Wednesday, September 17, 2025

Malwa

ਸੁਪਰ ਮਾਡਲ, ਹਰੇ, ਮਾਡਲ ਅਤੇ ਗੁਲਾਬੀ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ

June 03, 2024 03:23 PM
SehajTimes

ਮੋਹਾਲੀ : ਐਮਿਟੀ ਇੰਟਰਨੈਸ਼ਨਲ ਸਕੂਲ, 79, ਮੋਹਾਲੀ ਵਿਖੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਦੀ ਥੀਮ ’ਤੇ ਆਧਾਰਿਤ ਸੁਪਰ ਮਾਡਲ ਪੋਲਿੰਗ ਬੂਥ ਅਤੇ ਮਾਨਵ ਮੰਗਲ ਸਮਾਰਟ ਸਕੂਲ ਫੇਜ਼-10, ਮੋਹਾਲੀ ਵਿਖੇ ਗਰੀਨ ਇਲੈਕਸ਼ਨਜ਼ ਦੇ ਸੰਕਲਪ ਨਾਲ ਬਣਾਏ ਬੂਥ ਵੋਟਰਾਂ ਦੀ ਖਿੱਚ ਦਾ ਕੇਂਦਰ ਰਹੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਏਅਰਪੋਰਟ ਥੀਮ ਆਧਾਰਿਤ ਸੁਪਰ ਮਾਡਲ ਪੋਲਿੰਗ ਬੂਥ ਨੂੰ ਅਤੇ ਗ੍ਰੀਨ ਬੂਥ ਮਾਨਵ ਮੰਗਲ ਸਮਾਰਟ ਸਕੂਲ ਨੂੰ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਬੂਥਾਂ ਵਜੋਂ ਚੁਣਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਦੋਵੇਂ ਸੁਪਰ ਮਾਡਲ ਬੂਥ ਸੈਲਫੀ ਪੁਆਇੰਟ, ਆਈਸਕ੍ਰੀਮ ਅਤੇ ਮਿੱਠੇ ਅਤੇ ਠੰਡੇ ਪਾਣੀ ਦੇ ਸਟਾਲ, ਮਹਿੰਦੀ ਅਤੇ ਟੈਟੂ ਦੀਆਂ ਸਟਾਲਾਂ ਦੀ ਸਹੂਲਤ ਨਾਲ ਤਿਆਰ ਕੀਤੇ ਗਏ ਸਨ। ਇਨ੍ਹਾਂ ਥਾਂਵਾਂ ’ਤੇ ਇਸ ਤੋਂ ਇਲਾਵਾ ਪਹਿਲੀ ਵਾਰ ਵੋਟਰਾਂ ਨੂੰ ਬੂਟਾ ਲਗਾ ਕੇ ਆਪਣੇ ਦਿਨ ਨੂੰ ਯਾਦਗਾਰੀ ਬਣਾਉਣ ਲਈ ਬੂਟੇ ਦਿੱਤੇ ਗਏ।

ਇਸੇ ਤਰ੍ਹਾਂ ਮੋਹਾਲੀ ਸ਼ਹਿਰ ਦੇ ਬੂਥਾਂ ਜਿਵੇਂ ਕਿ ਐਮੀਟੀ ਇੰਟਰਨੈਸ਼ਨਲ ਸਕੂਲ, ਮਾਨਵ ਮੰਗਲ ਸਮਾਰਟ, ਸਕੂਲ ਆਫ਼ ਐਮੀਨੈਂਸ ਫੇਜ਼ 3ਬੀ1 ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਲਖਨੌਰ ਅਤੇ ਸਰਕਾਰੀ ਹਾਈ ਸਕੂਲ, ਫੇਜ਼ 5 ਮੁਹਾਲੀ ਵਿੱਚ ਵਿਦਿਆਰਥਣਾਂ ਵੱਲੋਂ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ।

ਨਾਮਵਰ ਕਲਾਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਐਮਿਟੀ ਇੰਟਰਨੈਸ਼ਨਲ ਸਕੂਲ ਵਿਖੇ ਵੋਟਰਾਂ ਨੂੰ ਮੁਫਤ ਟੈਟੂ ਪੇਂਟ ਕੀਤਾ। ਇਸੇ ਤਰ੍ਹਾਂ ਦਿਵਿਆਂਗ ਨੌਜੁਆਨ ਲਵਪ੍ਰੀਤ ਸਿੰਘ ਨੇ ਸ਼ੇਰਾ ਪਹਿਰਾਵਾ ਪਹਿਨ ਕੇ ਅੱਜ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ। ਜ਼ਿਲ੍ਹੇ ’ਚ ਸਾਰੇ ਮਾਡਲ ਪੋਲਿੰਗ ਬੂਥਾਂ ’ਤੇ ਮਹਿੰਦੀ ਲਗਾਉਣ ਦੀ ਸੁਵਿਧਾ ਸੀ। ਜ਼ਿਲ੍ਹੇ ਵਿੱਚ ਕੁੱਲ 30 ਮਾਡਲ ਬੂਥ, 06 ਗ੍ਰੀਨ ਬੂਥ ਅਤੇ ਤਿੰਨ ਗੁਲਾਬੀ ਬੂਥ ਸਨ ਜੋ ਕਿ ਗੁਲਾਬੀ ਟੈਂਟ ਵਿੱਚ ਸਜਾਏ ਗਏ ਸਨ ਅਤੇ ਮਹਿਲਾ ਸਟਾਫ ਦੁਆਰਾ ਪ੍ਰਬੰਧਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਪਹਿਲੀ ਵਾਰ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ, ਤਿੰਨ ਨੌਜਵਾਨਾਂ ਦੇ ਪ੍ਰਬੰਧ ਵਾਲੇ ਬੂਥਾਂ ਅਤੇ ਵਿਸ਼ੇਸ਼ ਤੌਰ ’ਤੇ ਦਿਵਿਆਂਗ ਸਟਾਫ਼ ਦਾ ਮਨੋਬਲ ਵਧਾਉਣ ਲਈ ਜ਼ਿਲ੍ਹੇ ਵਿੱਚ ਤਿੰਨ ਦਿਵਿਆਂਗ ਸਟਾਫ ਪ੍ਰਬੰਧਿਤ ਬੂਥ ਸਥਾਪਤ ਕੀਤੇ ਗਏ ਸਨ। ਮਹਿਲਾ ਸਟਾਫ਼ ਦੁਆਰਾ ਪ੍ਰਬੰਧਿਤ ਤਿੰਨ ਪਿੰਕ ਬੂਥ ਸ਼ੈਮਰੋਕ ਵੰਡਰਜ਼ ਸਕੂਲ, ਜਮਨਾ ਅਪਾਰਟਮੈਂਟ ਖਾਨਪੁਰ ਖਰੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੁਹਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਵਿੱਚ ਸਥਾਪਿਤ ਕੀਤੇ ਗਏ ਸਨ।

ਸੈਂਚੁਰੀ ਪਬਲਿਕ ਸਕੂਲ ਕਰੌਰਾਂ, ਹਿਮਾਲਿਆ ਪਬਲਿਕ ਸਕੂਲ ਕਰੌਰਾਂ, ਮੁੰਨਾ ਲਾਲ ਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ ਗਰੀਬਦਾਸ, ਸਰਕਾਰੀ ਹਾਈ ਸਕੂਲ ਦੇਸੂ ਮਾਜਰਾ, ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਹੈਂਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ, ਸਰਕਾਰੀ ਕੰਨਿਆ ਸੀਨੀਅਰ ਵਿੱਚ ਮਾਡਲ ਸੈਕੰਡਰੀ ਸਕੂਲ ਕੁਰਾਲੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਅਤੇ ਟੈਗੋਰ ਨਿਕੇਤਨ ਹਾਈ ਸਕੂਲ ਖਰੜ ਖੰਡ ਵਿੱਚ ਸਰਕਾਰੀ ਹਾਈ ਸਕੂਲ ਸਨੇਟਾ, ਸ਼ਾਸਤਰੀ ਮਾਡਲ ਸਕੂਲ, ਫੇਜ਼-1, ਐਸ.ਏ.ਐਸ.ਨਗਰ, ਗਯਾਨ ਜੋਤੀ ਪਬਲਿਕ ਸਕੂਲ, ਫੇਜ਼-2, ਐਸ.ਏ.ਐਸ ਨਗਰ, ਸ਼ੇਰਵੁੱਡ ਕਾਨਵੈਂਟ ਪਬਲਿਕ ਸਕੂਲ, ਫੇਜ਼-4, ਮੁਹਾਲੀ, ਮਾਨਵ ਮੰਗਲ ਸਮਾਰਟ ਸਕੂਲ, ਫੇਜ਼-10, ਮੁਹਾਲੀ, ਸਰ ਮੈਕਲੋਗ ਪਬਲਿਕ ਸਕੂਲ, ਫੇਜ਼-11, ਐਸ.ਏ.ਐਸ. ਨਗਰ, ਸ਼ਿਸ਼ੂ ਨਿਕੇਤਨ ਪਬਲਿਕ ਸਕੂਲ, ਸੈਕਟਰ-66, ਐਸ.ਏ.ਐਸ. ਨਗਰ ਖੇਤਰ ਵਿੱਚ ਅਤੇ ਦੀਕਸ਼ਾਂਤ ਗਲੋਬਲ ਸਕੂਲ, ਵੀਆਈਪੀ ਰੋਡ, ਜ਼ੀਰਕਪੁਰ, ਸਰਕਾਰੀ ਐਲੀਮੈਂਟਰੀ ਸਕੂਲ, ਪੀਰ ਮੁਛੱਲਾ, ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਸਕੂਲ ਡੇਰਾਬੱਸੀ, ਮਿਨਰਵਾ ਡਿਵਾਈਨ ਪਬਲਿਕ ਸਕੂਲ, ਜ਼ੀਰਕਪੁਰ, ਸਰਕਾਰੀ ਹਾਈ ਸਕੂਲ ਬਲਟਾਣਾ ਅਤੇ ਐੱਸਐੱਸ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਮਾਡਲ ਪੋਲਿੰਗ ਬੂਥ ਸਨ।

ਇਸੇ ਤਰ੍ਹਾਂ ਖਰੜ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸ਼ਿੰਗਾਰੀਵਾਲਾ (ਬੂਥ ਨੰਬਰ 9), ਮਿਲੇਨੀਅਮ ਸਕੂਲ ਫੇਜ਼-5, ਮੁਹਾਲੀ (ਬੂਥ ਨੰਬਰ 158) ਅਤੇ ਏ.ਟੀ.ਐਸ. ਵੈਲੀ ਸਕੂਲ ਡੇਰਾਬੱਸੀ ਵਿੱਚ (ਬੂਥ ਨੰ: 167) ਯੂਥ ਸਟਾਫ਼ ਵੱਲੋਂ ਪ੍ਰਬੰਧਿਤ ਬੂਥ ਸਥਾਪਿਤ ਕੀਤੇ ਗਏ। ਜਦਕਿ ਸਰਕਾਰੀ ਐਲੀਮੈਂਟਰੀ ਸਕੂਲ ਦੁਸਹਿਰਾ ਗਰਾਊਂਡ ਖਰੜ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਮੁਹਾਲੀ ਅਤੇ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਵਿਖੇ ਪੋਲਿੰਗ ਬੂਥਾਂ ਦਾ ਪ੍ਰਬੰਧ ਅਪੰਗ ਵਿਅਕਤੀਆਂ (ਪੀਡਬਲਯੂਡੀ) ਸਟਾਫ਼ ਵੱਲੋਂ ਕੀਤਾ ਗਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਸਾਰੇ 825 ਬੂਥਾਂ ’ਤੇ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਦੀ ਸਹੂਲਤ ਲਈ ਵ੍ਹੀਲ ਚੇਅਰਾਂ ਅਤੇ ਵਾਲੰਟੀਅਰਾਂ  ਅਤੇ ਹੀਟ ਵੇਵ ਪ੍ਰਬੰਧਾਂ ਲਈ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਤਾਇਨਾਤ ਕੀਤਾ ਗਿਆ ਸੀ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ