ਨਗਰ ਕੌਂਸਲ ਮੋਰਿੰਡਾ ਦੇ 9 ਕੌਂਸਲਰਾਂ ਨੇ ਐਸ ਡੀ ਐਮ ਮੋਰਿੰਡਾ ਅਤੇ ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਪ੍ਰਕਿਰਿਆ 'ਤੇ ਇਤਰਾਜ਼ ਜਤਾਉਂਦਿਆਂ ਸਹੁੰ ਚੁੱਕ ਸਮਾਰੋਹ ਫ਼ਿਲਹਾਲ ਨਾ ਕਰਵਾਉਣ ਦੀ ਮੰਗ ਕੀਤੀ ਹੈ।