Monday, November 03, 2025

Malwa

ਸੁਨਾਮ ਦੀਆਂ ਜੱਜ ਬਣੀਆਂ ਕੁੜੀਆਂ ਸਨਮਾਨਿਤ

March 14, 2024 05:20 PM
ਦਰਸ਼ਨ ਸਿੰਘ ਚੌਹਾਨ

ਵਿਸ਼ਵਕਰਮਾ ਭਵਨ ਕਮੇਟੀ ਦੇ ਮੈਂਬਰ ਜੱਜ ਬਣੀਆਂ ਕੁੜੀਆਂ ਦਾ ਸਨਮਾਨ ਕਰਦੇ ਹੋਏ।

ਸੁਨਾਮ : ਵਿਸ਼ਕਰਮਾ ਭਵਨ ਕਮੇਟੀ ਵੱਲੋਂ ਸੁਨਾਮ ਸ਼ਹਿਰ ਦੀਆਂ ਪੀਸੀਐਸ ਜ਼ੁਡੀਸ਼ੀਅਲ ਦੀ ਵਕਾਰੀ ਪ੍ਰੀਖਿਆ ਪਾਸ ਕਰਕੇ ਜੱਜ ਬਣੀਆਂ ਡਿੰਪਲ ਗਰਗ ਪੁੱਤਰੀ ਗਿਆਨ ਚੰਦ ਤੇ ਓਪਾਸਨਾ ਗੋਇਲ ਪੁੱਤਰੀ ਰਕੇਸ਼ ਕੁਮਾਰ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿੰਪਲ ਗਰਗ ਤੇ ਉਪਾਸਨਾ ਗੋਇਲ ਨੇ ਕਿਹਾ ਕਿ ਅਸੀਂ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਕਰਦੇ ਹਾਂ ਕਿ ਵਾਹਿਗੁਰੂ ਨੇ ਸਾਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਦੇ ਮੰਦਿਰ ਵਿੱਚ ਇਨਸਾਫ਼ ਦੀ ਕਸੌਟੀ ਤੇ ਖਰਾ ਉਤਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਮੁਕਾਮ ਹਾਸਲ ਕਰ ਰਹੀਆਂ ਹਨ। ਇਸ ਮੌਕੇ ਵਿਸ਼ਕਰਮਾ ਭਵਨ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਦਿਉਸੀ, ਅਜਾਇਬ ਸਿੰਘ ਸੱਗੂ, ਜਥੇਦਾਰ ਮੁਖਤਿਆਰ ਸਿੰਘ,ਬਰਮਾਨੰਦ ਬਿੱਟੀ, ਹਰਦੇਵ ਸਿੰਘ ਸੱਗੂ, ਤਰਲੋਕ ਸਿੰਘ ਵਕੀਲ, ਜੁਆਲਾ ਸਿੰਘ ਦਿਉਸੀ, ਸ਼ਮਸ਼ੇਰ ਸਿੰਘ ਸੌਂਧ, ਸੰਦੀਪ ਸਿੰਘ ਦਿਓਸੀ, ਦਲਵਿੰਦਰ ਸਿੰਘ ਭੋਡੇ, ਸੁਖਪਾਲ ਸਿੰਘ ਬੰਟੀ, ਸੁਰਿੰਦਰਪਾਲ ਸਿੰਘ ਦਿਓਸੀ,ਚਰਨਜੀਤ ਸਿੰਘ ਜੰਡੂ, ਕੁਲਦੀਪ ਸਿੰਘ ਸੱਗੂ, ਮਾਨ ਸਿੰਘ ਮਠਾੜੂ, ਹਰਦੇਵ ਸਿੰਘ ਦਿਓਸੀ, ਗੁਰਚਰਨ ਸਿੰਘ, ਮੱਖਣ ਸਿੰਘ, ਬੀਰਬਲ ਸਿੰਘ ਤੇ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ਹਾਜ਼ਰ ਸਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ