Wednesday, December 03, 2025

Malwa

ਮੁੱਖ ਮੰਤਰੀ ਦੱਸਣ ਰਾਜ ਸਭਾ ਮੈਂਬਰ ਬਣਾਉਣ ਮੌਕੇ ਆਮ ਘਰਾਂ ਦੇ ਬੱਚੇ ਕਿੱਥੇ ਗਏ ਹੋਏ ਨੇ : ਖਹਿਰਾ

May 22, 2024 02:21 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਲੋਕ ਸਭਾ ਹਲਕਾ ਸੰਗਰੂਰ ਤੋਂ ਕਾਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਈ ਪਿੰਡ ਚ ਫਤਹਿਗੜ੍ਹ ਪੰਜਗਰਾਈਆਂ ਬਦੇਸੇ, ਕਲਿਆਣ ਸੰਦੌੜ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਿਨਾਂ ਝੂਠ ਤੋਂ ਹੋਰ ਕੁਝ ਕੀਤਾ ਹੀ ਕੀ, ਉਹਨਾਂ ਕਿਹਾ ਕੇ ਸੂਬੇ ਦੇ ਮੁਲਾਜ਼ਮਾਂ ਨਾਲ ਆਪ ਨੇ ਹਮੇਸ਼ਾ ਹੀ ਧੋਖਾ ਕੀਤਾ ਹੈ, ਮੁਲਾਜ਼ਮਾਂ ਦਾ ਡੀ. ਏ ਦੱਬਿਆ, ਮੁਲਾਜ਼ਮਾਂ ਦੇ ਭੱਤੇ ਬੰਦ ਕਰ ਦਿੱਤੇ ਅਤੇ ਮੁਲਾਜ਼ਮਾਂ ਦੀ ਗੱਲ ਸੁਣਨ ਲਈ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਤੱਕ ਨਹੀਂ ਹੈ, ਹੋਰ ਤਾਂ ਹੋਰ ਪੁਰਾਣੀ ਪੈਨਸ਼ਨ ਦੀ ਬਹਾਲੀ ਤੋਂ ਵੀ ਸਰਕਾਰ ਭੱਜ ਗਈ ਉਹਨਾਂ ਕਿਹਾ ਸੂਬੇ ਭਰ ਦਾ ਮੁਲਾਜ਼ਮ ਅੱਜ ਆਪ ਸਰਕਾਰ ਤੋਂ ਨਿਰਾਸ਼ ਹਨ, ਤੇ ਆਪ ਸਰਕਾਰ ਦੇ ਆਮ ਘਰਾਂ ਦੇ ਕਾਕਿਆਂ ਨੂੰ ਅਹੁਦੇ ਤੇ ਟਿਕਟਾਂ ਦੇਣ ਦੇ ਝੂਠੇ ਨਾਅਰੇ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕੇ ਆਪ ਪਾਰਟੀ ਹੁਣ ਖਾਸ ਪਾਰਟੀ ਬਣ ਚੁੱਕੀ ਹੈ ਕਿਉਂਕਿ ਲੋਕ ਸਭਾ ਵਿੱਚ ਪਾਰਟੀ ਦੱਸੇ ਕੇ ਉਸਨੇ ਕਿੰਨੇ ਕੁ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ ਅਤੇ ਰਾਜ ਸਭਾ ਮੈਂਬਰ ਬਣਾਉਣ ਮੌਕੇ ਵੱਡੇ ਘਰਾਂ ਦੇ ਕਾਕਿਆਂ ਨੂੰ ਰਾਜ ਸਭਾ ਦਿੱਤੀ ਗਈ, ਉਹਨਾਂ ਕਿਹਾ ਕੇ ਰਾਜ ਸਭਾ ਦੀ ਟਿਕਟ ਦੇਣ ਮੌਕੇ ਸੂਬੇ ਦੇ ਮੁੱਖ ਮੰਤਰੀ ਕਿਉ ਨਹੀਂ ਬੋਲੇ, ਉਹਨਾਂ ਕਿਹਾ ਕੇ ਆਪ ਪਾਰਟੀ ਸਿਰਫ ਤੇ ਸਿਰਫ ਵਿਖਾਵਾ ਹੀ ਕਰਨ ਵਾਲੀ ਪਾਰਟੀ ਹੈ ਅਤੇ ਇਹਨਾਂ ਕੋਲ ਝੂਠ ਤੋਂ ਸਿਵਾਏ ਕੁੱਝ ਨਹੀਂ ਹੈ, ਉਹਨਾਂ ਨੇ ਅਗੇ ਕਿਹਾ ਕੇ ਆਪ ਦਾ ਇੱਕ ਹੋਰ ਝੂਠ ਸੂਬੇ ਦੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਲੋਕਾਂ ਸਾਹਮਣੇ ਆ ਗਿਆ ਹੈ ਕਿਉਂਕਿ ਇਹਨਾਂ ਇੱਕ ਵੀ ਅਧਿਆਪਕ ਪੱਕਾ ਨਹੀਂ ਕੀਤਾ, ਮੁੱਖ ਮੰਤਰੀ ਇਹ ਦੱਸਣ ਕੇ ਅਠਾਰਾਂ ਵੀਹ ਹਜ਼ਾਰ ਲੈਣ ਵਾਲੇ ਅਧਿਆਪਕ ਪੱਕੇ ਹੁੰਦੇ? ਪੰਜਾਬ ਤੋਂ ਬਿਨਾਂ ਹੋਰ ਕੋਈ ਸੂਬਾ ਦੱਸ ਦਿਓ ਜਿਸ ਵਿੱਚ ਪੱਕੇ ਅਧਿਆਪਕ ਦੀ ਤਨਖਾਹ ਅਠਾਰਾਂ ਵੀਹ ਹਜ਼ਾਰ ਹੋਵੇਗੀ ਇਸ ਮੌਕੇ ਦਰਜਨਾਂ ਲੋਕਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਸ. ਖਹਿਰਾ ਨੇ ਕਿਹਾ ਕੇ ਲੋਕਾਂ ਦਾ ਆਪ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕੇ ਲੋਕਾਂ ਦਾ ਮੋਹ ਆਪ ਤੋਂ ਪੂਰੀ ਤਰ੍ਹਾਂ ਭੰਗ ਹੋ ਗਿਆ ਹੈ ਇਸ ਮੌਕੇ ਸ. ਖਹਿਰਾ ਸਹਿਬ ਨੂੰ ਲੱਡੂਆ ਨਾਲ ਹਰ ਪਿੰਡ ਵਿੱਚ ਤੋਲਿਆ ਜਾ ਰਿਹਾ ਲੋਕਾਂ ਦਾ ਬਹੁਤ ਵੱਡਾ ਹੁੰਗਾਰਾ ਸੁਖਪਾਲ ਸਿੰਘ ਖਹਿਰਾ ਨੂੰ ਮਿਲ ਰਿਹਾ ਇਸ ਮੌਕੇ ਕਲਿਆਣ ਤੋਂ ਤਰਸੇਮ ਸਿੰਘ, ਅਮਰੀਕ ਸਿੰਘ, ਮਾਹੀਂ ਸਿੰਘ, ਚਰਨਾਂ ਸਿੰਘ, ਤਾਰਾ ਸਿੰਘ, ਰਾਜਾਂ ਸਿੰਘ, ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ, ਐਡਵੋਕੇਟ ਜਸਬੀਰ ਸਿੰਘ ਖੇੜੀ, ਕੇਸਰ ਸਿੰਘ, ਪਾਲ ਸੰਧੂ, ਇਕਬਾਲ ਖਾਨ, ਪਿਆਰਾ ਸਿੰਘ, ਜਗਤਾਰ, ਗੁਰਦੇਵ ਸਿੰਘ, ਸੋਨੀ ਤੇ ਬੀਬੀ ਰੁਪਿੰਦਰ ਕੌਰ, ਭੋਲਾ ਸਿੰਘ ਮਿੱਠੇ ਵਾਲ, ਪਿਆਰਾ ਸਿੰਘ ਬਦੇਸ਼ਾ ਹੋਰ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਆਗੂ ਹਨ ਪੰਜਗਰਾਈਆਂ, ਰੂਪ ਸਿੰਘ, ਜੀਤ ਸਿੰਘ ਸੈਕਟਰੀ ਸਮੇਤ ਸੈਂਕੜੇ ਸਮਰਥਕ ਵੀ ਮੌਜੂਦ ਸਨ।

Have something to say? Post your comment