Monday, May 20, 2024

Malwa

ਪੁਲਿਸ ਨੂੰ ਮਿਲੀ ਭਾਰੀ ਸਫਲਤਾ ਮੁਲਜਮ ਗ੍ਰਿਫਤਾਰ ਜਾਅਲੀ ਕਰੰਸੀ ਸਮੇਤ ਅਤੇ ਹੋਰ ਸਾਜੋ ਸਮਾਨ ਬਰਾਮਦ     

May 08, 2024 11:17 AM
ਅਸ਼ਵਨੀ ਸੋਢੀ

ਮਾਲੇਰਕੋਟਲਾ :  ਡਾ. ਸਿਮਰਤ ਕੌਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ, ਨੇ ਪ੍ਰੈਸ  ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਵੈਭਵ ਸਹਿਗਲ, ਪੀ.ਪੀ.ਐਸ, ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਮਾਲੇਰਕੋਟਲਾ, ਸ੍ਰੀ ਸਤੀਸ ਕੁਮਾਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ, ਅਤੇ ਸ੍ਰੀ ਦਲਵੀਰ ਸਿੰਘ, ਉਪ ਕਪਤਾਨ ਪੁਲਿਸ, ਕਾਂਊਟਰ ਇੰਟੈਲੀਜੈਂਸ ਪਟਿਆਲਾ ਦੀ ਨਿਗਰਾਨੀ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਮੁਖਬਰ ਖਾਸ ਦੀ ਇਤਲਾਹ ਪਰ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਅਤੇ ਕਾਂਊਟਰ ਇੰਟੈਲੀਜੈਂਸ, ਮਾਲੇਰਕੋਟਲਾ ਦੀ ਟੀਮ ਵੱਲੋਂ ਸਾਂਝੇ ਓਪਰੇਸਨ ਦੌਰਾਨ ਰਿਸੂ ਕੁਮਾਰ ਵਾਸੀ ਮਾਲੇਰਕੋਟਲਾ ਅਤੇ ਲਖਵਿੰਦਰ ਕੁਮਾਰ ਉਰਫ ਲੱਕੀ ਵਾਸੀ ਪਟਿਆਲਾ ਪਾਸੋਂ ਜਾਅਲੀ ਕਰੰਸੀ 2,85,000/-ਰੁਪੈ ਬਰਾਮਦ ਕਰਵਾਕੇ ਥਾਣਾ ਸ਼ਹਿਰੀ-1 ਮਾਲੇਰਕੋਟਲਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਦਰਜ ਰਜਿਸਟਰ ਕਰਵਾਇਆ ਗਿਆ। ਇਸ ਸਬੰਧੀ ਡਾਕਟਰ ਸਿਮਰਤ ਕੌਰ ਨੇ ਵਥੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੌਰਾਨੇ ਤਫਤੀਸ ਦੋਸੀਆਨ ਰਿਸੂ ਕੁਮਾਰ ਅਤੇ ਲ਼ਖਵਿੰਦਰ ਕੁਮਾਰ ਉਕਤਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਜਾਅਲੀ ਕਰੰਸੀ ਅਮਿਤ ਗਿੱਲ ਵਾਸੀ ਮੋਨਵਾਨ ਮਨਸੂਰਵਾਲ ਦੋਨਾ, ਜਿਲ੍ਹਾ ਕਪੂਰਥਲਾ ਹਾਲ ਕਿਰਾਏਦਾਰ ਰਾਕੇਸ ਕੁਮਾਰ ਐਸ.ਬੀ.ਆਈ. ਕਲੋਨੀ ਨੇੜੇ ਬੁਆਏ ਹੋਸਟਲ ਸਹਾਰਨਪੁਰ, ਯੂ.ਪੀ ਪਾਸੋਂ ਲੈ ਕਰ ਆਏ ਸੀ। ਜਿਸਦੇ ਅਧਾਰ ਪਰ ਦੋਸੀ ਅਮਿਤ ਗਿੱਲ ਨੂੰ ਨਾਮਜਦ ਕਰਕੇ ਸੀ.ਆਈ. ਸਟਾਫ ਮਾਹੋਰਾਣਾ ਦੀ ਟੀਮ ਵੱਲੋਂ ਉੁਸ ਦੇ ਪਤੇ ਪਰ ਕਰਕੇ ਦੋਸੀ ਅਮਿਤ ਗਿੱਲ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚੋਂ ਜਾਅਲੀ ਕਰੰਸੀ 81,35,000/-ਰੁਪੈ ਸਮੇਤ ਇੱਕ ਕਲਰ ਪ੍ਰਿੰਟਰ ਮਾਰਕਾ ਐਚ.ਪੀ ਸਮਾਰਟ ਟੈਕ, ਇੱਕ ਮੋਨੀਟਰ,ਇੱਕ ਕੀਬੋਰਡ, ਇੱਕ ਮਾਊਸ, ਛੋਟਾ ਸੀ.ਪੀ.ਯੂ, ਸਮਾਰਟ ਸਕੈਨਰ ਕੱਲਰ ਪ੍ਰਿੰਟਰ ਮਾਰਕਾ, ਇੱਕ ਲੈਮੀਨੇਸਨ ਮਸ਼ੀਨ , ਇੱਕ ਪੇਪਰ ਕਟਰ , ਇੱਕ ਸਕਰੀਨ ਬੋਰਡ ਜੋ ਲੱਕੜ ਦੀ ਫਰੇਮ ਵਿੱਚ ਲੱਗਾ ਹੋਇਆ ਹੈ ਬਾਰਮਦ ਕਰਵਾਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਦੋਸੀਆਨ ਪਾਸੋਂ ਹੁਣ ਤੱਕ ਕੁੱਲ 84,20,000/-ਰੁਪੈ ਜਾਅਲੀ ਕਰੰਸੀ ਬ੍ਰਾਮਦ ਕਰਵਾਈ ਜਾ ਚੁੱਕੀ ਹੈ। ਦੋਸੀਆਨ ਉਕਤਾਨ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਿਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

  

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ