ਮੋਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਵੰਨ ਕਮੇਟੀ ਵੱਲੋਂ ਬਲਾਕ ਦੇ ਪਿੰਡੋ ਪਿੰਡ ਮੀਟਿੰਗਾਂ ਦੀ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਚੜਿੱਕ, ਝੰਡੇਵਾਲ ਅਤੇ ਚੜਿੱਕ ਕੋਠੇ ਜੈਤੋ ਖੋਸਾ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਕਰਵਾਈਆਂ ਗਈਆਂ । ਪਿੰਡ ਚੜਿੱਕ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ, ਮਜਦੂਰ ਕਿਰਤੀ ਲੋਕਾਂ ਦੀ ਪੁੱਗਤ ਬਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਕਾਰਪੋਰੇਟ ਦੀਆਂ ਹੱਥਠੋਕਾ ਬਣੀਆਂ ਸਰਕਾਰਾਂ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਲੋਕ ਮਾਰੂ ਨੀਤੀਆਂ ਬਣਾਉਣ ਤੋਂ ਵਿਹਲ ਨਹੀਂ। ਜੇਕਰ ਕਿਸਾਨਾਂ ਮਜਦੂਰਾਂ ਕਿਰਤੀ ਲੋਕਾਂ ਨੇ ਆਪਣੇ ਕਿੱਤਿਆਂ, ਆਪਣੇ ਹੱਕਾਂ ਦੀ ਰਾਖੀ ਕਰਨੀ ਹੈ ਤਾਂ ਇੱਕੋ ਇੱਕ ਰਾਹ ਸੰਘਰਸ਼ਾ ਤੇ ਟੇਕ ਰੱਖਣੀ ਹੋਵੇਗੀ । ਬਲਾਕ ਮੋਗਾ ਵੰਨ ਜਨਰਲ ਸਕੱਤਰ ਜਗਜੀਤ ਸਿੰਘ ਕੋਕਰੀ ਅਤੇ ਬਲਾਕ ਵਿੱਤ ਸਕੱਤਰ ਲਖਵੀਰ ਸਿੰਘ ਚੜਿੱਕ ਨੇ ਕਿਹਾ ਕਿ ਸੰਘਰਸ਼ਾਂ ਦਾ ਦਾਇਰਾ ਤਾਂ ਹੀ ਵਿਸ਼ਾਲ ਹੋਵੇਗੀ ਜੇਕਰ ਜਥੇਬੰਦੀ ਦੀ ਨੀਤੀ ਚੁੱਲੇ ਚੁੱਲੇ ਤੱਕ ਪਹੁਚਾਈ ਜਾਵੇ। ਆਗੂਆਂ ਨੇ ਕਿਹਾ ਸਰਕਾਰ ਭਾਵੇਂ ਸੈਂਟਰ ਦੀ ਹੈ ਭਾਵੇਂ ਪੰਜਾਬ ਦੀ ਇਹਨਾਂ ਦੀਆਂ ਨੀਤੀਆਂ ਦਾ ਲਾਭ ਸਿਰਫ਼ ਤੇ ਸਿਰਫ਼ ਕਾਰਪੋਰੇਟ ਨੂੰ ਹੁੰਦਾ ਹੈ ਤੇ ਆਮ ਲੋਕਾਂ ਦੇ ਹੱਕ ਤੇ ਡਾਕਾ ਵੱਜਦਾ ਹੈ ਜਿਸਦੀ ਤਾਜ਼ੀ ਉਦਾਹਰਣ ਭਾਰਤ ਮਾਲਾ ਰੋੜ ਪ੍ਰੋਜੈਕਟ, ਲੈਂਡ ਪੂਲਿੰਗ ਨੀਤੀ ਤੋਂ ਮਿਲਦੀ ਹੈ। ਆਗੂਆਂ ਨੇ ਕਿਹਾ 14 ਸਤੰਬਰ ਨੂੰ ਆਪਣੀ ਜਥੇਬੰਦੀ ਵੱਲੋਂ ਬਰਨਾਲਾ ਵਿਖੇ ਸੂਬਾ ਪੱਧਰੀ ਰਾਖੀ ਕਰੋ ਰੈਲੀ ਕੀਤੀ ਜਾ ਰਹੀ ਜਿਸ ਵਿੱਚ ਸਾਰੇ ਪਿੰਡਾਂ ਨੇ ਕਿਸਾਨਾਂ ਮਜਦੂਰਾਂ ਦੀ ਵੱਡੀ ਗਿਣਤੀ ਇਸ ਰੈਲੀ ਸ਼ਾਮਿਲ ਕਰਨੀ ਹੈ।
ਇਹਨਾਂ ਮੀਟਿੰਗਾਂ ਵਿੱਚ ਉਕਤ ਤੋਂ ਇਲਾਵਾ ਜੀਤ ਸਿੰਘ ਕੋਠੇ ਚੜਿੱਕ, ਗੁਰਚਰਨ ਸਿੰਘ ਕੋਠੇ ਚੜਿੱਕ, ਰੂਪ ਸਿੰਘ ਕੋਠੇ ਚੜਿੱਕ, ਪ੍ਰਧਾਨ ਗੁਰਦੇਵ ਸਿੰਘ ਚੜਿੱਕ, ਨਛੱਤਰ ਸਿੰਘ ਚੜਿੱਕ, ਬਲਦੇਵ ਸਿੰਘ ਚੜਿੱਕ, ਅਜੈਬ ਸਿੰਘ ਝੰਡੇਵਾਲ, ਨਛੱਤਰ ਸਿੰਘ ਝੰਡੇਵਾਲ, ਸੋਨਾ ਝੰਡੇਵਾਲ ਵੀ ਹਾਜ਼ਰ ਸਨ।