Sunday, June 22, 2025

Health

ਰੋਟਰੀ ਵੱਲੋਂ ਸੁਨਾਮ ਚ, ਜਲਦੀ ਸ਼ੁਰੂ ਹੋਵੇਗਾ ਅੱਖਾਂ ਦਾ ਹਸਪਤਾਲ : ਘਨਸ਼ਿਆਮ ਕਾਂਸਲ 

June 14, 2024 03:34 PM
ਦਰਸ਼ਨ ਸਿੰਘ ਚੌਹਾਨ
ਰੋਟਰੀ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਅੱਖਾਂ ਦਾਨ ਕਰਨ ਲਈ ਕੀਤਾ ਪ੍ਰੇਰਿਤ 
 
ਸੁਨਾਮ : ਰੋਟਰੀ ਦੇ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਨੇ ਦੱਸਿਆ ਕਿ ਰੋਟਰੀ ਸੰਸਥਾ ਵੱਲੋਂ ਸੁਨਾਮ ਨੇਤਰ ਬੈਂਕ ਸੰਮਤੀ ਦੇ ਸਹਿਯੋਗ ਨਾਲ ਸੁਨਾਮ ਵਿੱਚ ਨਵਾਂ ਚੈਰੀਟੇਬਲ ਆਈ ਹਸਪਤਾਲ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਇਲਾਜ ਕੀਤਾ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਰੋਟਰੀ ਕਲੱਬ ਮੇਨ ਦੀ ਮੀਟਿੰਗ ਦੌਰਾਨ ਦਿੱਤੀ। ਰੋਟਰੀ ਕਲੱਬ ਸੁਨਾਮ ਮੇਨ ਦੇ ਪ੍ਰਧਾਨ ਅਨਿਲ ਜੁਨੇਜਾ ਦੀ ਅਗਵਾਈ ਹੇਠ ਸਥਾਨਕ ਰੋਟਰੀ ਕੰਪਲੈਕਸ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਮੌਕੇ ਜਿਸ ਵਿੱਚ ਜ਼ਿਲ੍ਹਾ ਰੋਟਰੀ ਗਵਰਨਰ ਘਣਸ਼ਿਆਮ ਕਾਂਸਲ ਅਤੇ ਅਮਿੱਤ ਸਿੰਗਲਾ ਰੋਟਰੀ ਗਵਰਨਰ ਸਾਲ 2026-27 ਵੱਲੋਂ ਰਸਮੀ ਦੌਰੇ ਪ੍ਰਤੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਓਮ ਪ੍ਰਕਾਸ਼, ਪ੍ਰਧਾਨ ਰੋਟਰੀ ਕਲੱਬ ਸਮਾਣਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਨੇ ਸਮਾਜ ਨੂੰ ਅੱਖਾਂ ਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਅਤੇ ਸੁਨਾਮ ਨੇਤਰ ਬੈਂਕ ਸੰਮਤੀ ਦੇ ਆਪਸੀ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਵਿਚ ਸੁਨਾਮ ਵਿਚ ਅੱਖਾਂ ਦਾ ਵੱਡਾ ਹਸਪਤਾਲ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਨੇਕ ਕਾਰਜ ਵਿੱਚ ਸਾਰਿਆਂ ਦੇ ਭਰਵੇਂ ਸਹਿਯੋਗ ਵੱਡੀ  ਲੋੜ ਹੈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਸੁਸਾਇਟੀ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਲੱਬ ਵੱਲੋਂ ਸਾਲ ਭਰ ਵਿੱਚ ਕੀਤੇ ਗਏ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਸਮੂਹ ਮੈਂਬਰਾਂ ਵੱਲੋਂ ਸਾਲ ਭਰ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸਹਿਯੋਗ ਲਈ ਹਮੇਸ਼ਾ ਹੀ ਮੈਂਬਰਾਂ ਦੇ ਰਿਣੀ ਰਹਿਣਗੇ। ਇਸ ਦੌਰਾਨ ਕਲੱਬ ਦੇ ਸੀਨੀਅਰ ਡਾਕਟਰ ਹਰਦੀਪ ਸ਼ਰਮਾ ਵੀ ਸ਼ਾਮਲ ਸਨ। ਸਕੱਤਰ ਵਨੀਤ ਗਰਗ ਨੇ ਕਲੱਬ ਦੀ ਸਾਲਾਨਾ ਰਿਪੋਰਟ ਪੜ੍ਹੀ। ਇਸ ਮੌਕੇ ਅਮਿਤ ਸਿੰਗਲਾ, ਓਮ ਪ੍ਰਕਾਸ਼ ਅਰੋੜਾ ਅਤੇ ਵਿਕਰਮ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਜਗਦੀਪ ਭਾਰਦਵਾਜ਼, ਰਾਜਨ ਸਿੰਗਲਾ, ਤਨੁਜ ਜਿੰਦਲ, ਪ੍ਰੋਫੈਸਰ ਵਿਜੇ ਮੋਹਨ, ਵਿਨੋਦ ਬੌਬੀ, ਪੁਨੀਤ ਹਿਮਲੈਂਡ, ਰਚਿਨ ਗੁਪਤਾ, ਵਰੁਣ, ਸੰਦੀਪ ਗਰਗ, ਪ੍ਰਮੋਦ ਹੋਡਲਾ, ਲਾਡੀ ਗਰਗ, ਸੁਰੇਸ਼ ਕੁਮਾਰ, ਡਾ: ਵਿਜੇ ਗਰਗ, ਡਾ: ਵੀ.ਕੇ.ਗੋਇਲ, ਡਾ. ਸ਼ਿਵ ਜਿੰਦਲ, ਲਿਟਸਨ ਜਿੰਦਲ, ਮਦਨ ਲਾਲ, ਵਿਨੈ ਜਿੰਦਲ, ਅਨੂਪ ਗੋਇਲ ਆਦਿ ਹਾਜ਼ਰ ਸਨ। 

Have something to say? Post your comment

 

More in Health

 ਡੇਂਗੂ ’ਤੇ ਵਾਰ : ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਥਾਈਂ ਨਿਰੀਖਣ

ਸਿਵਲ ਸਰਜਨ ਵਲੋਂ ਡੇਂਗੂ-ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ

ਆਮ ਆਦਮੀ ਕਲੀਨਿਕ 'ਚ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਹੈਲਥ ਕੇਅਰ ਸੇਵਾਵਾਂ ਪਹਿਲ ਦੇ ਆਧਾਰ ਤੇ ਮਿਲਣਗੀਆਂ : ਡਾ. ਪ੍ਰੀਤੀ ਯਾਦਵ

ਡੇਂਗੂ ਵਿਰੋਧੀ ਮੁਹਿੰਮ : ਬੂਥਗੜ੍ਹ ਦੇ ਢਾਬਿਆਂ ਤੇ ਮਠਿਆਈ ਦੀਆਂ ਦੁਕਾਨਾਂ ’ਚ ਚੈਕਿੰਗ

ਪੰਜਾਬ ਡੇਂਗੂ, ਕੋਵਿਡ ਅਤੇ ਲੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਗਰਭਵਤੀ ਔਰਤਾਂ ਲਈ ਲਗਾਏ ਵਿਸ਼ੇਸ਼ ਜਾਗਰੂਕਤਾ ਤੇ ਜਾਂਚ ਕੈਂਪ 

ਜ਼ਿਲ੍ਹਾ ਸਿਹਤ ਵਿਭਾਗ ਵਲੋਂ ਲੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਡੀ ਸੀ ਨੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ

ਜੂਨ ਮਹੀਨੇ ਨੂੰ ਐਂਟੀ ਮਲੇਰੀਆ ਮਹੀਨੇ ਦੇ ਤੌਰ ਤੇ ਮਨਾਵੇਗਾ ਸਿਹਤ ਵਿਭਾਗ

ਟੀ.ਬੀ. ਦੇ ਐਕਟਿਵ ਕੇਸ ਲੱਭਣ ਲਈ ਚੱਲੇਗੀ 100 ਦਿਨਾਂ ਮੁਹਿੰਮ