ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਦੁਨੀਆਂ ਵਿੱਚ ਜਿੱਥੇ ਹਰ ਧਰਮ ਵਿੱਚ ਬਹੁਤ ਵੱਡਾ ਸਤਿਕਾਰ ਰੱਖਦੇ ਹਨ ਉੱਥੇ ਹੀ ਸਿੱਖ ਕੋਮ ਦੀ ਸਰਵੋਤਮ ਅਦਾਲਤ ਹੈ ਜਿਸ ਦੇ ਫੈਸਲੇ ਨੂੰ ਕੋਈ ਸਿੱਖ ਨਹੀਂ ਮੋੜ ਸਕਦਾ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋ ਜਾਰੀ ਹੋਏ ਹੁਕਮਾਂ ਨੂੰ ਸਾਜ਼ਿਸ਼ ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਬਹੁਤ ਵੱਡੀ ਢਾਹ ਲਗਾਉਣਾ ਹੈ