ਪੰਜਾਬ : ਪੰਜਾਬ ਵਿਚ ਪਿਛਲੇ 24 ਘੰਟਿਆਂ ਵਿਚ ਸੂਬੇ ਦੇ ਤਾਪਮਾਨ ਵਿਚ 0.3 ਡਿਗਰੀ ਦਾ ਵਾਧਾ ਹੋਇਆ ਹੈ ਜੋ ਸਾਧਾਰਨ ਤੋਂ 5.4 ਡਿਗਰੀ ਜ਼ਿਆਦਾ ਹੈ। ਬਠਿੰਡਾ ਦੇਸ਼ ਦਾ ਸਭ ਤੋਂ ਗਰਮ ਰਿਹਾ ਹੈ। ਇਥੇ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉਪਰ ਬਣਿਆ ਹੋਇਆ ਹੈ। ਅੱਜ 18 ਜ਼ਿਲ੍ਹਿਆਂ ਵਿਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਥਿਤੀ 12 ਜੂਨ ਤੱਕ ਬਣੀ ਰਹਿ ਸਕਦੀ ਹੈ ਜਿਸ ਦੇ ਬਾਅਦ ਮੀਂਹ ਦੀ ਉਮੀਦ ਹੈ।