ਮੋਰਿੰਡਾ ਸ਼ਹਿਰੀ ਪੁਲਿਸ ਨੇ ਇੱਕ ਮਹਿਲਾ ਦਾ ਮੋਬਾਈਲ ਫ਼ੋਨ ਝਪਟਣ ਦੇ ਦੋਸ਼ ਹੇਠ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂਐਡੀਸ਼ਨਲ ਐਸਐਚਓ (ASI) ਸੁਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਪਤਨੀ ਹਰਚੰਦ ਸਿੰਘ, ਨਿਵਾਸੀ ਵਾਰਡ ਨੰਬਰ 12, ਮੋਰਿੰਡਾ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਟੋਲ ਪਲਾਜ਼ਾ ਭਾਗੋਮਾਜਰਾ ਵਿਖੇ ਕੰਮ ਕਰਦੀ ਹੈ ਅਤੇ ਬੀਤੇ ਦਿਨ ਜਦੋਂ ਉਹ ਅੱਧੀ ਛੁੱਟੀ ਕਰਕੇ ਦੁਪਹਿਰ ਕਰੀਬ 2:00 ਵਜੇ ਆਪਣੇ ਘਰ ਜਾ ਰਹੀ ਸੀ, ਤਾਂ ਖੂਹ ਵਾਲਾ ਚੌਂਕ ਨੇੜੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸਦਾ ਓਪੋ (OPPO) ਕੰਪਨੀ ਦਾ ਮੋਬਾਈਲ ਫ਼ੋਨ ਝਪਟ ਲਿਆ।