Monday, November 03, 2025

runs

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਕਰੀਬੀ ਹੋਣ ਦਾ ਭੁਲੇਖਾ ਪਾਉਣ ਲਈ ਪੁਰਾਣੇ ਮੋਬਾਇਲ ਨੰਬਰ ਨੂੰ ਵਰਤਣ ਵਾਲਾ ਠੱਗ ਗਿਰੋਹ ਦਾ ਸਰਗਨਾ ਪਟਿਆਲਾ ਪੁਲਿਸ ਵੱਲੋਂ ਕਾਬੂ : ਵਰੁਣ ਸ਼ਰਮਾ

ਸਾਬਕਾ ਡਿਪਟੀ ਸੀ.ਐਮ. ਦਾ ਪੁਰਾਣਾ ਫੋਨ ਨੰਬਰ ਵਰਤਕੇ ਪੰਜਾਬ ਦੇ ਸਿਆਸੀ ਵਿਅਕਤੀਆਂ ਤੇ ਅਧਿਕਾਰੀਆਂ ਨਾਲ ਵੀ ਸੰਪਰਕ ਕਰਨ ਦੀ ਕੀਤੀ ਸੀ ਕੋਸ਼ਿਸ਼

ਹਰਮਨਦੀਪ ਦੀਆਂ 124 ਦੌੜਾਂ ਦੀ ਬਦੌਲਤ, ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ 112 ਦੌੜਾਂ ਨਾਲ ਹਰਾਇਆ: ਡਾ. ਰਮਨ ਘਈ

ਕਪਤਾਨ ਹਰਮਨਦੀਪ ਨੇ ਆਪਣਾ ਲਗਾਤਾਰ ਦੂਜਾ ਸੈਂਕੜਾ ਲਗਾਇਆ ਅਤੇ ਅਸੀਸਜੋਤ ਨੇ 5 ਅਤੇ ਉਪ-ਕਪਤਾਨ ਆਰੀਅਨ ਨੇ 3 ਵਿਕਟਾਂ ਲਈਆਂ

ਪਟਿਆਲਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ 7 ਨਜਾਇਜ ਪਿਸਟਲਾਂ ਤੇ ਗੋਲੀ ਸਿੱਕੇ ਸਮੇਤ ਕਾਬੂ-ਐਸ.ਐਸ.ਪੀ. ਵਰੁਣ ਸ਼ਰਮਾ

30 ਤੇ 32 ਬੋਰ ਦੇ 3-3 ਪਿਸਟਲ, 315 ਬੋਰ ਦੇ 1 ਦੇਸੀ ਕੱਟੇ ਸਮੇਤ 10 ਮੈਗਜੀਨ ਤੇ 11 ਜਿੰਦਾ ਕਾਰਤੂਸ ਬਰਾਮਦ

ਕਾਰਪੋਰੇਸ਼ਨ-11 ਨੇ ਡੀ.ਸੀ.-11 ਨੂੰ 25 ਦੌੜਾਂ ਨਾਲ ਹਰਾ ਕੇ 3 ਅੰਕ ਹਾਸਲ ਕੀਤੇ: ਡਾ: ਰਮਨ ਘਈ

ਕਾਰਪੋਰੇਸ਼ਨ-11 ਨੇ ਇਸ ਜਿੱਤ ਨਾਲ ਸੈਮੀਫਾਈਨਲ ਵੱਲ ਕਦਮ ਵਧਾਇਆ ਹੈ

ਪਟਿਆਲਾ ਪੁਲਿਸ ਵੱਲੋਂ ਲਗਾਏ ਗਏ ਅੰਤਰਰਾਜੀ ਨਾਕੇ : ਵਰੁਣ ਸ਼ਰਮਾ

ਪਟਿਆਲਾ ਸਮੇਤ ਕੁਰੂਕਸ਼ੇਤਰਾ, ਅੰਬਾਲਾ, ਕੈਥਲ, ਜੀਂਦ ਜ਼ਿਲ੍ਹਿਆਂ ਦੇ ਡੀਸੀਜ਼ 'ਤੇ ਪੁਲਿਸ ਅਧਿਕਾਰੀਆਂ ਦੀ ਹੋਈ ਵਰਚੂਅਲ ਤਾਲਮੇਲ ਮੀਟਿੰਗ

ਉਪਰੇਸ਼ਨ ਸੀਲ-3: ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਜ਼ਿਲ੍ਹੇ 'ਚ ਗਵਾਂਢੀ ਸੂਬਿਆਂ ਨਾਲ ਲੱਗਦੀਆਂ ਹੱਦਾਂ 'ਤੇ ਨਾਕਾਬੰਦੀ ਦੀ ਅਗਵਾਈ

ਪੰਜਾਬ ਪੁਲਿਸ ਵੱਲੋਂ ਚਲਾਏ ਗਏ 'ਉਪਰੇਸ਼ਨ ਸੀਲ-3' ਤਹਿਤ ਪਟਿਆਲਾ ਪੁਲਿਸ ਨੇ ਜ਼ਿਲ੍ਹੇ ਅੰਦਰ ਗੁਆਂਢੀ ਸੂਬੇ ਨਾਲ ਲੱਗਦੀਆਂ ਹੱਦਾਂ 'ਤੇ 8 ਥਾਵਾਂ ਵਿਖੇ ਅੱਜ ਅੰਤਰਰਾਜੀ ਨਾਕਾਬੰਦੀ ਕਰਕੇ ਕਾਰਾਂ, ਗੱਡੀਆਂ ਤੇ ਹੋਰ ਸਾਧਨਾਂ ਰਾਹੀਂ ਪੰਜਾਬ ਆਉਣ ਵਾਲਿਆਂ 'ਤੇ ਤਿੱਖੀ ਨਜ਼ਰ ਰੱਖੀ। ਐਸ.ਐਸ.ਪੀ. ਵਰੁਣ ਸ਼ਰਮਾ ਨੇ ਅੰਤਰਰਾਜੀ ਨਾਕਾਬੰਦੀ ਦੀ ਅਗਵਾਈ ਕਰਦਿਆਂ ਕਿਹਾ ਕਿ ਪਟਿਆਲਾ ਪੁਲਿਸ ਪੂਰੀ ਮੁਸਤੈਦੀ ਨਾਲ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।