ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਭਾਰਤ ਸਰਕਾਰ ਵੱਲੋਂ 15ਵੇਂ ਭਾਰਤੀ ਅੰਗ ਦਾਨ ਦਿਵਸ ਮੌਕੇ " ਮ੍ਰਿਤੂ ਉਪਰੰਤ ਅੰਗਦਾਨ ਵਿੱਚ ਉਭਰਦੇ ਰਾਜ" ਵਜੋਂ ਸਨਮਾਨਿਤ ਕੀਤੇ ਜਾਣ ਬਾਅਦ, ਸੂਬੇ ਦੇ ਲੋਕਾਂ ਵਿੱਚ ਅੰਗਦਾਨ ਮੁਹਿੰਮ ਨੂੰ ਉਤਸ਼ਾਹ ਦੇਣ ਹਿਤ ਅੱਜ ਰਾਜ ਦੇ ਵੱਖ-ਵੱਖ ਸਕੂਲਾਂ ਵਿੱਚ ਅੰਗ ਦਾਨ ਸਬੰਧੀ ਜਾਗਰੂਕਤਾ ਭਾਸ਼ਣ ਕਰਵਾਏ ਗਏ।