Tuesday, May 07, 2024
BREAKING NEWS
ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾਨ, ਭਰਾ-ਭਾਬੀ ‘ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਕਾਂਗਰਸ ਨੂੰ ਝਟਕਾ, ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀਆਪ ‘ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਦਲਵੀਰ ਗੋਲਡੀਟੀਵੀ ਅਦਾਕਾਰਾ ਅਨੁਪਮਾ ਬੀ ਜੇ ਪੀ ’ਚ ਹੋਈ ਸ਼ਾਮਲਦਿੱਲੀ ਦੇ 100 ਸਕੂਲਾਂ ਨੂੰ ਦਿੱਤੀ ਬੰਬ ਦੀ ਧਮਕੀ

Haryana

ਭਾਰਤ ਚੋਣ ਕਮਿਸ਼ਨ ਨੇ Myth vs Reality Register ਕੀਤਾ ਲਾਂਚ

April 03, 2024 03:52 PM
SehajTimes

ਚੰਡੀਗੜ੍ਹ :  ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਗਲਤ ਸੂਚਨਾ ਦੇ ਪ੍ਰਸਾਰ ਤੋਂ ਨਜਿਠਣ ਅਤੇ ਚੋਣਾਵੀ ਪ੍ਰਕ੍ਰਿਆ ਦੀ ਅਖੰਡਤਾ ਨੁੰ ਬਣਾਏ ਰੱਖਣ ਲਈ ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਆਮ ਚੋਣ 2024 ਦੇ ਮੱਦੇਨਜਰ ਇਕ ਆਨਲਾਇਨ ਪਲੇਟਫਾਰਮ Myth vs Reality Register ਲਾਂਚ ਕੀਤਾ। ਇਹ ਇਕ ਵਨ ਸਟਾਪ ਪਲੇਟਫਾਰਮ ਹੈ, ਜੋ ਚੋਣ ਕਮਿਸ਼ਨ ਦੀ ਅਥੋਰਾਇਜਡ ਵੈਬਸਾਇਟ https://mythvsreality.eci.gov.in/ 'ਤੇ ਜਨਤਾ ਲਈ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਚੋਣਾਵੀ ਪ੍ਰਕ੍ਰਿਆ ਨੂੰ ਗਲਤ ਸੂਚਨਾ ਤੋਂ ਬਚਾਉਣ ਲਈ ਈਸੀਆਈ ਦੇ ਚੱਲ ਰਹੇ ਯਤਨਾਂ ਵਿਚ ਇਕ ਮਹਤੱਵਪੂਰਨ ਮੀਲ ਦਾ ਪੱਥਰ ਹੈ। ਵਿਸ਼ਵ ਪੱਧਰ 'ਤੇ ਕਈ ਲੋੋਕਤਾਂਤਰਿਕ ਦੇਸ਼ਾਂ ਵਿਚ ਗਲਤ ਸੂਚਨਾ ਅਤੇ ਝੂਠੀ ਕਹਾਣੀਆਂ ਦੇ ਪ੍ਰਸਾਰ ਦੇ ਵੱਧਦੀ ਚਿੰਤਾ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਦਾ ਇਹ ਯਤਨ ਹੈ ਕਿ ਵੋਟਰਾਂ ਨੂੰ ਪੂਰੀ ਚੋਣਾਵੀ ਪ੍ਰਕ੍ਰਿਆ ਦੌਰਾਨ ਸਟੀਕ ਅਤੇ ਤਸਦੀਕ ਜਾਣਕਾਰੀ ਮਿਲੇ।

ਉਨ੍ਹਾਂ ਨੇ ਦਸਿਆ ਕਿ Myth vs Reality Register ਚੋੋਣ ਸਮੇਂ ਦੌਰਾਨ ਪ੍ਰਸਾਰਿਤ ਮਿਥਕ ਜਾਣਕਾਰੀਆਂ ਅਤੇ ਝੂਠੀ ਖਬਰਾਂ ਨੂੰ ਦੂਰਾ ਕਰਨ ਲਈ ਤੱਥਾਂ ਦੀ ਜਾਣਕਾਰੀ ਦੇ ਇਕ ਵਿਆਪਕ ਭੰਡਾਰ ਵਜੋ ਕੰਮ ਕਰੇਗਾ। ਇਸ ਨੂੰ ਵਰਤੋਕਰਤਾ ਦੇ ਅਨੁਕੂਲ ਪ੍ਰਾਰੂਪ ਵਿਚ ਡਿਜਾਇਨ ਕੀਤਾ ਗਿਆ ਹੈ ਜੋ ਵਿਆਪਕ ਰੂਪ ਨਾਲ ਈਵੀਐਮ/ਵੀਵੀਪੀਏਟੀ, ਵੋਟਰ ਸੂਚੀ/ਵੋਟਰ ਸੇਵਾਵਾਂ, ਚੋਣਾਂ ਦੇ ਸੰਚਾਲਨ ਅਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਮਿਥਕ ਜਾਣਕਾਰੀਆਂ ਅਤੇ ਗਲਤ ਸੂਚਨਾਵਾਂ ਦੇ ਖੇਤਰਾਂ ਨੂੰ ਕਵਰ ਕਰਦਾ ਹੈ। ਇਹ ਰਜਿਸਟਰ ਪਹਿਲਾਂ ਤੋਂ ਹੀ ਉਜਾਗਰ ਚੋਣ ਸਬੰਧੀ ਫਰਜੀ ਜਾਣਕਾਰੀ, ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪ੍ਰਸਾਰਿਤ ਹੋਣ ਵਾਲੇ ਸੰਭਾਵਿਤ ਮਿਥਕ ਜਾਣਕਾਰੀਆਂ, ਮਹਤੱਵਪੂਰਨ ਵਿਸ਼ਿਆਂ 'ਤੇ ਅਕਸਰ ਪੁੱਛੇ ਜਾਣ ਵਾਲੇ ਸੁਆਲ ਅਤੇ ਸਾਰੇ ਹਿੱਤਧਾਰਕਾਂ ਦੇ ਲਈ ਵੱਖ-ਵੱਖ ਅਨੁਭਾਗਾਂ ਦੇ ਤਹਿਤ ਸੰਦਰਭ ਸਮੱਗਰੀ ਪ੍ਰਦਾਨ ਕਰਦਾ ਹੈ। ਰਜਿਸਟਰ ਨੂੰ ਨਿਯਮਤ ਆਧਾਰ 'ਤੇ ਅਪਡੇਟ ਕੀਤਾ ਜਾਵੇਗਾ। ਸਾਰੇ ਹਿੱਤਧਾਰਕਾਂ ਨੂੰ ਕਿਸੇ ਵੀ ਚੈਨਲ ਰਾਹੀਂ ਪ੍ਰਾਪਤ ਕਿਸੇ ਵੀ ਸ਼ੱਕੀ ਜਾਣਕਾਰੀ ਨੁੰ Myth vs Reality Register ਵਿਚ ਦਿੱਤੀ ਗਈ ਜਾਣਗਾਰੀ ਨਾਲ ਤਸਦੀਕ ਅਤੇ ਪੁਸ਼ਟੀ ਕਰਨ ਲਈ ਪ੍ਰੋਤਸਾਹਨ ਕੀਤਾ ਜਾਂਦਾ ਹੈ। ਪਲੇਟਫਾਰਮ ਦੀ ਵਰਤੋ ਜਾਣਕਾਰੀ ਨੂੰ ਤਸਦੀਕ ਕਰਨ, ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਨ, ਮਿਥਕ ਜਾਣਕਾਰੀਆਂ ਨੂੰ ਦੂਰ ਕਰਨ ਅਤੇ ਆਮ ਚੋਣ 2024 ਦੌਰਾਨ ਪ੍ਰਮੁੱਖ ਮੁਦਿਆਂ ਦੇ ਬਾਰੇ ਵਿਚ ਸੂਚਿਤ ਕਰਨ ਲਈ ਕੀਤਾ ਜਾਵੇਗਾ। ਵਰਤੋਕਰਤਾ ਰਜਿਸਟਰ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਜਾਣਕਾਰੀ ਸਾਂਝਾ ਕਰ ਸਕਦੇ ਹਨ।

Have something to say? Post your comment

 

More in Haryana

ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ ਵੋਟਰ , ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ : ਅਨੁਰਾਗ ਅਗਰਵਾਲ

ਯੂਨੀਵਰਸਿਟੀ ਨੁੰ ਅੱਗੇ ਵਧਾਉਣ ਵਿਚ ਕਰਮਚਾਰੀਆਂ ਦਾ ਅਹਿਮ ਯੋਗਦਾਨ : ਪ੍ਰੋਫੈਸਰ ਬੀਆਰ ਕੰਬੋਜ

ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਮਨਾਇਆ ਗਿਆ

ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਖਪਤਕਾਰ ਸ਼ਿਕਾਇਤ ਹੱਲ ਮੰਚ ਦੀ ਕਾਰਵਾਈ 6, 13, 20 ਅਤੇ 27 ਮਈ ਕੀਤੀ ਜਾਵੇਗੀ

ਚੋਣ ਰੈਲੀਆਂ ਵਿਚ ਸਕੂਲ ਤੇ ਕਾਲਜਾਂ ਦੇ ਮੈਦਾਨਾਂ ਦਾ ਨਹੀਂ ਕੀਤਾ ਜਾ ਸਕੇਗਾ ਇਸਤੇਮਾਲ : ਮੁੱਖ ਚੋਣ ਅਧਿਕਾਰੀ

ਚੋਣ ਪ੍ਰਕ੍ਰਿਆ ਵਿਚ ਸਕੂਲੀ ਬੱਚਿਆਂ ਦਾ ਵੀ ਹੋਵੇਗਾ ਯੋਗਦਾਨ, ਹਰਿਆਣਾ ਵਿਚ ਸ਼ੁਰੂ ਹੋਈ ਨਵੀਂ ਪਹਿਲ

ਚੋਣ ਦਾ ਪਰਵ-ਦੇਸ਼ ਦਾ ਗਰਵ, ਹਰਿਆਣਾ ਵਿਚ 25 ਮਈ ਨੁੰ ਹੋਣਗੇ ਚੋਣ : ਅਨੁਰਾਗ ਅਗਰਵਾਲ

ਕਮਿਸ਼ਨ ਨੇ ਖੇਤੀਬਾੜੀ ਪ੍ਰਬੰਧਕ 'ਤੇ ਲਗਾਇਆ 10 ਹਜਾਰ ਰੁਪਏ ਦਾ ਜੁਰਮਾਨਾ

ਚੋਣ ਡਿਊਟੀ ਦੌਰਾਨ ਕਰਮਚਾਰੀਆਂ ਦੀ ਮੌਤ 'ਤੇ ਮਿਲੇਗੀ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ : ਅਨੁਰਾਗ ਅਗਰਵਾਲ

ਨਾਗਰਿਕਾਂ ਦੇ ਨਾਲ-ਨਾਲ ਪਸ਼ੂਆਂ ਨੁੰ ਵੀ ਹੀਟਵੇਵ ਤੋਂ ਬਚਾਉਣਾ ਜਰੂਰੀ