Wednesday, May 22, 2024

Malwa

ਪੰਜਾਬ ਸਿੱਖਆ ਵਿਭਾਗ ਵਲੋਂ ਲੋਕੋਮੋਟਰ ਡਿਸਏਬਿਲਟੀ ਵਾਲੇ ਵਿਦਿਆਰਥੀ ਨੂੰ ਵਿਸ਼ੇਸ ਕਿਸਮ ਦੀ ਈ-ਵ੍ਹੀਲਚੇਅਰ ਕਰਵਾਈ ਮੁਹੱਈਆ

March 06, 2024 12:00 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਸਮੱਰਗ ਸਿੱਖਿਆ ਅਭਿਆਨ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (CWSN) ਨੂੰ ਸਵੈ-ਨਿਰਭਰ, ਵਧੇਰੇ ਮੋਬਾਈਲ ਬਣਾਉਣ ਅਤੇ ਉਨ੍ਹਾਂ ਦੀ ਪਹੁੰਚਯੋਗਤਾ ਵਧਾਉਣ ਅਤੇ ਆਤਮਵਿਸ਼ਵਾਸ ਨੂੰ ਹੋਰ ਵਧਾਉਣ, ਸਮੇਂ ਦਾ ਹਾਣੀ ਬਣਾਉਂਣ ਲਈ ਪੰਜਾਬ ਸਿੱਖਆ ਵਿਭਾਗ ਪੰਜਾਬ ਅਤੇ ਐਕਸਿਸ ਬੈਂਕ ਦੇ ਸੀ.ਐਸ.ਆਰ.ਫੰਡ ਤਹਿਤ ਵਿਸ਼ੇਸ ਕਿਸਮ ਦੀ ਈ-ਵ੍ਹੀਲਚੇਅਰਾਂ ਮੁਹੱਈਆ ਕਰਵਾਇਆ ਜਾ ਰਹੀਆਂ ਹਨ ।ਇਸੇ ਕੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁਰਥਲਾ ਮੰਡੇਰ ਵਿਖੇ 12ਵੀਂ ਜਮਾਤ ਵਿੱਚ ਪੜਦੇ ਹਰਪ੍ਰੀਤ ਸਿੰਘ ਨੂੰ ਇੱਕ ਵਿਸ਼ੇਸ ਕਿਸਮ ਦੀ ਈ-ਵ੍ਹੀਲਚੇਅਰ ਮੁਹੱਈਆ ਕਰਵਾਈ ਗਈ ।  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਪਾਰਿਕ ਇਕਾਕੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਣ । ਉਨ੍ਹਾਂ ਕਿਹਾ ਕਿ ਇਕਾਕੀਆਂ ਵਲੋਂ ਕੀਤੀ ਗਈ ਥੋੜੀ ਜਿਹੀ ਮਦਦ ਲੋੜਵੰਦ ਨੂੰ ਆਤਮ ਨਿਰਭਰ ਕਰਨ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ ਤੇ ਮੁਹੰਮਦ ਖ਼ਲੀਲ, ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰਾਂ ਜਸਵੀਰ ਕੌਰ, ਮੁਹੰਮਦ ਰਜਵਾਨ, ਡਾ ਮੁਹੰਮਦ ਸਫ਼ੀਕ,ਪ੍ਰੇਮ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਵਿਸ਼ੇਸ ਲੋੜਾਂ ਵਾਲੇ ਵਿਦਿਆਰਥੀ ਦੇ ਮਾਪੇ ਵੀ ਮੌਜ਼ੂਦ ਸਨ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋੜਵੰਦ ਵਿੱਦਿਆਰਥੀ ਨੂੰ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਇਹ ਆਧੁਨਿਕ ਕਿਸਮ ਦੀ ਈ ਵ੍ਹੀਲਚੇਅਰ ਵਿਦਿਆਰਥੀ ਦੀ ਜੀਵਨ ਦੀ ਬੇਹਤਰੀ ਲਈ ਸਹਾਇਕ ਸਿੱਧ ਹੋਵੇਗੀ। ਇਸ ਦੇ ਉਪਯੋਗ ਨਾਲ ਵਿਦਿਆਰਥੀ ਆਤਮ ਨਿਰਭਰ ਹੋਵੇਗੀ, ਲੋੜ ਅਨੁਸਾਰ ਕਿਤੇ ਵੀ ਜਾ ਸਕੇਗਾ । ਉਨ੍ਹਾਂ ਇਸ ਮੌਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਸੇਸ ਲੋੜਾਂ ਵਾਲੇ ਬੱਚੇ ਅਤੇ ਉਸ ਦੇ ਪਰਿਵਾਰ ਨੂੰ ਇਸ ਨਵੀ ਤਕਨੀਕ ਦੀ ਈ ਵ੍ਹੀਲਚੇਅਰਾ ਬਾਰੇ ਵਿਸਥਾਰਪੂਰਕ ਜਾਣਕਾਰੀ ਸਾਂਝੀ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋੜਵੰਦ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।

 

 

 

Have something to say? Post your comment

 

More in Malwa

ਡਾਕਟਰ ਅਤੇ ਮੈਡੀਕਲ ਸਟਾਫ ਮਰੀਜਾਂ ਲਈ ਰੱਬ ਦਾ ਦੂਜਾ ਰੂਪ, ਆਪਣੀ ਨੈਤਿਕ ਅਤੇ ਪੇਸੇਵਰ ਜਿੰਮੇਵਾਰੀ ਸਮਝਦੇ ਹੋਏ

ਮਾਲੇਰਕੋਟਲਾ ਅਧੀਨ ਪੈਦੇ ਅਸੈਂਬਲੀ ਸੈਗਮੈਂਟ ਅਮਰਗੜ੍ਹ ਪੋਲਿੰਗ ਬੂਥਾਂ ਦਾ ਲਿਆ ਜਾਇਜਾ

ਸੁਨਾਮ ਚ, ਲੋਕ ਪੀਣ ਵਾਲੇ ਪਾਣੀ ਨੂੰ ਤਰਸੇ

ਪੋਲਿੰਗ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏ: ਜ਼ਿਲ੍ਹਾ ਚੋਣ ਅਫ਼ਸਰ 

ਚੋਣ ਅਮਲਾ ਪੂਰੀ ਜਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਪੁਆਏ ਵੋਟਾਂ : ਸ਼ੌਕਤ ਅਹਿਮਦ ਪਰੇ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਕੀਤੀ ਸਮਖਿਆ

ਜ਼ਿਲ੍ਹਾ ਮੈਜਿਸਟਰੇਟ ਵੱਲੋਂ 01 ਜੂਨ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ

ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਕੀਤੀ ਨਾਅਰੇਬਾਜ਼ੀ

ਜੇਕਰ ਦੇਸ਼ ਨਿਰਪੱਖ ਹੈ ਤਾਂ ਸਾਰਿਆਂ ਲਈ ਬਰਾਬਰ ਹੱਕ ਕਿਉਂ ਨਹੀਂ: ਸਿਮਰਨਜੀਤ ਸਿੰਘ ਮਾਨ

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ