ਸਬ ਡਿਵੀਜ਼ਨ ਪਾਤੜਾਂ ਕਸਬਾ ਘੱਗਾ ਵਿਖੇ ਝੁੱਗੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਮਜ਼ਦੂਰ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਅਤੇ ਘਰ ਬਣਾਉਣ ਦੇ ਲਈ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਵੱਲੋਂ ਪਾਤੜਾਂ ਪਟਿਆਲਾ ਮੁੱਖ ਸੜਕ ਉੱਪਰ ਰੋਸ ਧਰਨਾ ਦੇ ਕੇ ਜਾਮ ਲਗਾਇਆ ਗਿਆ।
ਅੱਜ ਬਟਾਲਾ ਰੋਡ ਅੰਮ੍ਰਿਤਸਰ ਬੈਂਕ ਆਫ ਇੰਡਿਆ ਦੇ ਬਾਹਰ ਇਲਾਕੇ ਦੇ ਸਮਾਜ ਸੇਵਕ ਅਤੇ ਹੋਣਹਾਰ ਨੋਜਵਾਨ ਨਿਖਿਲ ਸੇਠ ਅਤੇ , ਉਹਨਾਂ ਦੇ ਦੋਸਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ,
ਮਾਮੂਲੀ ਝਗੜੇ ਮਗਰੋਂ ਖੁਦਕੁਸ਼ੀ ਕਰ ਜਾਣ ਵਾਲੇ ਪਿੰਡ ਹਾਮਝੇੜੀ ਦੇ ਟੈਕਸੀ ਚਾਲਕ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦੀ ਲਾਸ਼ ਰੱਖ ਕੇ ਪਿੰਡ ਹਾਮਝੇੜੀ ਦੇ ਬੱਸ ਅੱਡੇ ਉੱਤੇ ਦਿੱਤੇ ਜਾ ਰਹੇ ਧਰਨੇ ਦੇ ਨਾਲ ਹੀ ਸੰਘਰਸ਼ ਛੇਵੇਂ ਦਿਨ ਵੀ ਜਾਰੀ ਰਿਹਾ ।