Friday, December 19, 2025

Malwa

ਲੋਕ ਸਭਾ ਚੋਣਾਂ ਸਬੰਧੀ ਸਾਧੂਗੜ੍ਹ ਦੀ Coca Cola Factory ਵਿੱਚ ਕੀਤਾ ਗਿਆ ਜਾਗਰੂਕ

May 16, 2024 12:39 PM
SehajTimes

ਫ਼ਤਹਿਗੜ੍ਹ ਸਾਹਿਬ : ਸਵੀਪ ਟੀਮ ਵੱਲੋਂ ਅੱਜ ਕੋਕਾ ਕੋਲਾ ਫੈਕਟਰੀ, ਨਬੀਪੁਰ (ਸਾਧੂਗੜ੍ਹ) ਵਿਖੇ ਵੱਖ-ਵੱਖ ਸਵੀਪ ਗਤੀਵਿਧੀਆਂ ਰਾਹੀਂ ਫੈਕਟਰੀ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੋਟਾਂ ਸਬੰਧੀ ਜਾਗਰੂਕਤ ਕੀਤਾ ਗਿਆ। ਸਵੀਪ ਟੀਮ ਵੱਲੋਂ ਫੈਕਟਰੀ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਵੋਟਾਂ ਸਬੰਧੀ ਜਾਗਰੂਕਤਾ ਪੈਦਾ ਕਰਦੇ ਹੋਏ ਇਹੀ ਸੰਦੇਸ਼ ਦਿੱਤਾ ਗਿਆ ਕਿ ਕੋਈ ਵੀ ਰਾਜ ਅੰਦਰ ਹੋਣ ਵਾਲੀਆਂ ਮਿਤੀ 01 ਜੂਨ 2024 ਲੋਕ ਸਭਾ ਚੋਣਾਂ ਵਾਲੇ ਦਿਨ ਕੋਈ ਵੀ ਕੋਈ ਵੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਵਾਂਝਾ ਨਾ ਰਹੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਵੀਪ ਗਤੀਵਿਧੀਆਂ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਵੀਪ ਟੀਮ ਵੱਲੋਂ ਫੈਕਟਰੀ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਭਾਰਤ ਚੋਣ ਕਮਿਸ਼ਨਰ ਵੱਲੋਂ ਜਾਰੀ ਮੋਬਾਇਲ ਐਪਸ ਬਾਰੇ ਵੀ ਜਾਗਰੂਕ ਕੀਤਾ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਲੈਕਟ੍ਰੋਰਲ ਲਿਟਰੇਸੀ ਕੱਲਬ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਵੱਖ-ਵੱਖ ਸਵੀਪ ਗਤੀਵਿਧੀਆਂ ਰਾਹੀਂ ਜਿਵੇਂ ਕਿ ਪੋਸਟਰ ਮੇਕਿੰਗ, ਵੋਟਰ ਜਾਗਰੂਕ ਰੈਲੀਆਂ, ਮਹਿੰਦੀ ਮੁਕਾਬਲੇ ਆਦਿ ਰਾਹੀਂ ਵੋਟਰ ਦੀ ਮਹੱਤਤਾ ਬਾਰੇ ਜਾਗਰੂਕਾ ਪੈਦਾ ਕੀਤੀ ਜਾ ਰਹੀ ਹੈ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ- ਕਮ-ਪੀ.ਡਬਲੀਊ.ਡੀ ਨੋਡਲ ਅਫਸਰਾਂ ਦੁਆਰਾ ਲਗਾਤਾਰ ਵਿਸ਼ੇਸ਼ ਗਤੀਵਿਧੀਆਂ ਰਾਹੀਂ ਹਰ ਵਰਗ ਭਾਵ ਸੀਨੀਅਰ ਸਿਟੀਜਨਾਂ, ਔਰਤਾਂ, ਦਿਵਿਆਂਗਜਨਾਂ, ਨੌਜਵਾਨਾਂ ਅੰਦਰ ਵੋਟਰ ਜਾਗਰੂਕਤਾਂ ਪੈਦਾ ਕੀਤੀ ਜਾ ਰਹੀ ਹੈ ਤਾਂ ਜੋ ਅਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਲੋਕ ਵੱਧ ਤੋਂ ਵੱਧ ਆਪਣੀ ਸ਼ਾਮੂਲੀਅਤ ਕਰ ਸਕਣ। 

Have something to say? Post your comment