ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਵੰਨ ਕਮੇਟੀ ਵੱਲੋਂ ਬਲਾਕ ਦੇ ਪਿੰਡੋ ਪਿੰਡ ਮੀਟਿੰਗਾਂ ਦੀ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਚੜਿੱਕ, ਝੰਡੇਵਾਲ ਅਤੇ ਚੜਿੱਕ ਕੋਠੇ ਜੈਤੋ ਖੋਸਾ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਕਰਵਾਈਆਂ ਗਈਆਂ ।