Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਯੂਥ ਚੱਲਿਆ ਬੂਥ' ਵਾਕਾਥੋਨ 'ਚ ਨੌਜਵਾਨਾਂ ਵੱਲੋਂ ਭਰਵੀਂ ਸ਼ਮੂਲੀਅਤ

May 31, 2024 01:07 PM
SehajTimes
'ਯੂਥ ਚੱਲਿਆ ਬੂਥ' ਵਾਕਾਥੋਨ ਨੂੰ ਏ.ਡੀ.ਸੀ. ਕੰਚਨ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
 
ਪਟਿਆਲਾ : 'ਯੂਥ ਚੱਲਿਆ ਬੂਥ' ਵਾਕਾਥੋਨ ਮੌਕੇ ਅੱਜ ਵੱਡੀ ਗਿਣਤੀ 'ਚ ਪੁੱਜੇ ਨੌਜਵਾਨਾਂ ਨੇ ਪ੍ਰਣ ਲਿਆ ਕਿ ਉਹ ਜਿੱਥੇ ਖ਼ੁਦ ਲੋਕ ਸਭਾ ਚੋਣਾਂ ਲਈ 1 ਜੂਨ 2024 ਨੂੰ ਵੋਟ ਪਾਉਣਗੇ ਉਥੇ ਹੀ ਹੋਰਨਾਂ ਨੂੰ ਵੱਧ ਚੜ੍ਹਕੇ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ। ਪਟਿਆਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਅੱਜ ਸਵੇਰੇ ਇਸ ਵਾਕਾਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਏ.ਡੀ.ਸੀ. (ਜ) ਮੈਡਮ ਕੰਚਨ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਤਹਿਤ 'ਯੂਥ ਚੱਲਿਆ ਬੂਥ' ਦੇ ਨਾਮ ਹੇਠ ਇਹ ਵਾਕਾਥੋਨ ਕਰਵਾਈ ਗਈ ਹੈ। ਏ.ਡੀ.ਸੀ. ਮੈਡਮ ਕੰਚਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਾਸ਼ਸਨ ਵੱਲੋਂ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਚੋਣ ਕਮਿਸ਼ਨ ਵੱਲੋਂ ਦਿੱਤੇ ਟੀਚੇ ਇਸ ਵਾਰ 70 ਫ਼ੀਸਦੀ ਤੋਂ ਪਾਰ ਵੋਟਾਂ ਪੁਆਈਆਂ ਜਾ ਸਕਣ। ਏ.ਡੀ.ਸੀ. ਕੰਚਨ ਨੇ ਕਿਹਾ ਕਿ ਇਸ ਵਾਕਾਥੋਨ ਰਾਹੀਂ ਇਹ ਸੁਨੇਹਾ ਦਿੱਤਾ ਹੈ ਗਿਆ ਕਿ ਲੋਕ ਸਭਾ ਲਈ 1 ਜੂਨ ਨੂੰ ਵੋਟਾਂ ਪਾਉਣ ਤੋਂ ਕੋਈ ਵੀ ਯੋਗ ਵੋਟਰ ਵਾਂਝਾ ਨਾ ਰਹੇ ਅਤੇ ਹਰੇਕ ਵੋਟਰ ਆਪਣਾ ਕੁਝ ਸਮਾਂ ਕੱਢਕੇ ਵੋਟਾਂ ਜਰੂਰ ਪਾਉਣ ਲਈ ਬੂਥ ਉਪਰ ਜਾਵੇ।
 
ਇਸ 'ਯੂਥ ਚੱਲਿਆ ਬੂਥ' ਰੈਲੀ 'ਚ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਲੰਟੀਅਰ, ਸਰਕਾਰੀ ਸਕੂਲ ਪੁਰਾਣੀ ਪੁਲਿਸ ਲਾਈਨ, ਸਕੂਲ ਆਫ਼ ਐਮੀਨੈਂਸ ਫੀਲਖਾਨਾ, ਰਿਆਨ ਇੰਟਰਨੈਸ਼ਨਲ ਸਕੂਲ, ਮਾਤਾ ਕੌਸ਼ੱਲਿਆ ਨਰਸਿੰਗ ਕਾਲਜ, ਸਰਕਾਰੀ ਕਾਲਜ ਲੜਕੀਆਂ, ਮਹਿੰਦਰਾ ਕਾਲਜ, ਆਈ.ਟੀ.ਆਈ. ਲੜਕੇ, ਸਰੀਰਕ ਸਿੱਖਿਆ ਕਾਲਜ, ਸਟੇਟ ਕਾਲਜ ਆਫ਼ ਐਜੂਕੇਸ਼ਨ, ਆਯੁਰਵੈਦਿਕ ਮੈਡੀਕਲ ਕਾਲਜ, ਸਰਕਾਰੀ ਪੋਲੀਟੈਕਨਿਕ ਕਾਲਜ ਗਰਲਜ਼ ਆਦਿ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵੋਟਰ ਜਾਗਰੂਕਤਾ ਰੈਲੀ ਦੌਰਾਨ ਨੌਜਵਾਨਾਂ ਨੇ 'ਮੇਰੀ ਵੋਟ ਮੇਰਾ ਅਧਿਕਾਰ', 'ਹਰ ਮੁੱਦੇ 'ਤੇ ਚੋਟ ਕਰਾਂਗੇ, ਵੋਟ ਕਰਾਂਗੇ, ਵੋਟ ਕਰਾਂਗੇ' ਤੇ 'ਵੋਟ ਪਾਉਣ ਜਾਣਾ ਹੈ, ਆਪਣਾ ਫ਼ਰਜ ਨਿਭਾਉਣਾਂ ਹੈ' ਆਦਿ ਨਾਅਰੇ ਮਾਰਦਿਆਂ ਪੂਰੇ ਜੋਸ਼ ਨਾਲ ਵਾਕਾਥੋਨ 'ਚ ਹਿੱਸਾ ਲੈਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ ਸਮਾਰਟ ਸਕੂਲ, ਪਾਸੀ ਰੋਡ ਵਿਖੇ ਪੋਲਿੰਗ ਬੂਥ ਤੱਕ ਪੈਦਲ ਚੱਲਕੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ 1 ਜੂਨ ਨੂੰ ਵੱਧ ਚੜ੍ਹਕੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਵੀਪ ਇੰਚਾਰਜ ਪ੍ਰੋ. ਸ਼ਵਿੰਦਰ ਰੇਖੀ ਤੇ ਮੋਹਿਤ ਕੌਸ਼ਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਡੀ.ਡੀ.ਐਫ. ਨਿਧੀ ਮਲਹੋਤਰਾ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਮਨੋਜ ਥਾਪਰ, ਸਤਵੀਰ ਸਿੰਘ, ਦਿਸ਼ਾ ਫਾਊਂਡੇਸ਼ਨ ਦੇ ਰਾਜੀਵ ਗਰਗ, ਯੁੱਧਵੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਨੌਜਵਾਨ ਤੇ ਪਟਿਆਲਾ ਵਾਸੀ ਮੌਜੂਦ ਸਨ।

Have something to say? Post your comment

 

More in Malwa

ਬਾਬਾ ਫਰੀਦ ਪਬਲਿਕ ਸਕੂਲ ਦਾ ਨਾਮ ਦੇਸ਼ ਪੱਧਰ ’ਤੇ ਰੌਸ਼ਨ : ਸੇਖੋਂ

ਮਨਸਿਮਰਨ ਸੰਧੂ ਦਾ ਨਵਾਂ ਗੀਤ ‘ਦੀਵਾਨੀ ਮਸਤਾਨੀ’ ਰਿਲੀਜ਼

ਪੱਛੜੇ ਇਲਾਕਿਆਂ ਵਿੱਚ ਉਚੇਰੀ ਸਿੱਖਿਆ ਦੇ ਪਾਸਾਰ ਪੱਖੋਂ ਕਾਂਸਟੀਚਿਊਂਟ ਕਾਲਜਾਂ ਦੀ ਰਹੀ ਹੈ ਅਹਿਮ ਭੂਮਿਕਾ: ਡਾ. ਜਗਦੀਪ ਸਿੰਘ

ਗੁਰਮੀਤ ਸਿੰਘ ਪ੍ਰਜਾਪਤੀ ਨੇ ਸਾਥੀਆਂ ਸਮੇਤ ਓ.ਬੀ.ਸੀ. ਮੰਗਾਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਵਿਧਾਇਕ ਜੌੜਾਮਾਜਰਾ ਨੇ ਕਲਿਆਣ ਤੇ ਗਾਜੀਪੁਰ ਵਿਖੇ ਮੁੱਖ ਮੰਤਰੀ ਖੇਡ ਦੇ ਮੈਦਾਨ ਕੀਤੇ ਲੋਕ ਅਰਪਣ

ਸਿਹਤ ਮੰਤਰੀ ਮਿਉਂਸਪਲ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਹੋਏ ਰੂਬਰੂ*

ਹਰਚੰਦ ਸਿੰਘ ਬਰਸਟ ਵੱਲੋਂ ਵਲੰਟੀਅਰਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ

ਪਿੰਡ ਅਕਬਰਪੁਰ ਅਫਗਾਨਾਂ ਵਿਖੇ ਦਹੇਜ ਦੀ ਬਲੀ ਚਡ਼ੀ ਇੱਕ ਹੋਰ ਅਬਲਾ

ਹਲਕਾ ਧਰਮਕੋਟ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ

ਜਨਗਣਨਾ 2027 ਦੇ ਆਨਲਾਈਨ ਫਾਰਮ ਵਿੱਚ ਓ ਬੀ ਸੀ/ਪੱਛੜੀਆਂ ਸ਼੍ਰੇਣੀਆਂ ਦਾ ਜ਼ਿਕਰ ਨਾ ਹੋਣ ’ਤੇ ਰੋਸ