Tuesday, September 16, 2025

Malwa

ਵਿਨੇ ਜਿੰਦਲ ਰੋਟਰੀ ਕਲੱਬ ਸਟਾਰ ਦੇ ਸੈਕਟਰੀ ਬਣੇ 

July 17, 2024 02:35 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਰੋਟਰੀ ਕਲੱਬ ਸੁਨਾਮ ਸਟਾਰ ਦਾ ਤਾਜਪੋਸ਼ੀ ਅਤੇ ਪਰਿਵਾਰਕ ਮਿਲਣੀ ਸਮਾਰੋਹ ਪ੍ਰਧਾਨ ਅਵਿਨਾਸ਼ ਕੁਮਾਰ ਅਤੇ ਪ੍ਰਾਜੈਕਟ ਚੇਅਰਮੈਨ ਸੌਰਬ ਬਾਂਸਲ ਅਤੇ ਰਿਸ਼ਵ ਗਰਗ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਅਸਿਸਟੈਂਟ ਗਵਰਨਰ (ਰੋਟਰੀ ਡਿਸਟ੍ਰਿਕਟ 3090) ਰੋਟੇਰੀਅਨ ਸੰਜੇ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ। ਸਾਬਕਾ ਪ੍ਰਧਾਨ ਹਨੀਸ਼ ਸਿੰਗਲਾ ਵਲੋਂ ਮੁੱਖ ਮਹਿਮਾਨ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਕਲੱਬ ਸੈਕਟਰੀ ਯਦੂਨੰਦਨ ਗਰਗ ਵਲੋਂ ਬੀਤੇ ਸਾਲ ਦੀ ਰਿਪੋਰਟ ਪੇਸ਼ ਕੀਤੀ ਗਈ। ਪ੍ਰਧਾਨ ਅਵਿਨਾਸ਼ ਕੁਮਾਰ ਵਲੋਂ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਮੁੱਖ ਮਹਿਮਾਨ ਸੰਜੇ ਸ਼ਰਮਾ ਅਤੇ ਪ੍ਰਧਾਨ ਅਵਿਨਾਸ਼ ਕੁਮਾਰ ਵਲੋਂ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਰੋਟੇਰੀਅਨ ਨਿਤਿਸ਼ ਗਰਗ ਨੂੰ ਕਾਲਰ ਪਹਿਨਾਕੇ ਜਿੰਮੇਵਾਰੀ ਸੌਂਪੀ ਗਈ। ਨਵ ਨਿਯੁਕਤ ਪ੍ਰਧਾਨ ਨਿਤਿਸ਼ ਗਰਗ ਵਲੋਂ ਉਸ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਨ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਦੀ ਭਲਾਈ ਲਈ ਕੰਮ ਕਰਨਗੇ। ਨਿਤਿਸ਼ ਗਰਗ ਨੇ ਆਪਣੀ ਟੀਮ ਦਾ ਐਲਾਨ ਕਰਦੇ ਹੋਏ ਵਿਨੇ ਜਿੰਦਲ ਨੂੰ ਸੈਕਟਰੀ, ਸ਼ੁਸੀਲ ਬਾਂਸਲ ਕੈਸ਼ੀਅਰ, ਮੋਹਿਤ ਜਿੰਦਲ ਵਾਇਸ ਪ੍ਰਧਾਨ, ਜਤਿੰਦਰ ਗੋਇਲ ਜੁਆਇੰਟ ਸੈਕਟਰੀ, ਚੰਦਰ ਗੋਇਲ ਲੀਗਲ ਅਡਵਾਈਜ਼ਰ, ਅਰਸ਼ਦੀਪ ਭਾਰਦਵਾਜ ਸਾਰਜੈਂਟ ਅਤੇ ਰਾਜ ਬਾਂਸਲ ਨੂੰ ਗਰੀਟਿੰਗ ਚੇਅਰਮੈਨ ਵਜੋਂ ਸ਼ਾਮਿਲ ਕੀਤਾ। ਮੁੱਖ ਮਹਿਮਾਨ ਸੰਜੇ ਸ਼ਰਮਾ ਨੇ ਚੁਣੇ ਗਏ ਟੀਮ ਮੈਬਰਾਂ ਨੂੰ ਵਧਾਈ ਦਿੱਤੀ। ਪ੍ਰਧਾਨ ਨਿਤਿਸ਼ ਗਰਗ ਅਤੇ ਅਸਿਸਟੈਂਟ ਗਵਰਨਰ ਸ਼ਰਮਾ ਵਲੋਂ ਕਲੱਬ ਵਿੱਚ ਸ਼ਾਮਿਲ ਹੋਏ ਨਵੇਂ ਮੈਂਬਰ ਨਵੀਨ ਸਿੰਗਲਾ ਅਤੇ ਨਵੀਨ ਗਰਗ ਨੂੰ ਲੇਪਲ ਪਿੰਨ ਲਗਾਇਆ ਗਿਆ। ਰੋਟੇਰੀਅਨ ਹਨੀਸ਼ ਸਿੰਗਲਾ ਨੂੰ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਸੰਦੀਪ ਚੌਹਾਨ ਵਲੋਂ ਡਿਸਟ੍ਰਿਕਟ ਟੀਮ ਵਿੱਚ ਉਪ- ਚੇਅਰਮੈਨ ਚੁਣਨ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਚਿਨ ਗਰਗ ਸਾਬਕਾ ਪ੍ਰਧਾਨ, ਮਨਦੀਪ ਗੋਇਲ, ਪੁਨੀਤ ਜਿੰਦਲ, ਦੀਪਕ ਸਿੰਗਲਾ, ਨਿਸ਼ਾਨ ਗਰਗ, ਆਕਾਸ਼ ਗਰਗ, ਰੋਬਿਨ ਜਿੰਦਲ, ਰਜਤ ਜੈਨ ਸ਼ੁਭਮ ਮਿੱਤਲ ਆਦਿ ਮੈਂਬਰ ਹਾਜ਼ਰ ਸਨ।
 
 
 
 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ