Monday, November 03, 2025

Munak

5,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ Vigilance Bureau ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਸੰਗਰੂਰ ਦੇ ਮੂਨਕ ਵਿਖੇ ਤਾਇਨਾਤ ਮਾਲ ਪਟਵਾਰੀ 

ਅਕਾਲੀ ਦਲ ਬਾਦਲ ਦੇ ਸਰਗਰਮ ਤੇ ਉਘੇ ਆਗੂ ਸ: ਸੁਖਵਿੰਦਰ ਸਿੰਘ ਮੁਨਾਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ ਜਦੋਂ ਹੁਸਿ਼ਆਪੁਰ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਅਤੇ ਉਘੇ ਆਗੂ ਸੁਖਵਿੰਦਰ ਸਿੰਘ ਮੁਨਾਕ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ਼ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਮੂਲੀਅਤ ਕੀਤੀ। ਅਕਾਲੀ ਦਲ ਬਾਦਲ ਤਾਨਾਸ਼ਾਹੀ, ਗਲਤ ਨੀਤੀਆਂ ਅਤੇ ਪੰਥਕ ਸੋਚ ਤੋਂ ਦੂਰ ਜਾਣ ਕਰਕੇ ਰੋਸ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹੋਏ ਅਕਾਲੀ ਦਲ ਬਾਦਲ ਹੁਸਿ਼ਆਰਪੁਰ ਦੇ ਐਸ.ਸੀ ਵਿੰਗ ਦੇ ਸਾਬਕਾ ਜਿ਼ਲ੍ਹਾ ਪ੍ਰਧਾਨ, ਸਾਬਕਾ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਅਤੇ ਯੂਥ ਅਕਾਲੀ ਦਲ ਬਾਦਲ ਦੁਆਬੇ ਦੇ ਸਾਬਕਾ ਸਕੱਤਰ ਜਰਨਲ ਸ: ਸੁਖਵਿੰਦਰ ਸਿੰਘ ਮੁਨਾਕ ਨੇ ਅਕਾਲੀ ਦਲ ਬਾਦਲ ਤੋਂ ਪਾਰਟੀ ਦੇ ਜਰਨਲ ਸਕੱਤਰ ਸ: ਮਨਜੀਤ ਸਿੰਘ ਦਸੂਹਾ ਦੀ ਪ੍ਰੇਰਣਾ ਸੱਦਕਾ ਕਿਨਾਰਾ ਕਰ ਲਿਆ।