Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Doaba

ਅਕਾਲੀ ਦਲ ਬਾਦਲ ਦੇ ਸਰਗਰਮ ਤੇ ਉਘੇ ਆਗੂ ਸ: ਸੁਖਵਿੰਦਰ ਸਿੰਘ ਮੁਨਾਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ

June 16, 2021 06:47 PM
SehajTimes

ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ ਜਦੋਂ ਹੁਸਿ਼ਆਪੁਰ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਅਤੇ ਉਘੇ ਆਗੂ ਸੁਖਵਿੰਦਰ ਸਿੰਘ ਮੁਨਾਕ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ਼ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਮੂਲੀਅਤ ਕੀਤੀ।
ਅਕਾਲੀ ਦਲ ਬਾਦਲ ਤਾਨਾਸ਼ਾਹੀ, ਗਲਤ ਨੀਤੀਆਂ ਅਤੇ ਪੰਥਕ ਸੋਚ ਤੋਂ ਦੂਰ ਜਾਣ ਕਰਕੇ ਰੋਸ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹੋਏ ਅਕਾਲੀ ਦਲ ਬਾਦਲ ਹੁਸਿ਼ਆਰਪੁਰ ਦੇ ਐਸ.ਸੀ ਵਿੰਗ ਦੇ ਸਾਬਕਾ ਜਿ਼ਲ੍ਹਾ ਪ੍ਰਧਾਨ, ਸਾਬਕਾ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਅਤੇ ਯੂਥ ਅਕਾਲੀ ਦਲ ਬਾਦਲ ਦੁਆਬੇ ਦੇ ਸਾਬਕਾ ਸਕੱਤਰ ਜਰਨਲ ਸ: ਸੁਖਵਿੰਦਰ ਸਿੰਘ ਮੁਨਾਕ ਨੇ ਅਕਾਲੀ ਦਲ ਬਾਦਲ ਤੋਂ ਪਾਰਟੀ ਦੇ ਜਰਨਲ ਸਕੱਤਰ ਸ: ਮਨਜੀਤ ਸਿੰਘ ਦਸੂਹਾ ਦੀ ਪ੍ਰੇਰਣਾ ਸੱਦਕਾ ਕਿਨਾਰਾ ਕਰ ਲਿਆ।ਇਸ ਮੌਕੇ `ਤੇ ਬੋਲਦਿਆਂ ਸ: ਸੁਖਵਿੰਦਰ ਸਿੰਘ ਮੁਨਾਕ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਬਾਦਲ ਵਿੱਚ ਚਾਪਲੂਸਾਂ ਦਾ ਬੋਲਬਾਲਾ ਅਤੇ ਜ਼ਮੀਨੀ ਪੱਧਰ `ਤੇ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੀ ਕੋਈ ਸੁਣਵਾਈ ਅਤੇ ਕਦਰ ਨਹੀ ਹੈ ਅਤੇ ਅਕਾਲੀ ਦਲ ਬਾਦਲ ਇੱਕ ਕਾਰਪੋਰੇਟ ਘਰਾਣਾ ਬਣ ਕੇ ਰਹਿ ਗਿਆ ਹੈ।ਇਸ ਲਈ ਪੰਥ ਦਾ ਦਰਦ ਰੱਖਣ ਵਾਲੇ ਪੰਥਕ ਸੋਚ ਦੇ ਧਾਰਨੀ ਲੋਕਾਂ ਲਈ ਉਥੇ ਕੋਈ ਥਾਂ ਨਹੀ ਹੈ।ਉਨ੍ਹਾਂ ਕਿਹਾ ਕਿ ਛੇਤੀ ਹੀ ਉਨ੍ਹਾਂ ਦੇ ਹੋਰ ਸਾਥੀ ਵੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਣਗੇ। ਸ: ਸੁਖਵਿੰਦਰ ਸਿੰਘ ਮੁਨਾਕ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜਾ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਸ: ਢੀਂਡਸਾ ਨੇ ਵਿਸ਼ਵਾਸ਼ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਏ ਸ: ਸੁਖਵਿੰਦਰ ਸਿੰਘ ਮੁਨਾਕ ਨੂੰ ਪਾਰਟੀ ਵਿੱਚ ਪੂਰਾ ਮਾਣ- ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ `ਤੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ,ਸ: ਮਨਜੀਤ ਸਿੰਘ ਦਸੂਹਾ  ਅਤੇ ਸ: ਮਨਿੰਦਰਪਾਲ ਸਿੰਘ ਬਰਾੜ ਵੀ ਮੌਜੂਦ ਸਨ।

Have something to say? Post your comment

 

More in Doaba

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਵਰਦਾਨ ; 65 ਸਾਲਾ ਮਾਂ ਦੇ ਗੋਡਿਆਂ ਦਾ ਹੋਇਆ ਮੁਫ਼ਤ ਅਪ੍ਰੇਸ਼ਨ , ਪੁੱਤਰ ਦੀਆਂ ਅੱਖਾਂ ਚੋਂ ਛਲਕੇ ਖੁਸ਼ੀ ਦੇ ਹੰਝੂ

ਜਦੋਂ ਤੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਸਨਮਾਨ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ : ਭਗਵੰਤ ਸਿੰਘ ਮਾਨ

ਨਵਨੂਰ ਹਸਪਤਾਲ ਬਲਾਚੌਰ ਮਰੀਜ਼ਾਂ ਲਈ ਹੋ ਰਿਹਾ ਵਰਦਾਨ ਸਾਬਿਤ

ਵਿਧਾਇਕਾ ਕਟਾਰੀਆ ਵੱਲੋਂ ਪਿੰਡ ਟਕਾਰਲਾ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ

ਆਯੁਸ਼ਮਨ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੂਰੀ ਹਸਪਤਾਲ ਵਿੱਚ ਉਪਲਬਧ : ਡਾ. ਸੂਰੀ

ਲਿਵਾਸਾ ਹਸਪਤਾਲ ਨੇ ਕਮਲ ਕਾਂਤ ਗੰਭੀਰ ਨੂੰ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸਤਲੋਕ ਧਾਮ, ਰਤੇਵਾਲ ਵਿਖੇ ਬ੍ਰਹਮਲੀਨ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ ਦੇ 109ਵੇਂ ਅਵਤਾਰ ਦਿਵਸ ਸਬੰਧੀ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਹੋਏ ਨਤਮਸਤਕ

ਇੰਪਲਾਈਜ਼ ਫੈਡਰੇਸ਼ਨ ਪੰਜਾਬ ਅਤੇ ਪਾਵਰਕਾਮ ਜਥੇਬੰਦੀ ਵੱਲੋਂ ਝੰਡਾ ਝੁਲਾਉਣ ਉਪਰੰਤ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਮੰਗਾਂ ਲਾਗੂ ਨਾ ਹੋਣ ਤੋਂ ਭੜਕੇ ਪਾਵਰਕਾਮ ਦੇ ਠੇਕਾ ਕਾਮੇ, ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਮੁਕੰਮਲ ਹੜਤਾਲ