Friday, July 11, 2025

Malwa

ਕਣਕ ਦੇ ਸਟੋਰੇਜ ਪ੍ਰਬੰਧਾਂ ਦਾ ਐਸ.ਡੀ.ਐਮ. ਨੇ ਲਿਆ ਜਾਇਜ਼ਾ

April 25, 2024 03:19 PM
SehajTimes

ਫ਼ਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਇਸ਼ਮਿਤ ਵਿਜੈ ਸਿੰਘ ਨੇ ਅਨਾਜ ਮੰਡੀ ਸਰਹਿੰਦ, ਮੂਲੇਪੁਰ ਤੇ ਭਮਾਰਸੀ ਵਿਖੇ ਹੋ ਰਹੀ ਕਣਕ ਦੀ ਖਰੀਦ ਦੇ ਸਟੋਰੇਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭੱਟੀ ਗੌਦਾਮ ਦਾ ਦੌਰਾ ਕੀਤਾ ਅਤੇ ਕਣਕ ਦੀ ਸਹੀ ਸਟੌਰੇਜ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ।  ਉਨ੍ਹਾਂ ਸੰਬੰਧਿਤ ਲੇਬਰ ਠੇਕੇਦਾਰ ਅਤੇ ਟਰਾਂਸਪੋਰਟਰੇਸ਼ਨ ਠੇਕੇਦਾਰ ਨੂੰ ਲੇਬਰ ਅਤੇ ਟਰੱਕ ਮੁਹਈਆ ਕਰਨ ਲਈ ਵੀ ਹਦਾਇਤ ਕੀਤੀ ਤਾਂ ਕਿ ਮੰਡੀ ਵਿੱਚ ਫਸਲ ਦੇ ਢੇਰ ਨਾ ਬਣ ਸਕਣ। ਉਨ੍ਹਾਂ ਦੇ ਨਾਲ ਕੇਵਲ ਸਿੰਘ ਏਐਫਐਸਓ ਭਵਨਜੀਤ ਸਿੰਘ ਸੁਨੀਲ ਕੁਮਾਰ ਹਰਪ੍ਰੀਤ ਮਾਣਕੂ ਨਰੀਖਕ ਪਨਗਰੇਨ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਡੀ.ਐਮ. ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਕਣਕ ਦੀ ਸਟੋਰੇਜ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਸਟੋਰੇਜ ਵਿੱਚ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਸਰਹਿੰਦ ਅਨਾਜ ਮੰਡੀ ਵਿੱਚ ਪਨਗ੍ਰੇਨ, ਮਾਰਕਫੈੱਡ ਤੇ ਪਨਸਪ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਏਜੰਸੀਆਂ ਵੱਲੋਂ ਹੁਣ ਤੱਕ 25819 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਲਿਫਟਿੰਗ ਵੀ ਤੇਜੀ ਨਾਲ ਚੱਲ ਰਹੀ ਹੈ।

Have something to say? Post your comment

 

More in Malwa

ਸੁਨਾਮ 'ਚ ਬਰਸਾਤੀ ਨਾਲਿਆਂ ਦੀ ਸਫ਼ਾਈ ਨੂੰ ਲੈਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ 

ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ 

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਕਰੀਬੀ ਹੋਣ ਦਾ ਭੁਲੇਖਾ ਪਾਉਣ ਲਈ ਪੁਰਾਣੇ ਮੋਬਾਇਲ ਨੰਬਰ ਨੂੰ ਵਰਤਣ ਵਾਲਾ ਠੱਗ ਗਿਰੋਹ ਦਾ ਸਰਗਨਾ ਪਟਿਆਲਾ ਪੁਲਿਸ ਵੱਲੋਂ ਕਾਬੂ : ਵਰੁਣ ਸ਼ਰਮਾ

ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ  ਦੋ ਅਕਾਦਮਿਕ ਪ੍ਰੋਗਰਾਮ ਸ਼ੁਰੂ

ਕਿਸਾਨਾਂ ਨੂੰ ਬੇਘਰ ਕਰੇਗੀ ਲੈਂਡ ਪੂਲਿੰਗ ਪਾਲਸੀ : ਜਤਿੰਦਰ ਮਿੱਤਲ 

ਰਾਜਾ ਬੀਰਕਲਾਂ ਦੀ ਅਗਵਾਈ 'ਚ ਨੌਜਵਾਨਾਂ ਨੇ ਫੜਿਆ ਕਾਂਗਰਸ ਦਾ ਹੱਥ 

ਮਿਡ-ਡੇ-ਮੀਲ ਵਰਕਰਾਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੱਢੀ ਭੜਾਸ 

ਪੁਲਿਸ ਨੇ ਸੁਨਾਮ ਬੱਸ ਅੱਡੇ ਚ ਕੀਤੀ ਚੈਕਿੰਗ

ਸੁਨਾਮ ਦੇ ਵਪਾਰੀਆਂ ਦਾ ਵਫ਼ਦ ਈ.ਟੀ.ਓ. ਨੂੰ ਮਿਲ਼ਿਆ 

ਪੈਨਸ਼ਨਰਾਂ ਵੱਲੋਂ ਭਾਰਤ ਬੰਦ ਦੀ ਹਮਾਇਤ