Tuesday, May 14, 2024

National

ਮਨਾਲੀ ‘ਚ ਵਧੀ ਸੈਲਾਨੀਆਂ ਦੀ ਭੀੜ

February 25, 2024 02:02 PM
SehajTimes

ਮਨਾਲੀ : ਸੈਰ ਸਪਾਟਾ ਸ਼ਹਿਰ ਮਨਾਲੀ ‘ਚ ਵੀਕੈਂਡ ‘ਤੇ ਸੈਲਾਨੀਆਂ ਦੀ ਭੀੜ ਵਧ ਗਈ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 1200 ਤੋਂ ਵੱਧ ਸੈਲਾਨੀ ਵਾਹਨ ਮਨਾਲੀ ਪਹੁੰਚ ਚੁੱਕੇ ਹਨ। ਸੈਰ-ਸਪਾਟਾ ਸ਼ਹਿਰ ਮਨਾਲੀ ਦੇ ਉੱਚੇ ਇਲਾਕਿਆਂ ‘ਚ ਹਰ ਰੋਜ਼ ਬਰਫ਼ ਡਿੱਗ ਰਹੀ ਹੈ।


ਹਫਤੇ ਦੇ ਅੰਤ ‘ਚ ਹੋਟਲਾਂ ‘ਚ ਆਕੂਪੈਂਸੀ 65 ਫੀਸਦੀ ਨੂੰ ਪਾਰ ਕਰ ਗਈ ਹੈ। ਸੈਰ ਸਪਾਟਾ ਕਾਰੋਬਾਰੀ ਰੌਸ਼ਨ ਅਤੇ ਵਿੰਪੀ ਨੇ ਦੱਸਿਆ ਕਿ ਇਸ ਵਾਰ ਸਰਦੀ ਦੇ ਸ਼ੁਰੂਆਤੀ ਦਿਨਾਂ ਵਿੱਚ ਮੌਸਮ ਮੇਹਰਬਾਨ ਨਹੀਂ ਰਿਹਾ ਪਰ ਫਰਵਰੀ ਦਾ ਮਹੀਨਾ ਸੈਰ ਸਪਾਟੇ ਦੇ ਨਜ਼ਰੀਏ ਤੋਂ ਬਿਹਤਰ ਰਿਹਾ ਹੈ। ਸੈਰ ਸਪਾਟਾ ਕਾਰੋਬਾਰੀ ਤੁਲੇ ਰਾਮ ਅਤੇ ਵੇਦ ਰਾਮ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੋਲਾਂਗਨਾਲਾ ਵਿੱਚ ਬਰਫਬਾਰੀ ਦੌਰਾਨ ਸੈਲਾਨੀਆਂ ਨੇ ਖੂਬ ਮਸਤੀ ਕੀਤੀ । ਵੋਲਵੋ ਐਸੋਸੀਏਸ਼ਨ ਦੀ ਚੇਅਰਪਰਸਨ ਲਾਜਵੰਤੀ ਸ਼ਰਮਾ ਨੇ ਕਿਹਾ ਕਿ ਲਗਜ਼ਰੀ ਬੱਸਾਂ ਦੀ ਆਮਦ ਵਧ ਗਈ ਹੈ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਠਾਕੁਰ ਨੇ ਦੱਸਿਆ ਕਿ ਵੀਕੈਂਡ ਕਾਰਨ ਮਨਾਲੀ ‘ਚ ਸੈਲਾਨੀਆਂ ਦੀ ਆਮਦ ਵਧ ਗਈ ਹੈ

Have something to say? Post your comment

 

More in National

ਸੜਕ ‘ਤੇ ਪਲਟਿਆ ਛੋਟਾ ਹਾਥੀ ਵਿਚੋਂ ਡਿੱਗੇ ਨੋਟ

ਜੇਹਲਮ ਨਦੀ ’ਚ ਕਿਸ਼ਤੀ ਪਲਟ ਜਾਣ ’ਤੇ ਦੋ ਲੋਕ ਹੋਏ ਲਾਪਤਾ

ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂ

ਪੁਲਿਸ ਨੇ ਟਰੱਕ ਵਿੱਚੋਂ 20 ਕਿੱਲੋ ਅਫੀਮ ਬਰਾਮਦ ਕਰਕੇ ਦੋ ਦੋਸੀ ਕੀਤੇ ਗ੍ਰਿਫਤਾਰ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤ

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ

ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ