Wednesday, December 03, 2025

Malwa

ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਘਰ ਵਾਪਸੀ

May 27, 2024 05:23 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਅੱਜ ਉਸ ਸਮੇਂ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ (ਕਿਸਾਨ ਵਿੰਗ) ਮਲੇਰਕੋਟਲਾ ਸੁਖਬੀਰ ਸਿੰਘ (ਸੁੱਖਾ ਧਾਲੀਵਾਲ) ਦਸੌਂਧਾ ਸਿੰਘ ਵਾਲਾ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਫੁੱਲ ਨੂੰ ਛੱਡ ਕਾਂਗਰਸ ਦਾ ਹੱਥ ਫੜ ਕੇ ਘਰ ਵਾਪਸੀ ਕੀਤੀ ਧਾਲੀਵਾਲ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ ਹਨ ਸੁੱਖਾ ਧਾਲੀਵਾਲ ਪਿਛਲੇ ਕੁਝ ਸਮੇਂ ਤੋਂ ਹਲਕੇ ਅੰਦਰ ਲੋਕਾ ਦੇ ਦੁੱਖ ਸੁੱਖ ਵਿੱਚ ਬੀ ਜੇ ਪੀ ਦੇ ਆਗੂ ਵਜੋਂ ਸ਼ਰੀਕ ਹੋ ਕੇ ਰਹੇ ਸਨ ਮੈਡਮ ਰਜ਼ੀਆ ਸੁਲਤਾਨਾ ਜੀ ਦੇ ਅਤੀ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਕਾਂਗਰਸ ਪਾਰਟੀ ਦੀ ਸਰਕਾਰ ਸਮੇ ਸੁੱਖਾ ਧਾਲੀਵਾਲ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਵੀ ਰਹੇ ਹਨ ਇਹਨਾਂ ਦੇ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਧਾਲੀਵਾਲ ਮੈਂਬਰ ਬਲਾਕ ਸੰਮਤੀ ਹਨ ਸੁੱਖਾ ਧਾਲੀਵਾਲ ਨੇ ਅੱਜ ਘਰ ਵਾਪਸੀ ਉਪਰੰਤ ਕਿਹਾ ਕਿ ਖਹਿਰਾ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਵਾਂਗੇ ਇਸ ਮੌਕੇ ਹਾਜ਼ਰ ਬਲਜੀਤ ਸਿੰਘ (ਪੰਚ), ਡਾ: ਬਲਦੀਪ ਸਿੰਘ (ਪੰਚ), ਲੰਬੜਦਾਰ ਦਰਸ਼ਨ ਸਿੰਘ, ਬਲਜੀਤ ਸਿੰਘ ਧਾਲੀਵਾਲ, ਲਖਵੀਰ ਸਿੰਘ (ਬਿੱਟੂ), ਮੈਂਬਰ ਬਲਾਕ ਸੰਮਤੀ ਮਹਿੰਦਰ ਕੌਰ, ਰੋਸ਼ਨ ਖਾਂ ਧਲੇਰ, ਬਾਬਾ ਹਾਕਮ ਸਿੰਘ ਸੰਦੌੜ, ਬਾਬੂ ਸੁਭਾਸ ਗੁਠਾਲਾ , ਸਾਬਕਾ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ , ਸਰਪੰਚ ਦਲਜੀਤ ਸਿੰਘ (ਬੁੱਟਰ) ਮਾਣਕੀ, ਸਰਪੰਚ ਹਰਪਾਲ ਸਿੰਘ (ਮਿੱਠੇਵਾਲ), ਸਰਪੰਚ ਨਿਰਮਲ ਸਿੰਘ ਧਲੇਰ, ਸਰਪੰਚ ਚਮਕੌਰ ਸਿੰਘ ਸੰਦੌੜ, ਸਰਪੰਚ ਗੁਰਸੇਵਕ ਸਿੰਘ ਮਾਣਕੀ|

Have something to say? Post your comment