Tuesday, September 16, 2025

Malwa

ਸੁਨਾਮ ਚ, ਜੈਨ ਸਾਧੂਆਂ ਦੇ ਆਗਮਨ ਮੌਕੇ ਸ਼ਰਧਾਲੂਆਂ ਚ, ਖੁਸ਼ੀ 

July 15, 2024 12:11 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਜੈਨ ਸੰਤ ਸੰਘ ਸ਼ਾਸਤ ਗੁਰੂਦੇਵ ਸ਼੍ਰੀ ਸੁਦਰਸ਼ਨ ਲਾਲ ਜੀ ਮਹਾਰਾਜ ਦੇ ਚੇਲੇ, ਸੁਨਾਮ ਦੇ ਜੰਮਪਲ ਗੁਰੂਦੇਵ ਸ਼੍ਰੀ ਨਵੀਨ ਚੰਦਰ ਜੀ ਮਹਾਰਾਜ, ਪ੍ਰਚਾਰਕ ਸ਼੍ਰੀ ਪੁਨੀਤ ਮੁਨੀ ਜੀ ਮਹਾਰਾਜ, ਦੇ ਚਤੁਰਮਾਸ ਸਬੰਧੀ ਪ੍ਰਭਾਵਸ਼ਾਲੀ ਪ੍ਰਵੇਸ਼ ਐਤਵਾਰ ਨੂੰ ਅਰੋੜਾ ਕਾਲੋਨੀ ਤੋਂ ਲੈਕੇ ਜੈਨ ਸਰਾਫਾ ਬਾਜ਼ਾਰ ਵਿੱਚ ਹੋਈ। ਗੁਰੂ ਮਹਾਰਾਜ ਨੇ ਕਿਹਾ ਕਿ ਸੰਤਾਂ ਦੀ ਸੰਗਤ ਵਿੱਚ ਸਤਿਸੰਗ ਕਰਨਾ ਬਹੁਤ ਔਖਾ ਹੈ ਅਤੇ ਇਹ ਚਤੁਰਮਾਸ ਕਾਰਤਿਕ ਦੀ ਪੂਰਨਮਾਸ਼ੀ ਤੱਕ ਜਾਰੀ ਰਹੇਗਾ। ਇਸ ਮੌਕੇ  ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮਾਤਾ  ਪਰਮੇਸ਼ਵਰੀ ਦੇਵੀ ਨੇ ਸੰਤਾਂ ਦਾ ਆਸ਼ੀਰਵਾਦ ਲਿਆ। ਜੈਨ ਧਰਮ ਨਾਲ ਸਬੰਧਿਤ ਛਾਜਲੀ, ਲਹਿਰਾ, ਮੂਨਕ, ਪੰਚਕੂਲਾ, ਸੰਗਰੂਰ, ਬਰੇਟਾ, ਬਠਿੰਡਾ, ਫਰੀਦਕੋਟ ਆਦਿ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ। ਐਸ.ਐਸ ਜੈਨ ਸਭਾ ਸੁਨਾਮ ਦੇ ਪ੍ਰਧਾਨ ਪ੍ਰਵੀਨ ਜੈਨ ਨੇ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਜੈਨ ਸਥਾਨਕ 'ਪੁੱਜਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਸੁਦਰਸ਼ਨ ਸੰਘ ਦੀ ਸਹਿ ਸਕੱਤਰ ਸਜਲ ਜੈਨ ਨੇ ਸੰਤਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਸੁਨਾਮ ਸ਼ਹਿਰ ਭਾਗਾਂ ਭਰਿਆ ਹੈ ਜਿਸ ਨੇ ਚਤੁਰਮਾਸ ਪਾਇਆ ਹੈ ।  ਸੰਦੀਪ ਜੈਨ ਨੇ ਕਿਹਾ ਕਿ  ਨਵੀਨ ਮੁਨੀ ਜੀ ਮਹਾਰਾਜ ਦਾ ਜਨਮ ਸੁਨਾਮ ਵਿੱਚ ਹੋਇਆ ਸੀ ਅਤੇ ਇਸ ਚਤੁਰ ਮਾਸ ਦੌਰਾਨ ਉਹ ਆਪਣੀ ਜਨਮ ਭੂਮੀ ਵਿੱਚ ਧਰਮ ਦਾ ਪ੍ਰਚਾਰ ਕਰਕੇ ਆਪਣਾ ਕਰਜ਼ਾ ਚੁਕਾਉਣਗੇ। ਇਸ ਮੌਕੇ ਤੇਰਾ ਪੰਥ ਸਮਾਜ ਦੇ ਪ੍ਰਧਾਨ ਰਾਮਲਾਲ ਜੈਨ, ਪੰਜਾਬ ਤੇਰਾ ਪੰਥ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਜੈਨ, ਐਸ.ਏ ਜੈਨ ਸਭਾ ਦੇ ਪ੍ਰਧਾਨ ਅਰੁਣ ਜੈਨ,  ਸ਼ੈਲੇਂਦਰ ਜੈਨ ਅਤੇ ਸਮੁੱਚਾ ਸਮਾਜ ਵਿਸ਼ੇਸ਼ ਤੌਰ 'ਤੇ ਪਹੁੰਚਿਆ ਹੋਇਆ ਸੀ । ਇਸ ਤੋਂ ਇਲਾਵਾ ਜਨਰਲ ਸਕੱਤਰ ਅਸ਼ਵਨੀ ਜੈਨ, ਖਜ਼ਾਨਚੀ ਨਵਨੀਤ ਜੈਨ, ਸਹਿ-ਜਨਰਲ ਸਕੱਤਰ ਸਜਲ ਜੈਨ, ਯੂਥ ਕਲੱਬ ਦੇ ਪ੍ਰਧਾਨ ਵਿਪਨ ਜੈਨ, ਸਿੱਧ ਰਾਜ ਜੈਨ, ਸੰਦੀਪ ਜੈਨ, ਸਰਪ੍ਰਸਤ ਜਗਜੀਵਨ ਜੈਨ ਨੇ ਆਏ ਹੋਏ ਸਾਰੇ ਵੀਰਾਂ-ਭੈਣਾਂ ਦਾ ਧੰਨਵਾਦ ਕੀਤਾ | ਇਸ ਤੋਂ ਇਲਾਵਾ ਮਨੀ ਜੈਨ, ਵਿਵੇਕ ਜੈਨ, ਸੰਜੇ ਜੈਨ, ਸੀ.ਏ ਹਰਸ਼ ਜੈਨ, ਦਿਨੇਸ਼ ਮੋਦੀ, ਰਾਕੇਸ਼ ਜੈਨ ਕੇਸ਼ੀ, ਸੰਜੇ ਜੈਨ, ਅਸ਼ੀਸ਼ ਜੈਨ, ਉਜਵਲ ਜੈਨ, ਪਰਨਵ ਜੈਨ, ਚੰਡੀਗੜ੍ਹ ਤੋਂ ਐਡਵੋਕੇਟ ਪਰਦੀਪ ਗੋਇਲ, ਚੰਡੀਗੜ੍ਹ ਤੋਂ ਐਡਵੋਕੇਟ ਅਭਿਸ਼ੇਕ ਗੋਇਲ, ਸੁਰਿੰਦਰ ਜੈਨ , ਪਿ੍ੰਸੀਪਲ ਹੰਸਰਾਜ ਲਹਿਰਾਗਾਗਾ, ਸੁਮਤੀ ਜੈਨ, ਸੰਜੇ ਜੈਨ ਮਾਲੇਰਕੋਟਲਾ, ਸੰਜੇ ਕਾਂਸਲ ਸੁਨਾਮ, ਐਡਵੋਕੇਟ ਅਮਿਤ ਜੈਨ, ਮੁਨੀਸ਼ ਜੈਨ, ਸੁਭਾਸ਼ ਜੈਨ ਆਦਿ ਹਾਜ਼ਰ ਸਨ ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ