Tuesday, September 16, 2025

IndustrialPolicy

ਪੰਜਾਬ ਵਿੱਚ ਉਦਯੋਗਿਕ ਨੀਤੀ ਵਧਾਉਣ ਲਈ ਅੰਤਿਮ ਸੈਕਟਰਲ ਕਮੇਟੀਆਂ ਕੀਤੀਆਂ ਨੋਟੀਫਾਈ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਏਵਨ ਸਾਈਕਲਜ਼ ਦੇ ਓਂਕਾਰ ਸਿੰਘ ਪਾਹਵਾ, ਹੈਪੀ ਫੋਰਜਿੰਗਜ਼ ਦੇ ਪਰਿਤੋਸ਼ ਗਰਗ, ਵਰਧਮਾਨ ਸਟੀਲ ਦੇ ਸਚਿਤ ਜੈਨ, ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਦੇ ਵਰਿੰਦਰ ਗੁਪਤਾ ਅਤੇ ਡੀਐਮਸੀਐਚ ਦੇ ਡਾ. ਬਿਸ਼ਵ ਮੋਹਨ ਹਨ ਨਵੀਆਂ ਬਣੀਆਂ ਕਮੇਟੀਆਂ ਦੇ ਚੇਅਰਮੈਨ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵੱਖ-ਵੱਖ ਖੇਤਰਾਂ ਦੀਆਂ ਕਮੇਟੀਆਂ ਦੇ ਸਲਾਹ-ਮਸ਼ਵਰੇ ਨਾਲ ਬਣਾਈ ਜਾਣ ਵਾਲੀ ਉਦਯੋਗਿਕ ਨੀਤੀ ਦੀ ਯੋਜਨਾ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਇੱਕ ਨਵੀਂ ਉਦਯੋਗਿਕ ਨੀਤੀ ਲਿਆਂਦੀ ਜਾ ਰਹੀ ਹੈ, ਜੋ ਭਾਰਤ ਵਿੱਚ ਸਭ ਤੋਂ ਵਧੀਆ ਹੋਣ ਦੇ ਨਾਲ-ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਮੌਕੇ ਪੈਦਾ ਕਰਨ ਲਈ ਰਾਹ ਪੱਧਰਾ ਕਰੇਗੀ।