ਭਾਰਤ ਦੀ ਹਾਕੀ ਟੀਮ ਨੇ ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿੱਚ ਖੇਡਿਆ ਜਾ ਰਿਹਾ ਪੁਰਸ਼ ਹਾਕੀ ਏਸ਼ੀਆ ਕੱਪ 2025 ਦਾ ਖ਼ਿਤਾਬ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਜਿੱਤ ਲਿਆ ਹੈ। ਪੁਰਸ਼ ਹਾਕੀ ਏਸ਼ੀਆ ਕੱਪ ਵਿੱਚ ਇਹ ਭਾਰਤੀ ਟੀਮ ਦੀ ਚੌਥੀ ਜਿੱਤ ਹੈ।
ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਮਰਦ ਹਾਕੀ ਟੀਮ ਦੇ ਮੈਂਬਰ ਸੁਮਿਤ ਦਾ ਬੀਤੇ ਦਿਨ ਸੋਨੀਪਤ ਦੇ ਕੁਰਦ-ਇਬਰਾਹਿਮਪੁਰ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ।