Monday, June 16, 2025

Social

ਮਹਾਂਵੀਰ ਇੰਟਰਨੈਸ਼ਨਲ ਵੱਲੋਂ ਸੇਵਾ ਕਾਰਜਾਂ ਦਾ ਸਿਲਸਿਲਾ ਜਾਰੀ

July 04, 2024 05:41 PM
ਅਸ਼ਵਨੀ ਸੋਢੀ
ਮਾਲੇਰਕੋਟਲਾ : ਸਮਾਜ ਸੇਵਾ 'ਚ ਮੋਹਰੀ ਸੰਸਥਾ ਮਹਾਂਵੀਰ ਇੰਟਰਨੈਸ਼ਨਲ ਵੱਲੋਂ ਅਪਣੀ 50ਵੀਂ ਵਰ੍ਹੇਗੰਢ ਮੌਕੇ ਸੇਵਾ ਕਾਰਜਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸਦੇ ਤਹਿਤ ਸੰਸਥਾ ਵੱਲੋਂ ਨਾਭਾ ਵਿਖੇ ਬੀੜ 'ਚ ਬਾਂਦਰਾਂ ਅਤੇ ਗਊਆਂ ਲਈ 02 ਕਵਿੰਟਲ ਕੇਲਾ, 75 ਪੈਕੇਟ ਬ੍ਰੈਡ ਦੇ ਨਾਲ-ਨਾਲ 50 ਕਿਲੋਂ ਗੁਲਗਲੇ ਲੈ ਜਾ ਕੇ ਸੇਵਾ ਕੀਤੀ ਗਈ। ਸੰਸਥਾ ਦੇ ਚੇਅਰਮੈਨ ਪ੍ਰਦੀਪ ਜੈਨ ਓਸਵਾਲ, ਵਾਈਸ ਚੇਅਰਮੈਨ ਨਰੇਸ਼ ਜੈਨ, ਜਨਰਲ ਸਕੱਤਰ ਸ਼ਿਵਮ ਮਟਕਨ ਅਤੇ ਖਜਾਨਚੀ ਮੋਹਨ ਸ਼ਿਆਮ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਸੇਵਾ ਲਈ ਅਸ਼ਵਨੀ ਜੈਨ (ਗੁਲਾਬੋ), ਜੀਵਨ ਗੁਪਤਾ, ਦੀਪਕ ਜੈਨ (ਮਿੰਟੂ), ਦੀਪਕ ਦੁਆ ਅਤੇ ਕੁਲਬੀਰ ਜੈਨ (ਲਾਡੀ) ਨੇ ਵੀ ਅਪਣਾ ਪੂਰਣ ਸਹਿਯੋਗ ਦਿੱਤਾ।

Have something to say? Post your comment