Wednesday, September 17, 2025

National

NEET ਪੇਪਰ ਲੀਕ ਮਾਮਲਾ : ਸੀਬੀਆਈ ਨੂੰ ਮਿਲੇ ਛੱਪੜ ’ਚੋਂ ਮੋਬਾਇਲ; ਇਕ ਹੋਰ ਦੋਸ਼ੀ ਕੀਤਾ ਗ੍ਰਿਫ਼ਤਾਰ

July 27, 2024 01:26 PM
SehajTimes

ਰਾਂਚੀ : ਸੀਬੀਆਈ (CBI) ਨੇ ਅੱਜ NEET ਪੇਪਰ ਲੀਕ ਮਾਮਲੇ ਵਿੱਚ ਧਨਬਾਦ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਪਵਨ ਵਜੋਂ ਹੋਈ ਹੈ। ਗ੍ਰਿਫ਼ਤਾਰ ਵਿਅਕਤੀ ਪੇਸ਼ੇ ਵਜੋਂ ਡਰਾਇਵਰ ਦਸਿਆ ਜਾ ਰਿਹਾ ਹੈ ਅਤੇ ਸੀਬੀਆਈ (CBI) ਦੀ ਟੀਮ ਨੇ ਇਸ ਨੂੰ ਕੰਬਾਇੰਡ ਬਿਲਡਿੰਗ ਦੇ ਲਾਗਿਓਂ ਗ੍ਰਿਫ਼ਤਾਰ ਕੀਤਾ ਹੈ। ਪਵਨ ਤੋਂ ਪੁੱਛਗਿੱਛ ਮਗਰੋਂ ਸੀਬੀਆਈ (CBI) ਦੀ ਟੀਮ ਸ਼ਹੀਦ ਗੁਰਦਾਸ ਚੈਟਰਜੀ ਫ਼ੁੱਟਬਾਲ ਮੈਦਾਨ ਦੇ ਇਕ ਤਲਾਬ ’ਤੇ ਪਹੁੰਚੀ ਅਤੇ ਤਲਾਬ ਵਿਚੋਂ ਇਕ ਪਲਾਸਟਿਕ ਦੇ ਬੈਗ ਵਿਚੋਂ ਇਕ ਦਰਜਨ ਦੇ ਕਰੀਬ ਟੁੱਟੇ ਹੋਏ ਮੋਬਾਇਲ, ਦੋ ਇੰਸੂਲੇਟਰ ਅਤੇ ਕਈ ਫਟੇ ਹੋਏ ਦਸਤਾਵੇਜ਼ ਬਰਾਮਦ ਕੀਤੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਬੀਆਈ ਦੀ ਟੀਮ ਨੇ ਅਵਿਨਾਸ਼ ਉਰਫ਼ ਬੰਟੀ ਨੂੰ ਧਨਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਉਸ ਨੂੰ 30 ਜੁਲਾਈ ਤੱਕ ਰਿਮਾਂਡ ’ਤੇ ਭੇਜ ਦਿਤਾ। ਬੰਟੀ ਨੇ ਉਮੀਦਵਾਰਾਂ ਨੂੰ ਪਰਚੇ ਅਤੇ ਜਵਾਬ ਭੇਜਣ ਲਈ ਮੋਬਾਇਲ ਫ਼ੋਨਾਂ ਦੀ ਵਰਤੋਂ ਕੀਤੀ ਅਤੇ ਮੋਬਾਇਲਾਂ ਨੂੰ ਛੱਪੜ ਵਿੱਚ ਸੁੱਟ ਦਿੱਤਾ ਸੀ। ਸੀਬੀਆਈ (CBI) ਨੂੰ ਬੰਟੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਟਿਕਾਣੇ ਤੋਂ ਬਲੂਟੁੱਥ, ਪ੍ਰਿੰਟਰ ਆਦਿ ਵੀ ਬਰਾਮਦ ਹੋਏ ਹਨ।

Have something to say? Post your comment

 

More in National

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ : ਹਰਮੀਤ ਸਿੰਘ ਕਾਲਕਾ*