Saturday, May 11, 2024

InternationalNews

ਇਮਰਾਨ ਖ਼ਾਨ ਦੀ ਅਗਵਾਈ ਵਿਚ ਪੀਟੀਆਈ ਤੀਜੀ ਵਾਰ ਬਣਾਏਗੀ ਸਰਕਾਰ

ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੋਕਿ ਇਸ ਸਮੇਂ ਜੇਲ੍ਹ ਵਿਚ ਬੰਦ ਹਨ ਦੀ ਅਗਵਾਈ ਵੀ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀਟੀਆਈ) ਪਾਰਟੀ ਲਗਾਤਾਰ ਤੀਜੀ ਵਾਰ ਖ਼ੈਬਰ ਪਖ਼ਤੂਨਖ਼ਵਾ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ। 

ਬ੍ਰਿਟਿਸ਼ ਸਰਕਾਰ ਦੀ ਅਧਿਕਾਰਤ ਵੈਬਸਾਈਟ ’ਤੇ ਨਵਾਂ ਲੋਗੋ ਜਾਰੀ

ਬ੍ਰਿਟਿਸ਼ ਸਰਕਾਰ ਦੀ ਅਧਿਕਾਰਤ ਵੈਬਸਾਈਟ ’ਤੇ ਬੀਤੇ ਸੋਮਵਾਰ ਨੂੰ ਨਵਾਂ ਲੋਗੋ ਜਾਰੀ ਕਰ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਆ ਕੇ ਵੱਸਣ ਵਾਲਿਆਂ ਲਈ ਸੈਟਲਮੈਂਟ ਪ੍ਰੋਗਰਾਮ ਦੀ ਸ਼ੁਰੂਆਤ

ਨਿਊਜ਼ੀਲੈਂਡ ਵਿੱਚ ਨਵੇਂ ਆ ਕੇ ਵੱਸਣ ਵਾਲਿਆਂ ਲਈ ਖ਼ੁਸ਼ੀ ਦੀ ਖਬਰ ਇਹ ਹੈ ਕਿ ਕ੍ਰਾਈਸਚਰਚ ਸਿਟੀ ਕਾਉਂਸਲ ਨੇ ਵੈਲਕਮਿੰਗ ਕਮਿਊਨਿਟੀਜ਼ ਸੈਟਲਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ।

New Zealand ਘੁੰਮਣ ਆਈ ਬੱਚੀ ਦੀ ਨਦੀ ਵਿੱਚ ਡੁੱਬਣ ਕਾਰਨ ਹੋਈ ਮੌਤ

ਨਿਊਜ਼ੀਲੈਂਡ ਘੁੰਮਣ ਗਈ ਇਕ 10 ਸਾਲਾ ਬੱਚੀ ਦੇ ਨਦੀ ਵਿੱਚ ਡਿੱਗਣ ਕਾਰਨ ਮੌਤ ਹੋਣ ਦਾ ਦੁਖ਼ਦ ਸਮਾਚਾਰ ਸਾਹਮਣੇ ਆਇਆ ਹੈ।

ਬੰਗਲਾਦੇਸ਼ : ਭਾਰਤ ਸਾਡਾ ਭਰੋਸੇਮੰਦ ਦੋਸਤ : ਸ਼ੇਖ ਹਸੀਨਾ

 ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਸਾਡੇ ਕੋਲ ਭਾਰਤ ਵਰਗਾ ਭਰੋਸੇਮੰਦ ਦੋਸਤ ਹੈ। 

ਕੈਲੀਫ਼ੋਰਨੀਆਂ ਦੇ ਸੇਨ ਹੋਜ਼ੇ ਸ਼ਹਿਰ ਵਿਚ ਫ਼ਾਇਰਿੰਗ ਦੌਰਾਨ ਅੱਠ ਲੋਕਾਂ ਦੀ ਮੌਤ

ਕੈਲੀਫ਼ੋਰਨੀਆ ਦੇ ਸੇਨ ਹੋਜ਼ੇ ਸ਼ਹਿਰ ਵਿਚ ਬੀਤੇ ਦਿਨ ਇਕ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ 8 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਮਲਾਵਾਰ ਨੂੰ ਜਵਾਬੀ ਕਾਰਵਾਈ ਕਰਦਿਆਂ ਮੌਕੇ ’ਤੇ ਹੀ ਢੇਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਜ਼ਿਆਦਾ ਗਿਣਤੀ ਟਰਾਂਸਪੋਰਟ ਅਥਾਰਟੀ ਦੇ ਕਰਮਾਰੀਆਂ ਦੀ ਦਸੀ ਜਾ ਰਹੀ ਹੈ ਜਿਹੜੇ ਆਉਣ ਡਿਊਟੀ ਤੋਂ ਘਰਾਂ ਨੂੰ ਪਰਤਣ ਦੀ ਤਿਆਰੀ ਵਿਚ ਸਨ।

ਇਜ਼ਰਾਇਲ ਨੇ ਭਾਰਤ, ਛੇ ਹੋਰ ਦੇਸ਼ਾਂ ਦੀ ਯਾਤਰਾ ’ਤੇ ਲਾਈ ਪਾਬੰਦੀ

ਇਜ਼ਰਾਇਲ ਨੇ ਕੋਵਿਡ 19 ਦੇ ਮਾਮਲਿਆਂ ਵਿਚ ਬੇਤਹਾਸ਼ਾ ਵਾਧੇ ਦਾ ਹਵਾਲਾ ਦਿੰਦਿਆਂ ਅਪਣੇ ਨਾਗਰਿਕਾਂ ਦੇ ਭਾਰਤ ਅਤੇ ਛੇ ਹੋਰ ਦੇਸ਼ਾਂ ਦੀ ਯਾਤਰਾ ਕਰਨ ’ਤੇ ਰੋਕ ਲਾ ਦਿਤੀ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਸਿਹਤ ਮੰਤਰਾਲੇ ਦੇ ਬਿਆਨ ਮੁਤਾਬਕ ਇਜ਼ਰਾਇਲੀ ਨਾਗਰਿਕਾਂ ਨੂੰ ਯੁਕਰੇਨ, ਬ੍ਰਾਜ਼ੀਲ, ਇਥੋਪੀਆ, ਦਖਣੀ ਅਫ਼ਰੀਕਾ, ਭਾਰਤ, ਮੈਕਸਿਕੋ ਅਤੇ ਤੁਰਕੀ ਦੀ ਯਾਤਰਾ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ।