪਣੀ ਕਲਾ ਦੇ ਬੱਲਬੁਤੇ  ਕਈ ਵਾਰ ਵਾਹ-ਵਾਹ ਖੱਟ ਚੁੱਕਿਆ ਹੈ ਤੇ ਮਾਡਲਿੰਗ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਛੇਤੀ ਹੀ ਮਨ ਵਿਚ ਫਿਲਮ ਡਾਇਰੈਕਟਰ ਬਨਣ ਦੀ ਇੱਛਾ ਜਾਗੀ। ਤਾਜ ਹੁਣ ਤੱਕ ਬਤੌਰ ਲੇਖਕ ਡਾਇਰੈਕਟਰ ਹਜ਼ਾਰਾਂ ਦੀ ਗਿਣਤੀ ਗੀਤਾਂ ਦੀ ਡਾਇਰੈਕਸ਼ਨ ਕਰ ਚੁੱਕੇ ਹਨ। ਪੰਜਾਬੀ ਫਿਲਮ ਇੰਡਸਟਰੀ ਵਿਚ ਕਦਮ ਰੱਖਦਿਆਂ ਪਹਿਲੀ ਐਕਸ਼ਨ ਪੰਜਾਬੀ ਫਿਲਮ ਪੰਜਾਬ ਸਿੰਘ ਤੋਂ ਬਤੌਰ ਡਾਇਰੈਕਟਰ ਸ਼ੁਰੂਆਤ ਕੀਤੀ। ਇਸ ਫਿਲਮ ਰਾਹੀਂ ਤਾਜ ਫਿਲਮ ਡਾਇਰੈਕਟਰਾਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਹੋ ਗਏ। ਫਿਲਮ ਨੇ ਦਰਸ਼ਕਾਂ ਦੀ ਖ਼ੂਬ ਪ੍ਰਸ਼ੰਸਾ ਖੱਟੀ ਸੀ। ਤਾਜ ਇੱਕ ਹਿੰਮਤੀ ਇਨਸਾਨ ਹੈ। ਉਹ ਆਪਣਾ ਕੰਮ ਦਰਸ਼ਕ ਵਰਗ ਦੀ ਨਬਜ ਫੜ੍ਹ ਕੇ ਕਰਦਾ ਹੈ। ਵਾਹਿਗੁਰੂ 'ਤੇ ਭਰੋਸਾ ਕਰਕੇ ਚੱਲਣ ਵਾਲਾ ਦੁਨੀਆ ਦੇ ਢਕੌਸਲਿਆਂ ਤੋਂ ਬੇਪਰਵਾਹ ਤਾਜ ਆਪਣੀ ਸਫਲਤਾ ਦੇ ਰਸਤੇ ਚੱਲਦਿਆਂ ਦੂਜੀ ਵੱਡੀ ਸਟਾਰ ਕਾਸਟ ਵਾਲੀ ਫਿਲਮ ਸਿਮਰਜੀਤ ਸਿੰਘ ਪ੍ਰੌਡਕਸ਼ਨ ਦੀ ''ਟੈਲੀਵਿਜ਼ਨ” ਅਤੇ ''ਉੱਲੂ ਦੇ ਪੱਠੇ'' ਫਿਲਮ ਦੀ ਡਾਇਰੈਕਸ਼ਨ ਕਰ ਚੁੱਕਿਆ ਹੈ। ਫਿਲਮਾਂ ਰਿਲੀਜ਼ ਲਈ ਤਿਆਰ ਹਨ ਪਰ ਲੌਕਡਾਉਨ ਕਰਕੇ ਦਰਸ਼ਕਾਂ ਨੂੰ ਇਹ ਫਿਲਮਾਂ ਦੇਖਣ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਤਾਜ ਦੀ ਬਤੌਰ ਡਾਇਰੈਕਟਰ ਤੇ ਵਿਹਾਨ ਪਿਕਚਰਜ਼ ਵੀ ਪੇਸ਼ਕਸ਼ ਪ੍ਰੌਡਿਊਸਰ ਅਸ਼ੀਸ ਕੁਮਾਰ ਦੀ ਪੇਸ਼ਕਸ਼ ਵੈਬ ਸੀਰੀਜ ''302” ਅਤੇ ''ਰੇਂਜ” ਬੁਹਤ ਜਲਦੀ ਹੀ ਦਰਸ਼ਕਾਂ ਨੂੰ ਪਰਦੇ 'ਤੇ ਨਜ਼ਰ ਆਉਣਗੀਆਂ। ਫਿਲਮ ਡਾਇਰੈਕਟਰ ਤਾਜ ਨੇ ਇੱਕ ਮੁਲਾਕਾਤ ਦੌਰਾਨ ਦਸਿਆ ਕਿ 302 ਵੈਬ ਸੀਰੀਜ ਦੇ ਹੁਣ ਤੱਕ ਤਿੰਨ ਐਪੀਸੋਡ ਬਣ ਚੁੱਕੇ ਹਨ ਜੋ ਕਿ ਦਰਸ਼ਕਾਂ ਨੂੰ ਨਰਾਜ ਨਹੀਂ ਕਰਨਗੀਆਂ ਕਿਉਂਕਿ ਉਹ ਹਰ ਵਾਰ ਨਵਾਂ ਵਿਸ਼ਾ ਲੈ ਕੇ ਆਉਂਦੇ ਹਨ। ਜੋ ਦਰਸ਼ਕਾਂ ਨੂੰ ਆਉਣ ਵਾਲੀਆਂ ਫ਼ਿਲਮਾਂ ਟੈਲੀਵਿਜ਼ਨ 'ਤੇ ਉੱਲੂ ਦੇ ਪੱਠੇ ਵਿਚ ਦੇਖਣ ਨੂੰ ਮਿਲੇਗਾ। ਵੱਖੋ ਵੱਖ ਵਿਸ਼ਿਆਂ 'ਤੇ ਅਧਾਰਤ ਤਾਜ ਹਮੇਸ਼ਾ ਦਰਸ਼ਕਾਂ ਨੂੰ ਕੁਝ ਨਵਾਂ ਦੇਣ ਦੀ ਸੋਚਦਾ ਹੈ। ਘਰ ਪਰਿਵਾਰ ਵਿਚ ਮੌਜੂਦ ਸਹਾਰਾ ਇਨਸਾਨ ਦੀ ਜ਼ਿੰਦਗੀ ਦੀ ਕਾਮਯਾਬੀ ਲਈ ਸਭ ਤੋਂ ਵੱਡੀ ਤੇ ਮਜਬੂਤ ਸਹਾਰਾ ਜੀਵਨ ਸੰਗਨੀ ਹੁੰਦੀ ਹੈ ਉਵੇਂ ਹੀ ਤਾਜ ਦੀ ਜੀਵਨ ਸਾਥੀ ਦੋ ਬੱਚੇ ਤਾਜ ਲਈ ਮਜਬੂਤ ਥੰਮ ਹਨ। ਤਾਜ ਦੀ ਤਰ੍ਹਾਂ ਹੀ ਠੰਢੇ ਸਭਾਅ ਦਾ ਮਾਲਕ ਛੋਟਾ ਵੀਰ ਮਹਿਰਾਜ ਸਿੰਘ ਵੱਡੇ ਵੀਰ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਬਤੌਰ ਹੀਰੋ 302 ਵੈਬ ਸੀਰੀਜ ਰਾਹੀਂ ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਰੀ ਲਗਵਾ ਰਿਹਾ ਹੈ। ਸਭਾਅ ਪੱਖੋਂ ਤਾਜ ਬਹੁਤ ਹੀ ਲਾਜਵਾਬ ਪਿਆਰਾ ਇਨਸਾਨ ਹੈ। ਜੋ ਉਸ ਦੀ ਬਾਹਰੀ ਦਿੱਖ ਹੈ, ਉਹ ਹੀ ਅੰਦਰਲੇ ਦਿਲ ਦਿਮਾਗ਼ ਤੋਂ ਹੈ, ਜੋ ਸਾਹਮਣੇ ਵਾਲੇ ਨੂੰ ਕਹਿਣਾ ਹੈ, ਬਿਨਾ ਲੀਪਾਪੋਚੀ ਕੀਤਿਆਂ ਕਹਿ ਦਿੰਦਾ ਹੈ।

ਤਾਜ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਉਹ ਫਿਲਮ ਦੇ ਸੈਟ 'ਤੇ ਹਰ ਛੋਟੇ ਵੱਡੇ ਕਲਾਕਾਰਾਂ ਸਪੋਰਟ ਬੁਆਏਜ਼ ਨੂੰ ਪੂਰਾ ਸਤਿਕਾਰ ਦਿੰਦਾ ਹੈ। ਇਸ ਪਿੱਛੇ ਉਹ ਆਪਣੀ ਟੀਮ ਨਾਲ ਜੁੜੇ ਦੋਸਤ ਮਿੱਤਰਾਂ ਨੂੰ ਮੰਨਦਾ ਹੈ ਐਸੋਸੀਏਟ ਡਾਇਰੈਕਟਰ ਮਨੀ ਮਨਜਿੰਦਰ ਡਾਇਲਾਗ ਸਕਰੀਨ ਪਲੇਅ ਕਹਾਣੀਕਾਰ ਟਾਟਾ ਬੈਨੀਪਾਲ ਦੀ ਤਿਕੜੀ ਪੰਜਾਬੀ ਫਿਲਮ ਇੰਡਸਟਰੀ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਹੇ ਹਨ। ਤਾਜ ਦੀਆਂ ਆਉਣ ਵਾਲੀਆਂ ਫਿਲਮਾਂ '302' ਵੈਬ ਸੀਰੀਜ, 'ਰੇਜ' ਆਦਿ ਜਲਦੀ ਹੀ ਦਰਸ਼ਕਾਂ ਨੂੰ ਫਿਲਮ ਪਰਦੇ 'ਤੇ ਨਜ਼ਰ ਆਉਣਗੀਆਂ ਅਤੇ ਆਉਣ ਵਾਲੇ ਸਮੇਂ ਵਿਚ ਤਾਜ ਪੰਜਾਬੀ ਸਿਨੇਮਾ ਨੂੰ ਬਤੌਰ ਲੇਖਕ, ਡਾਇਰੈਕਟਰ ਵਧੀਆ ਫਿਲਮਾਂ ਦੇਣ ਦੀ ਇੱਛਾ ਰੱਖਦਾ ਹੈ। ਸ਼ਾਲਾ ਫਿਲਮ ਇੰਡਸਟਰੀ ਵਿੱਚ ਤਾਜ ਹਮੇਸ਼ਾ ਚਮਕਦਾ ਰਹੇ। ਦਰਸ਼ਕਾਂ ਨੂੰ ਉਸ ਦੀਆਂ ਫਿਲਮਾਂ ਤੋਂ ਇਹੋ ਉਮੀਦ ਹੈ।  

Have something to say? Post your comment

Readers' Comments

Khant 10/8/2020 8:54:16 AM

Very nice post... Taaj g bohat Vadiya insan han... Har bande di help krde han.. Lve u Taaj g.. Rab tuhanu hamesha khus rakhe

Amanjot Kaur 10/9/2020 3:57:54 AM

You deserve to be congratulated for your hard work bro !! Congrats and best wishes for a promising future! 😊

Amanjot Kaur 10/9/2020 3:57:55 AM

You deserve to be congratulated for your hard work bro !! Congrats and best wishes for a promising future! 😊

Amanjot Kaur 10/9/2020 3:57:57 AM

You deserve to be congratulated for your hard work bro !! Congrats and best wishes for a promising future! 😊

Johri mittal samana 5/15/2021 5:22:28 PM

ਬਾ ‌ਕਮਾਲ ਲਿਖਤ

 

More in Entertainment

ਹੀਰ ਤੇਰੀ ਟੇਢੀ ਖੀਰ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੀ ਹੈ ਈਸ਼ਾ ਕਲੋਆ

ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਯਾਦਗਾਰ ’ਤੇ ਰਮਨਦੀਪ ਸਿੰਘ ਸੁਰ ਤੇ ਜਸਮੀਤ ਕੌਰ ਨੇ ਕੀਤੀ ਸ਼ਰਧਾਂਜਲੀ ਭੇਟ

Zee Punjabi ਦੇ "ਦਿਲਾਂ ਦੇ ਰਿਸ਼ਤੇ" ਦੇ ਸਟਾਰ ਹਰਜੀਤ ਮੱਲ੍ਹੀ ਨੇ ਪਰਿਵਾਰ ਨਾਲ ਮਨਾਇਆ ਹੋਲੀ ਦਾ ਜਸ਼ਨ

ਸਿਤਾਰਿਆਂ ਨਾਲ ਭਰੀ ਸ਼ਾਮ ਨਾਲ 'ਮਜਨੂੰ' ਦਾ ਸ਼ਾਨਦਾਰ ਪ੍ਰੀਮੀਅਰ

ਪੰਜਾਬ ਸਰਕਾਰ ਨੇ ਸਿਹਤ ਸਕੱਤਰ ਨੂੰ ਭੇਜਿਆ ਕਾਰਨ ਦੱਸੋ ਨੋਟਿਸ ;ਮੂਸੇਵਾਲਾ ਦੇ ਪਰਿਵਾਰ ਤੋਂ IVF ਰਿਪੋਰਟ ਮਾਮਲਾ

ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਫ਼ਿਲਮ ‘ਪ੍ਰਹੁਣਾ 2’

ਘਰ ਪਰਤਣ ਲਈ ਪੁੱਤ ਦਾ ਕੀਤਾ ਧੰਨਵਾਦ : ਮਾਤਾ ਚਰਨ ਕੌਰ

ਔਰਤ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਰੁਕਾਵਟਾਂ ਨੂੰ ਪਾਰ ਕਰ ਲੈਂਦੀ ਹੈ : ਜਸਮੀਤ ਕੌਰ

ਪਰਿਵਾਰਕ ਡਰਾਮਾ, ਡਰਾਵਣੀ ਅਤੇ ਡਬਲਡੋਜ ਕਾਮੇਡੀ ਵਾਲੀ ਫ਼ਿਲਮ 'ਬੂ ਮੈਂ ਡਰ ਗਈ'

ਐਕਟਰ ਰਿਤੂਰਾਜ ਸਿੰੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ