Wednesday, September 17, 2025

Malwa

ਕਿਸਾਨ ਫਸਲਾਂ ਦਾ ਕਰਨ ਲਗਾਤਾਰ ਸਰਵੇਖਣ : ਡਾ਼ ਸੰਦੀਪ ਕੁਮਾਰ

March 16, 2024 12:26 PM
SehajTimes

ਫਤਹਿਗੜ੍ਹ ਸਾਹਿਬ : ਜੇਕਰ ਕਣਕ ਦੇ ਹਰੇਕ ਸਿੱਟੇ ਉਪਰ ਘੱਟੋ ਘੱਟ ਪੰਜ ਤੇਲੇ ਜਾਂ ਵੱਧ ਹੋਣ ਤਾਂ ਹੀ ਕਿਸਾਨਾਂ ਨੂੰ ਥਾਐਮਥੋਕਸਮ 25ਫੀਸਦੀ ਡਬਲਿਊਜੀ ਦਵਾਈ ਨੂੰ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ਼ ਸੰਦੀਪ ਕੁਮਾਰ ਨੇ ਆਪਣੀ ਟੀਮ ਨਾਲ ਬਲਾਕ ਖੇੜਾ ਦੇ ਪਿੰਡਾਂ ਦਾ ਦੌਰਾ  ਕਰਨ ਮੌਕੇ ਪਿੰਡ ਭੈਰੋਪੁਰ ਦੇ ਕਿਸਾਨ ਸ੍ਰੀ ਹਰਦੇਵ ਸਿੰਘ ਦੀ ਕਣਕ ਦੀ ਫਸਲ ਦਾ ਤੇਲੇ ਦੇ ਹਮਲੇ ਸਬੰਧੀ ਨਿਰੀਖਣ ਕਰਦੀਆਂ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੋਜਾਨਾਂ ਆਪਣੀ ਫਸਲ ਦਾ ਨਰੀਖਣ ਕਰਦੇ ਰਹਿਣ ਤਾਂ ਜੋਂ ਸਮੇਂ ਸਮੇਂ ਤੇ ਪੈਦਾ ਹੋਣ ਵਾਲੀ ਬਿਮਾਰੀ ਦਾ ਪਤਾ ਲਗਾ ਕੇ ਉਸਦਾ ਹੱਲ ਕੀਤਾ ਜਾ ਸਕੇ।  
ਡਾ. ਸੰਦੀਪ ਕੁਮਾਰ ਨੇ ਇਸ ਮੌਕੇ ਸਰੋਂ ਦੀ ਫਸਲ ਦਾ ਵੀ ਜਾਇਜਾਂ ਵੀ ਲਿਆ ਜੋ ਕਿ ਠੀਕ ਹਾਲਤ ਵਿੱਚ ਪਾਈ ਗਈ। ਇਸ ਮੌਕੇ ਕਿਸਾਨ ਸ੍ਰੀ ਮੁਖਤਿਆਰ ਸਿੰਘ ਤੋ ਇਲਾਵਾ ਡਾ. ਇਕਬਾਲਜੀਤ ਸਿੰਘ ਖੇਤੀਬਾੜੀ ਅਫਸਰ ਖੇੜਾ, ਸ੍ਰੀ ਪੁਨੀਤ ਕੁਮਾਰ, ਏ ਡੀ ੳ ਖੇੜਾ ਅਤੇ ਸ੍ਰੀ ਇਕਬਾਲਪ੍ਰੀਤ ਸਿੰਘ ਏ਼ਡੀੳ  ਵੀ ਮੌਜੂਦ ਸਨ।

Have something to say? Post your comment