Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਮੋਹਾਲੀ ਪੁਲਿਸ ਵੱਲੋ 02 ਵਿਅਕਤੀ ਨਜਾਇਜ਼ ਅਸਲੇ ਸਮੇਤ ਕਾਬੂ

July 18, 2024 07:08 PM
SehajTimes
ਮੋਹਾਲੀ : ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਜਾਣਾਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਮੁਹਿੰਮ ਦੌਰਾਨ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਅਤੇ ਵੈਭਵ ਚੌਧਰੀ, ਆਈ.ਪੀ.ਐਸ., ਸਹਾਇਕ ਕਪਤਾਨ ਪੁਲਿਸ (ਡੇਰਾਬਸੀ), ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਦੀਪ ਸਿੰਘ ਮੁੱਖ ਅਫਸਰ ਥਾਣਾ ਡੇਰਾਬਸੀ ਅਤੇ ਥਾਣੇਦਾਰ ਸਤਨਾਮ ਸਿੰਘ, ਇੰਚਾਰਜ ਚੌਕੀ ਮੁਬਾਰਿਕਪੁਰ ਦੀ ਟੀਮ ਵੱਲੋ ਮੁਖਬਰੀ ਦੇ ਆਧਾਰ ’ਤੇ ਥਾਣਾ ਡੇਰਾਬੱਸੀ ਦੇ ਏਰੀਆ ਵਿੱਚੋਂ ਦੋ ਵਿਅਕਤੀਆ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫਤਾਰ ਕਰਕੇ ਨਜਾਇਜ਼ ਅਸਲਾ ਬਰਾਮਦ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਹੈ। ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ: 227 ਮਿਤੀ 12.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬਸੀ, ਐਸ.ਏ.ਐਸ ਨਗਰ ਵਿੱਚ ਦੋਸ਼ੀ ਸੋਨੂੰ ਕੁਮਾਰ ਪੁੱਤਰ ਧਰਮਿੰਦਰ ਰਾਏ ਵਾਸੀ ਤ੍ਰਿਵੇਦੀ ਕੈਂਪ, ਮੁਬਾਰਿਕਪੁਰ, ਥਾਣਾ ਡੇਰਾਬੱਸੀ, ਐਸ.ਏ.ਐਸ. ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਇੱਕ ਨਜਾਇਜ਼ ਦੇਸੀ 32 ਬੋਰ ਪਿਸਟਲ ਬ੍ਰਾਮਦ ਕੀਤਾ ਗਿਆ ਸੀ ਜਿਸ ਨੂੰ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਦੋਸ਼ੀ ਸੋਨੂੰ ਕੁਮਾਰ ਦੀ ਨਿਸ਼ਾਨਦੇਹੀ ’ਤੇ 03 ਦੇਸੀ ਕੱਟੇ 315 ਬੋਰ (7.65 ਐਮ.ਐਮ) ਸਮੇਤ 02 ਜਿੰਦਾ ਰੋਂਦ ਅਤੇ ਇਕ ਦੋਨਾਲੀ ਬ੍ਰਾਮਦ ਕੀਤੇ ਗਏ ਹਨ। ਦੋਸ਼ੀ ਸੋਨੂੰ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਲੀਗੜ੍ਹ, ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ’ਤੇ ਹਥਿਆਰ ਖਰੀਦ ਕੇ ਮਹਿੰਗੇ ਭਾਅ ਪੰਜਾਬ ਤੇ ਹਰਿਆਣਾ ਦੇ ਏਰੀਆ ਵਿਚ ਆ ਕੇ ਵੇਚਦਾ ਹੈ। ਉਸ ਨੇ ਤਫ਼ਤੀਸ਼ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਹਲਦਵਾਨੀ, ਨੈਨੀਤਾਲ ਉਤਰਾਖੰਡ ਵਿਖੇ ਇਕ ਸੁਨਿਆਰੇ ਨੂੰ ਵਾਟਸਅੱਪ ਕਾਲ ਕਰਕੇ ਲੌਰੈਂਸ ਬਿਸ਼ਨੋਈ ਦੇ ਨਾਮ ’ਤੇ ਫਿਰੌਤੀ ਦੀ ਮੰਗ ਵੀ ਕੀਤੀ ਸੀ ਜੋ ਥਾਣਾ ਹਲਦਵਾਨੀ (ਉਤਰਾਖੰਡ) ਵਿਖੇ ਤਾਲਮੇਲ ਕਰਨ ਤੋ ਪਤਾ ਲੱਗਾ ਕਿ ਸੋਨੂੰ ਕੁਮਾਰ ਵੱਲੋਂ ਫਿਰੌਤੀ ਮੰਗਣ ਸਬੰਧੀ ਨੈਨੀਤਾਲ ਵਿਖੇ ਮੁਕੱਦਮਾ ਨੰਬਰ 252, ਮਿਤੀ 04.07.2024 ਅ/ਧ 308(2), 351(2), 351(3) ਬੀ.ਐਨ.ਐਸ., ਥਾਣਾ ਹਲਦਵਾਨੀ, ਜ਼ਿਲ੍ਹਾ ਨੈਨੀਤਾਲ (ਉਤਰਾਖੰਡ) ਦਰਜ ਹੈ। ਮੁਕੱਦਮੇ ਦੀ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਡਾ. ਗਰਗ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਵੱਖਰੇ ਮੁਕੱਦਮੇ, ਨੰਬਰ: 231 ਮਿਤੀ 16.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬੱਸੀ, ਐਸ.ਏ.ਐਸ ਨਗਰ ਵਿੱਚ ਵਰੁਣ ਪਾਠਕ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ: 03, ਗਲੀ ਨੰਬਰ: 02, ਨੇੜੇ ਦੇਵ ਸਮਾਜ ਕਾਲਜ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਕੇ 02 ਨਜਾਇਜ਼ ਦੇਸੀ ਕੱਟੇ ਬ੍ਰਾਮਦ ਕੀਤੇ ਗਏ ਹਨ। ਮੁਕੱਦਮੇ ਦੀ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮਾ ਨੰਬਰ: 227 ਮਿਤੀ 12.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬਸੀ, ਐਸ.ਏ.ਐਸ ਨਗਰ ਗ੍ਰਿਫਤਾਰ ਦੋਸ਼ੀ : ਸੋਨੂੰ ਕੁਮਾਰ ਪੁੱਤਰ ਧਰਮਿੰਦਰ ਰਾਏ ਵਾਸੀ ਪਿੰਡ ਤ੍ਰਿਵੇਦੀ ਕੈਂਪ, ਮੁਬਾਰਿਕਪੁਰ, ਥਾਣਾ ਡੇਰਾਬਸੀ, ਐਸ.ਏ.ਐਸ. ਨਗਰ ਬ੍ਰਾਮਦਗੀ : 1. ਇੱਕ ਨਜਾਇਜ਼ ਦੇਸੀ 32 ਬੋਰ ਪਿਸਟਲ 2. 03 ਦੇਸੀ ਕੱਟੇ 315 ਬੋਰ (7.65 ਐਮ.ਐਮ) ਸਮੇਤ 02 ਜਿੰਦਾ ਰੌਂਦ 3. ਇਕ ਦੋਨਾਲੀ ਮੁੱਕਦਮਾ ਨੰਬਰ: 231 ਮਿਤੀ 16.07.2024 ਅ/ਧ 25-54-59 ਅਸਲਾ ਐਕਟ, ਥਾਣਾ ਡੇਰਾਬਸੀ, ਐਸ.ਏ.ਐਸ ਨਗਰ। ਗ੍ਰਿਫਤਾਰ ਦੋਸ਼ੀ : ਵਰੁਣ ਪਾਠਕ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ: 03, ਗਲੀ ਨੰਬਰ: 02, ਨੇੜੇ ਦੇਵ ਸਮਾਜ ਕਾਲਜ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ ਬ੍ਰਾਮਦਗੀ : 02 ਨਜਾਇਜ਼ ਦੇਸੀ ਕੱਟੇ

Have something to say? Post your comment

 

More in Chandigarh

ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਨਾਲ ਅੱਜ ਵੀ ਹੈ ਅਤੇ 2027 ਵਿੱਚ ਵੱਡੀ ਜਿੱਤ ਨਾਲ ਵੀ ਕਾਇਮ ਰਹੇਗਾ : ਭਗਵੰਤ ਸਿੰਘ ਮਾਨ

ਖੇਤੀਬਾੜੀ ਵਿਭਾਗ ਵੱਲੋ ਸਾਉਣੀ ਦੀਆਂ ਫਸਲਾਂ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ 'ਤੇ ਕਾਮਿਆਂ ਦੀ ਕਿਰਤ ਨੂੰ ਸਲਾਮ

ਪੰਜਾਬ ਦੇ ਮੁੱਖ ਸਕੱਤਰ ਨੇ ਆਪਣੀ ਸਵੈ-ਜਨਗਣਨਾ ਪੂਰੀ ਕੀਤੀ, ਨਾਗਰਿਕਾਂ ਨੂੰ ਜਨਗਣਨਾ 2027 ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ

ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਵੱਲੋਂ ਡਾਇਰੈਕਟੋਰੇਟ ਆਫ਼ ਫੌਰੈਂਸਿਕ ਸਾਇੰਸ ਸਰਵਿਸਜ਼ ਦੀ ਸਥਾਪਨਾ ਕਰਨ ਨੂੰ ਹਰੀ ਝੰਡੀ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਘੱਟੋ-ਘੱਟ ਉਜਰਤਾਂ ਦੀਆਂ ਬੇਸਿਕ ਰੇਟ ਵਧਾਉਣ ਸਬੰਧੀ ਮਤਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿਲ, 2026 ਸਰਬਸੰਮਤੀ ਨਾਲ ਪਾਸ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜ਼ਦੂਰ ਦਿਵਸ ਮੌਕੇ ਕਿਰਤੀ ਵਰਗ ਨੂੰ ਦਿੱਤਾ ਤੋਹਫਾ, ਘੱਟੋ-ਘੱਟ ਉਜਰਤ ਵਿੱਚ 15 ਫੀਸਦੀ ਵਾਧੇ ਦਾ ਐਲਾਨ

ਮਜ਼ਦੂਰ ਵਰਗ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤ ਨੀਂਹ- ਰਵੀ ਵੜੈਚ