ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਸੰਧੂ ਜੌੜੀਆਂ ਸੜਕਾਂ ਨੇ ਕਿ ਮਨਜਿੰਦਰ ਸਿੰਘ ਸਿਰਸਾ ਜਿਹੜਾ ਕਿ ਕਮਲ ਦੇ ਫੁੱਲ ’ਤੇ ਚੋਣ ਲੜ ਕੇ ਦਿੱਲੀ ਤੋਂ ਵਿਧਾਇਕ ਬਣਿਆ ਸੀ ਅਤੇ ਜਿਸ ਨੇ ਭਾਜਪਾ ਦੇ ਮੈਂਬਰ ਦੇ ਤੌਰ ’ਤੇ ਪੰਜ ਸਾਲ ਦਾ ਕਾਰਜ ਕਾਲ ਪੂਰਾ ਕੀਤਾ, ਦੀ ਅੱਜ ਵੀ ਭਾਜਪਾ ਨਾਲ ਪੂਰੀ ਗੰਢ ਤੁਪ ਹੈ। ਇਸੇ ਲਈ ਮੋਦੀ ਮਨਜਿੰਦਰ ਸਿੰਘ ਸਿਰਸਾ ’ਤੇ ਮਿਹਰਬਾਨ ਹੈ।
ਸੰਧੂ ਨੇ ਆਖਿਆ ਕਿ ਦਿੱਲੀ ਚ ਕੇਜਰੀਵਾਲ ਸਰਕਾਰ ਨੇ ਕੇਂਦਰ ਸਰਕਾਰ ਤੋਂ ਹੁਣ ਤੱਕ ਜਿੰਨੇ ਆਕਸੀਜ਼ਨ ਸਿਲੰਡਰ ਮੰਗੇ ਕੇਂਦਰ ਨੇ ਕਿਸੇ ਮੰਗ ਨੂੰ ਵੀ ਪੂਰੀ ਤਰਾਂ ਸਿਰੇ ਨਹੀਂ ਚਾੜ੍ਹਿਆ । ਸੰਧੂ ਨੇ ਆਖਿਆ ਕਿ ਉਸਦੇ ਉਲਟ ਕੇਂਦਰ ਨੇ ਸਿਰਸੇ ਨੂੰ ਰਾਜਨੀਤੀ ਕਰਨ ਦੀ ਪੂਰੀ ਖੁੱਲ ਦਿੱਤੀ ਹੋਈ ਹੈ, ਸਿਰਸੇ ਦੀ ਮੰਗ ਤੇ ਆਕਸੀਜ਼ਨ ਸਿਲੰਡਰ ਜਨਤਾ ਨੂੰ ਸਿਲੰਡਰ ਮੁਹਈਆ ਕਰਵਾਏ ਜਾ ਰਹੇ ਹਨ, ਇਸ ਦਾ ਸਿੱਧਾ ਜਿਹਾ ਅਰਥ ਇਹ ਨਿਕਲਦਾ ਹੈ ਕਿ ਭਾਜਪਾ ਸਿਰਸਾ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਾਸਤੇ ਪਰਮੋਟ ਕਰ ਰਹੀ ਹੈ।
ਸੰਧੂ ਨੇ ਆਖਿਆ ਕਿ ਦਿੱਲੀ ਕਮੇਟੀ ਕਰੋਨਾ ਅਤੇ ਕਿਸਾਨਾਂ ਅਤੇ ਲੰਗਰ ਸਬੰਧੀ ਸਿੱਖਾਂ ਦੇ ਕਾਰਨਾਮੇ ਦੀ ਖ਼ਬਰ ਲਗਾਉਂਦੀ ਹੈ ਪਰ ਕਾਰਨਾਮੇ ਨਾਲ ਫੋਟੋ ਸਿਰਸੇ ਦੀ ਹੁੰਦੀ ਹੈ, ਇਸੇ ਪ੍ਰਕਾਰ ਕਿਸਾਨ ਅੰਦੋਲਨ ਨਾਲ ਜੁੜਿਆ ਕੋਈ ਵਿਅਕਤੀ ਜੇਲ ਚੋਂ ਛੁੱਟ ਕੇ ਆਉਂਦਾ ਹੈ ਤਾਂ ਕਿਸਾਨ ਯੂਨੀਅਨ ਨੂੰ ਪਤਾ ਨਹੀਂ ਹੁੰਦਾ ਪਰ ਪ੍ਰਸ਼ਾਸਨ ਸਿਰਸੇ ਨੂੰ ਪਹਿਲਾਂ ਸੂਚਨਾ ਭੇਜ ਦਿੰਦਾ ਹੈ, ਇਹਨਾਂ ਸਾਰੇ ਤੱਥਾਂ ਤੋਂ ਸਾਫ ਹੋ ਚੁੱਕਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਭਾਜਪਾ ਦਾ ਏਜੰਟ ਹੈ ।