Wednesday, September 17, 2025

Malwa

ਛੋਟੇ ਸ਼ੁੱਭਦੀਪ ਦੇ ਮਾਮਲੇ ਵਿਚ ਸਾਹਮਣੇ ਆਇਆ ਨਵਾਂ ਅਪਡੇਟ

April 03, 2024 03:45 PM
SehajTimes

ਮਾਨਸਾ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ IVF ਨਾਲ ਬੱਚੇ ਨੂੰ ਜਨਮ ਦੇਣ ‘ਤੇ ਆਇਆ ਨਵਾਂ ਮੋੜ ਸਾਹਮਣੇ ਆਇਆ ਹੈ। IVF ਨੂੰ ਲੈ ਕੇ ਪਰਿਵਾਰ ‘ਤੇ ਹੁਣ ਕੋਈ ਕਾਰਵਾਈ ਨਹੀਂ ਹੋਵੇਗੀ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਭਾਰਤ ਵਿਚ ਸਿਰਫ ਬੱਚੇ ਨੂੰ ਜਨਮ ਦਿਨਾ ਹੈ। IVF ਟ੍ਰੀਟਮੈਂਟ ਇਥੇ ਨਹੀਂ, ਵਿਦੇਸ਼ ਵਿਚ ਕਰਵਾਇਆ ਹੈ। ਬੱਚੇ ਦੀ ਡਲਿਵਰੀ ਰੋਕੀ ਨਹੀਂ ਜਾ ਸਕਦੀ ਤੇ ਕੋਈ ਵੀ ਹੈਲਥ ਸੈਂਟਰ ਬੱਚੇ ਦੀ ਡਲਿਵਰੀ ਕਰਵਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਵੱਲੋਂ ਬਲਕਾਰ ਸਿੰਘ ਤੋਂ IVF ਨੂੰ ਲੈ ਕੇ ਜਵਾਬ ਮੰਗਣ ‘ਤੇ ਇਤਰਾਜ਼ ਪ੍ਰਗਟਾਇਆ ਸੀ ਤੇ 2 ਹਫਤੇ ਦੇ ਅੰਦਰ ਮਾਮਲੇ ਵਿਚ ਜਵਾਬ ਦੇਣ ਨੂੰ ਕਿਹਾ ਸੀ। ਪਹਿਲਾਂ ਸਿਹਤ ਵਿਭਾਗ IVF ਕਰਨ ਵਾਲੇ ਹਸਪਤਾਲ ਨੂੰ ਲੈ ਕੇ ਜਾਂਚ ਕਰਨ ਵਾਲਾ ਸੀ ਪਰ ਮੁੱਖ ਮੰਤਰੀ ਵੱਲੋਂ ਪ੍ਰਗਟਾਏ ਗਏ ਇਤਰਾਜ਼ ਦੇ ਬਾਅਦ ਸਿਹਤ ਵਿਭਾਗ ਨੇ ਚੁੱਪੀ ਸਾਧ ਲਈ ਹੈ ਤੇ ਜਾਂਚ ਤੋਂ ਹੱਥ ਪਿੱਛੇ ਖਿੱਚ ਲਏ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਚਰਨ ਕੌਰ ਦਾ IVF ਟ੍ਰੀਟਮੈਂਟ ਵਿਦੇਸ਼ ਵਿਚ ਹੋਇਆ ਹੈ ਵਿਦੇਸ਼ ਵਿਚ IVF ਕਰਵਾਉਣ ਵਾਲੀ ਮਹਿਲਾ ਦੀ ਉਮਰ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ।

Have something to say? Post your comment