Tuesday, December 30, 2025

Malwa

ਰੋਜ਼ਗਾਰ ਤੇ Business Bureau ਵੱਲੋਂ Agni Veer Vayu ਭਰਤੀ ਸਬੰਧੀ ਵੈਬੀਨਾਰ 18 ਜੁਲਾਈ ਨੂੰ  

July 16, 2024 04:50 PM
SehajTimes

ਪਟਿਆਲਾ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ ਮਿਤੀ 18 ਜੁਲਾਈ ਨੂੰ ਸਵੇਰੇ 11.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਭਰਤੀ ਲਈ ਰਜਿਸਟ੍ਰੇਸ਼ਨ ਮਿਤੀ 8-07-2024 ਤੋਂ 28-07-2024 ਤੱਕ ਹੈ ਅਤੇ ਇਸ ਭਰਤੀ ਲਈ ਲਿਖਤੀ ਪ੍ਰੀਖਿਆ 18-10-2024 ਤੋਂ ਸ਼ੁਰੂ ਹੋਣੀ ਹੈ। ਇਸ ਵੈਬੀਨਾਰ ਦੌਰਾਨ ਇੰਡੀਅਨ ਏਅਰ ਫੋਰਸ ਦੇ ਅਧਿਕਾਰੀਆਂ ਵੱਲੋਂ ਪ੍ਰਾਰਥੀਆਂ ਨੂੰ ਅਗਨੀ ਵੀਰ ਵਾਯੂ ਭਰਤੀ ਸਬੰਧੀ ਯੋਗਤਾ (ਉਮਰ, ਪੜਾਈ, ਸਰੀਰਕ ਮਾਪਦੰਡ ਆਦਿ) ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋ ਇਲਾਵਾ ਅਧਿਕਾਰੀਆਂ ਵੱਲੋਂ ਇੰਡੀਅਨ ਏਅਰ ਫੋਰਸ ਵਿਚ ਕੈਰੀਅਰ ਬਾਰੇ ਮਾਰਗ ਦਰਸ਼ਨ ਵੀ ਕੀਤਾ ਜਾਵੇਗਾ। ਇਸ ਵੈਬੀਨਾਰ ਵਿਚ ਭਾਗ ਲੈਣ ਵਾਲੇ ਪ੍ਰਾਰਥੀ ਵੈਬੀਨਾਰ ਦੇ ਲਿੰਕ https://calendar.app.google/TYuzdrubXps6j9eB7 ਤੇ ਜੁਆਇਨ ਕਰ ਸਕਦੇ ਹਨ। ਜਿਨ੍ਹਾਂ ਪ੍ਰਾਰਥੀਆਂ ਨੂੰ ਇੰਟਰਨੈੱਟ ਜਾਂ ਆਨਲਾਈਨ ਵੈਬੀਨਾਰ ਜੁਆਇਨ ਕਰਨ ਦੀ ਦਿੱਕਤ ਹੈ ਉਹ ਵਿਦਿਆਰਥੀ ਨੇੜੇ ਦੇ ਸਰਕਾਰੀ ਸ.ਸ.ਸਕੂਲ ਵਿਚ ਇਹ ਵੈਬੀਨਾਰ ਜੁਆਇਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।

Have something to say? Post your comment

 

More in Malwa

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੌਲੀ ਖੁਰਦ ਵਿਖੇ ਨਗਰ ਕੀਰਤਨ ਆਯੋਜਿਤ

ਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾ

ਵਿੱਤ ਮੰਤਰੀ ਚੀਮਾ ਨੇ ਐੱਸ.ਸੀ.ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਹੱਕ ਦੀਆਂ ਸਨਦਾਂ ਸੌਂਪੀਆਂ 

ਰਵਿੰਦਰ ਟੁਰਨਾ ਨੇ ਸ਼ਹੀਦ ਊਧਮ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ 

ਸੁਨਾਮ ਵਿਖੇ ਸਾਈਕਲਿਸਟ ਮਨਮੋਹਨ ਸਿੰਘ ਸਨਮਾਨਤ 

ਸ਼ਹੀਦੀ ਹਫ਼ਤੇ ਦੌਰਾਨ ਵਾਰਡਾਂ ਦੀ ਹੱਦਬੰਦੀ 'ਤੇ ਭੜਕੇ ਅਕਾਲੀ ਆਗੂ ਵਿਨਰਜੀਤ ਗੋਲਡੀ 

ਪ੍ਰਭਾਤ ਫੇਰੀਆਂ 'ਚ ਉਮੜਿਆ ਸੰਗਤਾਂ ਦਾ ਸੈਲਾਬ 

ਵੀਰ ਬਾਲ ਦਿਵਸ ਨਾਲੋਂ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਛੋਟੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ: ਅਮਨ ਅਰੋੜਾ

ਕੌਮੀ ਸੇਵਾ ਯੋਜਨਾ ਕੈਂਪ ਦੀ ਸਮਾਪਤੀ ਮੌਕੇ ਪਦਮਸ਼੍ਰੀ ਸੁਨੀਤਾ ਰਾਣੀ ਨੇ ਕੀਤੀ ਸ਼ਿਰਕਤ