Saturday, April 27, 2024
BREAKING NEWS
ਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀਹੀਟਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਜਾਵੇ : ਅਨੁਰਾਗ ਅਗਰਵਾਲSRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਗਾਜੇਵਾਸ ਪਲਿਸ ਚੌਂਕੀ ਦਾ ਚਾਰਜ ਸੰਭਾਲਿਆਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾਲਖਬੀਰ ਸਿੰਘ ਲੌਟ ਸ਼ੋ੍ਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਨਗਰ ਕੀਰਤਨ ਭਲਕੇ

Chandigarh

ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ: ਅਨੁਰਾਗ ਵਰਮਾ

March 27, 2024 05:35 PM
SehajTimes
ਚੰਡੀਗੜ੍ਹ : ਹਾੜ੍ਹੀ ਦੀ ਸੀਜ਼ਨ ਦੀ ਵਾਢੀ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਵੀਡਿਓ ਕਾਨਫਰੰਸਿੰਗ ਰਾਹੀਂ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਸ੍ਰੀ ਵਰਮਾ ਨੇ ਕਿਹਾ ਕਿ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ ਅਤੇ ਇਸ ਨੂੰ ਸੁਚਾਰੂ ਤਰੀਕੇ ਨਾਲ ਕਰਨ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
 
 
ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਪੰਜਾਬ ਵਿੱਚ 35.07 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਬੀਜੀ ਗਈ ਹੈ ਅਤੇ 161.30 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਦੀ ਉਮੀਦ ਹੈ। ਖਰੀਦ ਲਈ 30,776.36 ਕਰੋੜ ਰੁਪਏ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਲੋੜ ਹੈ ਅਤੇ ਇਸ ਵਿੱਚੋਂ 27077.91 ਕਰੋੜ ਰੁਪਏ ਅਪਰੈਲ ਮਹੀਨੇ ਲਈ ਮਿਲ ਗਿਆ ਹੈ ਅਤੇ ਮਈ ਮਹੀਨੇ ਲਈ ਬਾਕੀ ਬਚਦੀ ਰਕਮ ਲੈ ਲਈ ਜਾਵੇਗੀ। ਪੰਜਾਬ ਮੰਡੀ ਬੋਰਡ ਵੱਲੋਂ 1908 ਰੈਗੂਲਰ ਖਰੀਦ ਕੇਂਦਰ ਐਲਾਨੇ ਗਏ ਹਨ ਅਤੇ ਜਿਨ੍ਹਾਂ ਦੀ ਖਰੀਦ ਏਜੰਸੀਆਂ ਦੀ ਤਜਵੀਜ਼ ਅਨੁਸਾਰ ਵੱਖ-ਵੱਖ ਏਜੰਸੀਆਂ ਨੂੰ ਅਲਾਟਮੈਂਟ ਕਰ ਦਿੱਤੀ ਜਾਵੇਗੀ।
 
 
 
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਮੰਡੀਆਂ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧਾਂ ਦੇ ਨਾਲ ਬੁਨਿਆਦੀ ਸਹੂਲਤਾਂ ਦਾ ਵੀ ਖਾਸ ਖਿਆਲ ਰੱਖਿਆ ਜਾਵੇ। ਕਿਸਾਨਾਂ ਨੂੰ ਖਰੀਦ ਉਪਰੰਤ ਤੁਰੰਤ ਭੁਗਤਾਨ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਦੀ ਖੱਜਲ-ਖੁਆਰੀ ਨਾ ਹੋਵੇ।
 
 
ਉਨ੍ਹਾਂ ਮੀਟਿੰਗ ਵਿੱਚ ਮੌਕੇ ਉਤੇ ਹੀ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਜਿਸ ਵੀ ਖਰੀਦ ਏਜੰਸੀ ਨਾਲ ਸਬੰਧੀ ਕੋਈ ਮਾਮਲਾ ਲੰਬਿਤ ਪਿਆ ਹੈ, ਉਹ ਹੁਣੇ ਧਿਆਨ ਵਿੱਚ ਲਿਆ ਦਿੱਤਾ ਜਾਵੇ ਤਾਂ ਜੋ ਖਰੀਦ ਦੌਰਾਨ ਕੌਈ ਔਕੜ ਨਾ ਆਵੇ।
 
 
 
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਕਾਸ ਗਰਗ, ਸਕੱਤਰ ਵਿੱਤ ਗੁਰਪ੍ਰੀਤ ਕੌਰ ਸਪਰਾ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਐਮ.ਡੀ. ਕੰਵਲਪ੍ਰੀਤ ਕੌਰ ਬਰਾੜ, ਪਨਸਪ ਦੀ ਐਮ.ਡੀ. ਸੋਨਾਲੀ ਗਿਰਿ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਪੁਨੀਤ ਗੋਇਲ, ਪੰਜਾਬ ਮੰਡੀਕਰਨ ਬੋਰਡ ਦੀ ਸਕੱਤਰ ਅੰਮ੍ਰਿਤ ਕੌਰ ਗਿੱਲ, ਐਫ.ਸੀ.ਆਈ. ਦੇ ਜਨਰਲ ਮੈਨੇਜਰ ਬੀ. ਸ੍ਰੀਨਿਵਾਸਨ, ਮਾਰਕਫੈਡ ਦੇ ਐਮ.ਡੀ. ਗਿਰਿਸ਼ ਦਿਆਲਨ, ਵਧੀਕ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਕਮਲ ਗਰਗ ਹਾਜ਼ਰ ਸਨ।

Have something to say? Post your comment

 

More in Chandigarh

ਜ਼ਿਲ੍ਹਾ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ

ਪੰਜਾਬ ਪੁਲਿਸ ਨੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗ

ਮੋਹਾਲੀ ਜ਼ਿਲ੍ਹੇ ’ਚ 30 ਮਈ ਤੋਂ 1 ਜੂਨ ਤੱਕ ਅਤੇ 4 ਜੂਨ ਨੂੰ ਡਰਾਈ ਡੇਅ ਰਹੇਗਾ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਖਾਦ ਅਤੇ ਬੀਜ ਵਿਕਰੀ ਦੀਆਂ ਦੁਕਾਨਾਂ ਦੀ ਚੈਕਿੰਗ

ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਉੱਪਰ ਵੋਟਰ ਜਾਗਰੂਕਤਾ ਦਾ ਸੁਨੇਹਾ

ਸਰਕਾਰ ਕਿਸਾਨਾਂ ਦੀ ਫ਼ਸਲ ਦੀ ਤੁਰੰਤ ਖਰੀਦ ਅਤੇ 48 ਘੰਟਿਆਂ ਅੰਦਰ ਭੁਗਤਾਨ ਲਈ ਵਚਨਬੱਧ : ਅਨੁਰਾਗ ਵਰਮਾ

ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ

ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾ