238.90 ਕਰੋੜ ਨਾਲ ਨਹਿਰੀ ਪ੍ਰਣਾਲੀ ਦੀ ਬਹਾਲੀ ਕੀਤੀ ਮੁਕੰਮਲ, ਕੰਢੀ ਖੇਤਰ ਦੇ 433 ਪਿੰਡਾਂ ਦੇ 1.25 ਲੱਖ ਏਕੜ ਰਕਬੇ ਨੂੰ ਸਿੰਜਾਈ ਲਈ ਮਿਲ ਰਿਹੈ ਨਹਿਰੀ ਪਾਣੀ
3394.49 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਵਿੱਚ 80 ਫੀਸਦੀ ਯੋਗਦਾਨ ਪੰਜਾਬ ਨੇ ਪਾਇਆ
ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸ਼ਾਹਪੁਰਕੰਡੀ ਡੈਮ ਵਿਖੇ ਜ਼ਰੂਰੀ ਕੰਮ ਕਰਨ ਅਤੇ ਜਲ ਭੰਡਾਰ ਵਿੱਚ ਪਾਣੀ ਭਰਨ ਲਈ ਰਣਜੀਤ ਸਾਗਰ ਡੈਮ ਤੋਂ 31 ਦਿਨਾਂ ਲਈ ਪਾਣੀ ਦੀ ਪੂਰਨ ਬੰਦੀ ਰੱਖਣ ਦਾ ਫ਼ੈਸਲਾ ਕੀਤਾ ਹੈ।