Friday, December 19, 2025

Malwa

ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਪੌਦੇ ਲਗਾਏ ਗਏ

July 19, 2024 04:07 PM
SehajTimes

ਜੋਗਾ : ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਵਾਤਾਵਰਣ ਨੂੰ ਹਰਾ–ਭਰਾ ਬਣਾਈ ਰੱਖਣ ਲਈ ਪੌਦੇ ਲਗਾਏ ਗਏ। ਪੌਦੇ ਲਗਾਉਣ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਦਲਜੀਤ ਕੌਰ, ਨਗਰ ਪੰਚਾਇਤ ਜੋਗਾ ਦੇ ਕੌਂਸਲਰ ਮੰਦਰ ਸਿੰਘ ਅਤੇ ਸਕੂਲ ਮੁਖੀ ਪਰਵਿੰਦਰ ਸਿੰਘ ਵੱਲੋਂ ਪੌਦਾ ਲਗਾ ਕੇ ਕੀਤੀ ਗਈ। ਸਕੂਲ ਮੁਖੀ ਪਰਵਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ–ਸੁਥਰਾ ਰੱਖਣ ਲਈ ਹਰ ਵਿਅਕਤੀ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਆਲਮੀ ਤਪਸ਼ ਨੂੰ ਘਟਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਸਿਰਫ ਪੌਦੇ ਲਗਾਉਣਾ ਹੀ ਕਾਫੀ ਨਹੀਂ ਹੈ, ਪੌਦੇ ਲਗਾ ਕੇ ਉਹਨਾਂ ਦੀ ਸਾਂਭ–ਸੰਭਾਲ ਕਰਨਾ ਵੀ ਬਹੁਤ ਜਰੂਰੀ ਹੈ। ਇਸ ਮੌਕੇ ਨਗਰ ਪੰਚਾਇਤ ਜੋਗਾ ਦੇ ਕੌਂਸਲਰ ਮੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟ ਦੀ ਚੇਅਰਪਰਸਨ ਦਲਜੀਤ ਕੌਰ, ਹੇਮਾ ਗੁਪਤਾ, ਸਰੋਜ ਰਾਣੀ, ਸ਼ਰਨਜੀਤ ਕੌਰ, ਰਜਿੰਦਰ ਕੌਰ, ਪੂਜਾ ਰਾਣੀ, ਪ੍ਰਿਅੰਕਾ ਰਾਣੀ, ਹਰਜਿੰਦਰ ਕੌਰ, ਪੂਜਾ ਬਾਂਸਲ, ਰਜਿੰਦਰ ਕੌਰ (ਕੰਪਿ), ਵੀਰਪਾਲ ਕੌਰ, ਮਨਦੀਪ ਕੌਰ, ਗੁਰਵੀਰ ਸਿੰਘ, ਅਮਿਤ ਕੁਮਾਰ, ਪ੍ਰਦੀਪ ਕੁਮਾਰ, ਹਰਦੀਪ ਸਿੰਘ, ਮੇਲਾ ਸਿੰਘ, ਸੁਰਿੰਦਰ ਸਿੰਘ, ਹਰਪਾਲ ਸਿੰਘ, ਜੱਗਾ ਸਿੰਘ, ਜਗਸੀਰ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Have something to say? Post your comment