ਨਗਰ ਕੌਂਸਲ ਚੋਣਾਂ ਦੀ ਸਿਆਸੀ ਗਰਮਾ-ਗਰਮੀ ਖ਼ਤਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਨਵਾਂਸ਼ਹਿਰ ਦਾ ਮੌਸਮ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆਇਆ। 26 ਮਈ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਅਤੇ 29 ਮਈ ਨੂੰ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਜਿੱਥੇ ਇੱਕ ਪਾਸੇ ਸਿਆਸੀ ਮਾਹੌਲ ਸ਼ਾਂਤ ਹੋਇਆ, ਉੱਥੇ ਹੀ ਦੂਜੇ ਪਾਸੇ ਮੀਹ ਕਾਰਨ ਰਾਹਤ ਦੀ ਫੁਹਾਰ ਨੇ ਲੋਕਾਂ ਨੂੰ ਭਿਆਨਕ ਗਰਮੀ ਅਤੇ ਅੱਤ ਦੀ ਲੂ ਤੋਂ ਵੱਡੀ ਨਿਜਾਤ ਦਿਵਾਈ।