Friday, January 30, 2026
BREAKING NEWS
ਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂ

Malwa

14 ਹਜ਼ਾਰ ਕਿਲੋਮੀਟਰ ਦੀ ਸਾਈਕਲ ਯਾਤਰਾ ਰਾਹੀਂ ਨਿੱਕਲਿਆ ਵਾਤਾਵਰਣ ਬਚਾਉਣ ਦਾ ਸੱਦਾ ਦੇਣ

June 26, 2024 07:14 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ''ਬੇਹਿੰਮਤੇ ਹੀ ਸ਼ਿਕਵਾ ਕਰਨ ਮੁਕੱਦਰਾ ਦਾ ਤੇ ਉੱਗਣ ਵਾਲੇ ਉੱਗ ਪੈਂਦੇ ਹਨ ਪਾੜ ਕਿ ਸੀਨਾ ਪੱਥਰਾਂ ਦਾ'' ਇਹਨਾਂ ਕਥਨਾਂ ਨੂੰ ਬਿਲਕੁਲ ਸੱਚ ਕਰਨ ਲਈ ਘਰੋਂ 15 ਹਜ਼ਾਰ ਮੀਲ ਦੇ ਲੰਬੇ ਤੇ ਕਠਿਨ ਸਫ਼ਰ ਤੇ ਨਿੱਕਲ ਚੁੱਕਿਆ ਹੈ ਪੰਛੀ ਪਿਆਰੇ ਮੁਹਿੰਮ ਦਾ ਸਰਗਰਮ ਮੈਂਬਰ ਪੰਡਤ ਤਰਸੇਮ ਕੁਮਾਰ ਬਿੱਲੂ, ਆਪਣੀ ਯਾਤਰਾ ਸ਼ੁਰੂ ਕਰਨ ਮੌਕੇ ਗੱਲਬਾਤ ਕਰਦਿਆਂ ਸ੍ਰੀ ਤਰਸੇਮ ਕੁਮਾਰ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਪੰਛੀ ਪਿਆਰੇ ਮੁਹਿੰਮ ਤਹਿਤ ਵਾਤਾਵਰਣ ਅਤੇ ਪੰਛੀਆਂ ਦੀ ਸੇਵਾ ਸੰਭਾਲ ਦੇ ਸੁਨੇਹੇ  ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਲੈ ਕੇ ਜਾਣਾ ਹੈ, ਉਹਨਾਂ ਦੱਸਿਆ ਕੇ ਇਸ ਯਾਤਰਾ ਨੂੰ ਕਰੀਬ ਛੇ ਮਹੀਨੇ ਲੱਗਣਗੇ ਅਤੇ ਉਹ ਸੰਦੌੜ ਤੋਂ ਚੱਲ ਕੇ ਹਰਿਆਣਾ,ਗੁਰੂਦੁਆਰਾ ਸਾਹਿਬ ਨਾਨਕ ਮੱਤਾ, ਵਰਿੰਦਾਵਨ, ਕਾਂਸੀ ਰਮੇਸ਼ਵਰਮ ਧਾਮ, ਤਾਮਿਲਨਾਡੂ,ਅਜੰਤਾ ਅਲੋਰਾ ਦੀਆਂ ਗੁਫਾਵਾ,ਸ੍ਰੀ ਹਜ਼ੂਰ ਸਾਹਿਬ,ਸਮੇਤ ਕਈ ਰਾਜਾਂ ਵਿੱਚ ਸਫ਼ਰ ਕਰਨਗੇ, ਇੱਥੇ ਇਹ ਵੀ ਦੱਸਣਯੋਗ ਹੈ ਕੇ ਸ੍ਰੀ ਤਰਸੇਮ ਕੁਮਾਰ ਜੋ ਕੱਬੱਡੀ ਜਗਤ ਦੇ ਵਿੱਚ ਬਤੌਰ ਰੈਫਰੀ ਸੂਬੇ ਭਰ ਵਿੱਚ ਸਨਮਾਨ ਨਾਲ ਜਾਣੇ ਜਾਂਦੇ ਹਨ, ਕਰੀਬ ਵੀਹ ਸਾਲ ਪਹਿਲਾਂ ਇੱਕ ਹਾਦਸੇ ਦੌਰਾਨ ਆਪਣੀ ਖੱਬੀ ਬਾਂਹ ਗੁਆ ਚੁੱਕੇ ਹਨ ਤੇ 60 ਸਾਲ ਦੀ ਉਮਰ ਵਿੱਚ  ਹੁਣ ਇੱਕ ਬਾਂਹ ਨਾਲ ਕਰੀਬ 14 ਹਜ਼ਾਰ ਕਿਲੋਮੀਟਰ ਦਾ ਸਫ਼ਰ ਤਹਿ ਕਰਨਗੇ ਜੋ ਆਪਣੇ ਆਪ ਵਿੱਚ ਬਹੁਤ ਵੱਡੀ ਮਿਸਾਲ ਹੈ, ਕਿਉਂਕਿ ਇੱਥੇ ਲੋਕ ਪੈਰ ਵਿੱਚ ਇੱਕ ਕੰਡਾ ਲੱਗਣ ਤੇ ਵੀ ਪੈਰ ਥੱਲੇ ਨਹੀਂ ਲਾਉਂਦੇ ਅਤੇ ਬਹੁਤੇ ਲੋਕ ਅਜਿਹੇ ਹਾਲਾਤਾਂ ਵਿੱਚ ਭੀਖ ਮੰਗ ਰਹੇ ਹਨ ਜਾਂ ਦੂਸਰਿਆਂ ਦੇ ਸਹਾਰੇ ਜੀਵਨ ਕੱਟਣਾ ਸ਼ੁਰੂ ਕਰ ਦਿੰਦੇ ਹਨ ਪਰ ਸ੍ਰੀ ਬਿੱਲੂ ਸਿਰਫ਼ ਕੁਦਰਤ ਦੀ ਸੇਵਾ ਲਈ ਦੁਨੀਆਂ ਵਿੱਚ ਨਿੱਕਲ ਪਏ ਹਨ, ਇੱਥੇ ਇਹ ਵੀ ਦੱਸਣਯੋਗ ਹੈ ਕੇ ਸ੍ਰੀ ਤਰਸੇਮ ਕੁਮਾਰ ਪਹਿਲਾਂ ਵੀ ਸ੍ਰੀ ਹੇਮਕੁੰਡ ਸਾਹਿਬ, ਸ੍ਰੀ ਕੇਦਾਰਨਾਥ, ਸ੍ਰੀ ਬੱਦਰੀ ਨਾਥ, ਸ੍ਰੀ ਗੰਗੋਤਰੀ ਤੇ ਸ੍ਰੀ ਜੰਮਨੋਤਰੀ ਧਾਮ ਦੀ 3200 ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰ ਚੁੱਕੇ ਹਨ ਅਤੇ ਸੰਦੌੜ ਦੇ ਇਲਾਕੇ ਵਿੱਚ ਵੀ ਸਮਾਜ ਸੇਵਾ ਤੇ ਕੁਦਰਤ ਸੇਵਾ ਵਿੱਚ ਵੱਡਾ ਨਾਮ ਹਨ

ਵਾਤਾਵਰਣ ਦੀ ਸੰਭਾਲ ਵਿੱਚ ਇਸਤੋਂ ਵੱਡੀ ਹਿੰਮਤ ਨਹੀਂ ਹੋ ਸਕਦੀ -ਰਿਖੀ

ਇਸ ਬਾਰੇ ਗੱਲਬਾਤ ਕਰਦਿਆਂ ਪੰਛੀ ਪਿਆਰੇ ਮੁਹਿੰਮ ਦੇ ਮੁਖੀ ਰਾਜੇਸ਼ ਰਿਖੀ ਪੰਜਗਰਾਈਆਂ ਨੇ ਕਿਹਾ ਕੇ ਸਰੀਰ ਇਸ ਇਸ ਹਾਲਤ ਦੇ ਵਿੱਚ ਸਾਈਕਲ ਤੇ 14 ਹਜ਼ਾਰ ਲੰਬਾ ਸਫ਼ਰ ਤਹਿ ਕਰਕੇ ਵਾਤਾਵਰਣ ਸੰਭਾਲ ਦਾ ਹੋਕਾ ਦੇਣਾ, ਸਾਇਦ ਕੁਦਰਤ ਦੀ ਸੇਵਾ ਲਈ ਇਸਤੋਂ ਵੱਡੀ ਹਿੰਮਤ ਨਹੀਂ ਹੋ ਸਕਦੀ ਉਹਨਾਂ ਕਿਹਾ ਕੇ ਟੀਮ ਹਮੇਸ਼ਾ ਹੀ ਤਰਸੇਮ ਜੀ ਦੀ ਰਿਣੀ ਰਹੇਗੀ ਅਤੇ ਕਾਮਨਾ ਹੈ ਕੇ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਤੇ ਉਹਨਾਂ ਦੀ ਵਾਪਿਸੀ ਤੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ

Have something to say? Post your comment