Saturday, May 04, 2024

Malwa

ਆਪ ਦੀ ਸਰਕਾਰ, ਆਪ ਦੇ ਦੁਆਰ’  ਤਹਿਤ ਜ਼ਿਲ੍ਹੇ ’ਚ ਆਯੋਜ਼ਿਤ 168 ਕੈਂਪਾਂ ’ਚ 11,893 ਸੇਵਾਵਾਂ ’ਚੋਂ 9071 ਮੌਕੇ ’ਤੇ ਮੁਹੱਈਆ ਕਰਵਾਈਆਂ : ਵਧੀਕ ਡਿਪਟੀ ਕਮਿਸ਼ਨਰ

February 25, 2024 07:34 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਪ੍ਰਸਾਸ਼ਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀ ਸਮੱਸਿਆਵਾ ਨੂੰ ਹੱਲ ਕਰਨ ਲਈ 06 ਫਰਵਰੀ ਤੋਂ ਲਗਾਤਾਰ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ । ਜਿਨ੍ਹਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ।  ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਲੱਗੇ 168 ਕੈਂਪਾਂ ਵਿੱਚ 11893 ਵੱਖ ਵੱਖ ਸੇਵਾਵਾਂ ਲਈ ਅਰਜੀਆਂ ਪ੍ਰਾਪਤ ਹੋਇਆ ਹਨ ਜਿਨ੍ਹਾਂ ਵਿਚੋਂ ਕਰੀਬ 9071 ਸੇਵਾਵਾਂ ਮੌਕੇ ’ਤੇ ਹੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਅਤੇ ਬਾਕੀ 2822 ਸੇਵਾਵਾਂ ਨਿਰਧਾਰਤ ਤਹਿ ਸਮਾਂ ਸੀਮਾਂ ਅਧੀਨ ਜਲਦ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ । ਉਨ੍ਹਾਂ ਹੋਰ ਦੱਸਿਆ ਕਿ ਜਿਲ੍ਹੇ ਵਿੱਚ ਲੱਗ ਰਹੇ ਇਨ੍ਹਾਂ ਕੈਂਪਾਂ ਦੀ ਡਿਪਟੀ ਕਮਿਸ਼ਨਰ ਡਾ ਪੱਲਵੀ ਖੁਦ ਨਿਗਰਾਨੀ ਕਰ ਰਹੇ ਹਨ ਤਾਂ ਜੋ ਕਿਸੇ ਵੀ ਕਿਸਮ ਦੀ ਕੁਤਾਹੀ ਨਾ ਰਹੇ । ਉਨ੍ਹਾਂ ਦੱਸਿਆ ਕਿ ਵੱਖ ਵੱਖ ਕੈਂਪਾਂ ਵਿਚ ਆਈਆਂ 2014 ਸ਼ਿਕਾਇਤਾਂ ਵਿਚੋਂ 1889 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਸ਼ਿਕਾਇਤਾਂ ਦਾ ਵੀ ਸਮਾਂਬੱਧ ਨਿਪਟਾਰਾ ਕਰ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਪਾਂ ਦੌਰਾਨ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ’ਤੇ ਪ੍ਰਚਾਰ ਵੈਨਾਂ ਭੇਜੀਆਂ ਗਈਆਂ ਹਨ, ਜਿੰਨ੍ਹਾਂ ਰਾਹੀਂ ਹਰੇਕ ਸਬ ਡਵੀਜ਼ਨ ਪੱਧਰ ’ਤੇ ਕੈਂਪ ਸਬੰਧੀ ਪਹਿਲਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂ ਰਿਹਾ ਹੈ ਅਤੇ ਮੌਕੇ ’ਤੇ ਕੈਂਪਾਂ ਵਿਚ ਰਾਜ ਸਰਕਾਰ ਦੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।

ਇਸ ਮੁਹਿੰਮ ਦੇ ਤਹਿਤ ਲੱਗ ਰਹੇ ਲੋਕ ਸੁਵਿਧਾ ਕੈਂਪਾਂ ਦੀ ਲੜੀ ਵਿੱਚ  ਮਾਲੇਰਕੋਟਲਾ ਅਤੇ ਅਹਿਮਦਗੜ੍ਹ ਉਪਮੰਡਲ ਵਿੱਚ ਆਉਣ ਵਾਲੇ ਦਿਨਾਂ ਵਿੱਚ ਲੱਗਣ ਵਾਲੇ ਕੈਂਪਾਂ ਦੀ ਸਮਾਂ ਸਾਰਣੀ ਸਾਂਝੀ ਕਰਦਿਆ ਦੱਸਿਆ ਕਿ ਮਿਤੀ 26 ਫਰਵਰੀ ਨੂੰ ਸਬ ਡਵੀਜਨ ਮਾਲੇਰਕੋਟਲਾ ਵਿਖੇ ਸਵੇਰੇ 09-00 ਤੋਂ 01-00 ਤੱਕ ਪਿੰਡ ਹਥੋਆ  ਅਤੇ  ਸ਼ੇਹਕੇ ਵਿਖੇ ਅਤੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਸਰਵਰਪੁਰ ਅਤੇ ਹੈਦਰ ਨਗਰ ਵਿਖੇ ਵਿਸ਼ੇਸ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ । ਮਿਤੀ 27 ਫਰਵਰੀ ਨੂੰ ਸਵੇਰੇ 09-00 ਤੋਂ 01-00 ਤੱਕ ਪਿੰਡ ਦਲੇਲਗ੍ਹੜ  ਅਤੇ  ਮੁਹੰਮਦਗੜ੍ਹ ਵਿਖੇ ਅਤੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਫੈਜਗੜ੍ਹ ਅਤੇ ਸਾਅਦਤਪੁਰ, 28 ਫਰਵਰੀ ਨੂੰ ਸਵੇਰੇ 09-00 ਤੋਂ 01-00 ਤੱਕ ਪਿੰਡ ਹਿੰਮਤਾਨਾ  ਅਤੇ  ਬੁੱਲਾਂਪੁਰ ਵਿਖੇ ਅਤੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਜੱਟੂਆਂ ਅਤੇ ਜੱਬੋਮਾਜਰਾ, 29 ਫਰਵਰੀ ਨੂੰ ਸਵੇਰੇ 09-00 ਤੋਂ 01-00 ਤੱਕ ਪਿੰਡ ਮੰਡੀਆਂ  ਅਤੇ  ਦੱਲਣਵਾਲ ਵਿਖੇ ਅਤੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਛੋਕਰਾਂ ਅਤੇ ਬੂੰਗਾਂ ਵਿਖੇ , 1 ਮਾਰਚ ਨੂੰ 09-00 ਤੋਂ 01-00 ਤੱਕ ਪਿੰਡ ਮਾਣਕਹੇੜੀ ਅਤੇ  ਬੁਰਜ ਵਿਖੇ ਅਤੇ ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਨੌਧਰਾਣੀ ਅਤੇ ਆਦਮਪਾਲ ਵਿਖੇ ਵਿਸ਼ੇਸ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ । ਇਸੇ ਤਰ੍ਹਾਂ ਸਬ ਡਵੀਜਨ ਅਹਿਮਦਗੜ੍ਹ ਵਿਖੇ ਸਵੇਰੇ 09-00 ਤੋਂ 01-00 ਵਜੇ ਤੱਕ ਵਿਸ਼ਵਕਰਮਾ ਮੰਦਿਰ ਅਤੇ  ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ  ਗਾਂਧੀ ਸਕੂਲ ਵਿਖੇ ਵਿਸ਼ੇਸ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ । 27 ਫਰਵਰੀ ਨੂੰ ਸਵੇਰੇ 09-00 ਤੋਂ 01-00 ਵਜੇ ਤੱਕ ਵਿਸ਼ਵਕਰਮਾ ਮੰਦਿਰ ਅਤੇ  ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਜੈਨ ਸਕੂਲ ਵਿਖੇ, 28 ਫਰਵਰੀ ਨੂੰ ਸਵੇਰੇ 09-00 ਤੋਂ 01-00 ਵਜੇ ਤੱਕ ਦਫਤਰ ਨਗਰ ਕੌਂਸਲ ਅਤੇ  ਬਾਅਦ ਦੁਪਹਿਰ 02-00 ਤੋਂ 05-00 ਵਜੇ ਤੱਕ ਵਿਸ਼ੇਸ ਪ੍ਰਾਇਮਰੀ ਸਕੂਲ ਦਾਣਾ ਮੰਡੀ ਅਤੇ 29 ਫਰਵਰੀ ਨੂੰ ਸਵੇਰੇ 09-00 ਤੋਂ 01-00 ਵਜੇ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਅਮਰੁਪਰਾ ਮੁਹੱਲਾ ਵਿਖੇ ਵਿਸ਼ੇਸ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।

Have something to say? Post your comment

 

More in Malwa

ਜ਼ਿਲ੍ਹਾ ਚੋਣ ਅਫਸਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ

ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ  

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ