Wednesday, September 17, 2025

Malwa

ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ ਲੋਕ

March 29, 2024 04:40 PM
SehajTimes

ਬਠਿੰਡਾ : ਛੋਟੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਛੋਟੇ ਸਿੱਧੂ ਨੂੰ ਲੋਕ ਡੇਢ ਮਹੀਨੇ ਤੱਕ ਨਹੀਂ ਮਿਲ ਸਕਣਗੇ। ਇਸ ਦਰਮਿਆਨ ਮਾਂ ਚਰਨ ਕੌਰ ਤੇ ਛੋਟਾ ਸਿੱਧੂ ਹਵੇਲੀ ਵੀ ਨਹੀਂ ਰਹਿਣਗੇ । ਜਾਣਕਾਰੀ ਮੁਤਾਬਕ ਮੂਸੇਵਾਲਾ ਦਾ ਪਰਿਵਾਰ ਕੁਝ ਦਿਨ ਬਠਿੰਡਾ ‘ਚ ਰਹੇਗਾ। ਕੁਝ ਦਿਨ ਪਹਿਲਾਂ ਮਾਂ ਚਰਨ ਤੇ ਛੋਟੇ ਸਿੱਧੂ ਵੱਲੋਂ ਹਵੇਲੀ ਵਿਚ ਚਰਨ ਪਾਏ ਗਏ ਸਨ ਤੇ ਇਸ ਮੌਕੇ ਸਿੱਧੂ ਦੇ ਫੈਨਸ ਤੇ ਆਸ-ਪਾਸ ਦੇ ਲੋਕਾਂ ਵਿਚ ਬਹੁਤ ਚਾਅ ਹੈ। ਪੂਰੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਹੈ। ਪਰ ਇਨ੍ਹਾਂ ਸਭ ਦੇ ਵਿਚਾਲੇ ਮੂਸੇਵਾਲਾ ਦੇ ਫੈਨਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਲੋਕ ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ।

 

Have something to say? Post your comment